Chandigarh News: ਚੰਡੀਗੜ੍ਹ 'ਚ ਵਿਰਾਸਤੀ ਮੈਨਹੋਲ ਦਾ ਢੱਕਣ ਚੋਰੀ; ਵਿਦੇਸ਼ 'ਚ ਨਿਲਾਮ ਹੁੰਦੇ ਨੇ ਇਹ ਢੱਕਣ
Advertisement
Article Detail0/zeephh/zeephh2166852

Chandigarh News: ਚੰਡੀਗੜ੍ਹ 'ਚ ਵਿਰਾਸਤੀ ਮੈਨਹੋਲ ਦਾ ਢੱਕਣ ਚੋਰੀ; ਵਿਦੇਸ਼ 'ਚ ਨਿਲਾਮ ਹੁੰਦੇ ਨੇ ਇਹ ਢੱਕਣ

Chandigarh News: ਚੰਡੀਗੜ੍ਹ ਵਿੱਚ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਪਰ ਹੁਣ ਚੋਰਾਂ ਨੇ ਪ੍ਰਸ਼ਾਸਨ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

Chandigarh News: ਚੰਡੀਗੜ੍ਹ 'ਚ ਵਿਰਾਸਤੀ ਮੈਨਹੋਲ ਦਾ ਢੱਕਣ ਚੋਰੀ; ਵਿਦੇਸ਼ 'ਚ ਨਿਲਾਮ ਹੁੰਦੇ ਨੇ ਇਹ ਢੱਕਣ

Chandigarh News: ਚੰਡੀਗੜ੍ਹ ਵਿੱਚ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਪਰ ਹੁਣ ਚੋਰਾਂ ਨੇ ਪ੍ਰਸ਼ਾਸਨ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਚੋਰੀ ਵਿੱਚ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵੀ ਸਾਹਮਣੇ ਆਈ ਹੈ।

ਚੰਡੀਗੜ੍ਹ ਸੈਕਟਰ 38ਏ ਵਿੱਚ ਸਥਿਤ ਹੈਰੀਟੇਜ ਮੈਨਹੋਲ ਦੇ ਢੱਕਣ ਨੂੰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਇਸ ਵਿੱਚ ਨਾਕਾਮ ਰਹੇ। ਇਸ ਚੋਰੀ ਦੀ ਘਟਨਾ ਸਬੰਧੀ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਸੂਚਨਾ ਵੀ ਦਿੱਤੀ। ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਤੋਂ ਬਾਅਦ ਅਗਲੇ ਦਿਨ ਤੜਕੇ ਸਾਢੇ 4 ਵਜੇ ਵਿਰਾਸਤੀ ਮੈਨਹੋਲ ਦਾ ਢੱਕਣ ਚੋਰੀ ਹੋ ਗਿਆ। ਜੇਕਰ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਚੋਰੀ ਦੀ ਘਟਨਾ ਨਾ ਵਾਪਰਦੀ।

ਇਨ੍ਹਾਂ ਵਿਰਾਸਤੀ ਢੱਕਣਾਂ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ ਲੱਖਾਂ ਰੁਪਏ ਹੈ। ਇੱਕ ਢੱਕਣ ਦਾ ਭਾਰ 60 ਤੋਂ 77 ਕਿਲੋ ਹੁੰਦਾ ਹੈ। ਹੁਣ ਤੱਕ ਇਹ ਵਿਰਾਸਤੀ ਢੱਕਣ ਲੰਡਨ ਅਤੇ ਪੈਰਿਸ ਵਿੱਚ ਲੱਖਾਂ ਰੁਪਏ ਵਿੱਚ ਨਿਲਾਮ ਹੋ ਚੁੱਕੇ ਹਨ। ਕਾਬਿਲੇਗੌਰ ਹੈ ਕਿ ਲੱਖਾਂ ਰੁਪਏ ਦੇ ਇਨ੍ਹਾਂ ਵਿਰਾਸਤੀ ਢੱਕਣਾਂ ਦੇ ਪਿੱਛੇ ਕੋਈ ਵੱਡਾ ਗਿਰੋਹ ਹੋ ਸਕਦਾ ਹੈ ਜੋ ਸ਼ਹਿਰ ਦੀਆਂ ਵਿਰਾਸਤੀ ਚੀਜ਼ਾਂ ਚੋਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : Patiala News: ਮਿਹਨਤ ਤੇ ਦ੍ਰਿੜ ਇਰਾਦੇ ਸਦਕਾ ਪਟਿਆਲਾ ਦੀ ਧੀ ਬਣੀ ਜੱਜ; ਘਰ ਵਿੱਚ ਰੌਣਕ

ਵਿਦੇਸ਼ਾਂ ਵਿੱਚ ਇੱਕ ਵਿਰਾਸਤੀ ਮੈਨਹੋਲ ਦੇ ਢੱਕਣ ਦੀ ਕੀਮਤ ਕਰੀਬ 15 ਲੱਖ ਰੁਪਏ ਹੈ। ਇਨ੍ਹਾਂ ਵਿਰਾਸਤੀ ਢੱਕਣਾਂ 'ਤੇ ਚੰਡੀਗੜ੍ਹ ਦਾ ਪੂਰਾ ਨਕਸ਼ਾ ਬਣਾਇਆ ਗਿਆ ਹੈ। ਢੱਕਣ ਦੇ ਉੱਪਰਲੇ ਹਿੱਸੇ ਵਿੱਚ ਮੱਧ ਤੋਂ ਸੱਜੇ ਪਾਸੇ ਚੱਲਦੀਆਂ ਦੋ ਲਾਈਨਾਂ ਅਸਲ ਵਿੱਚ ਬਰਸਾਤੀ ਨਦੀ ਹਨ ਜੋ ਸੁਖਨਾ ਝੀਲ ਨੂੰ ਸਿੰਜਦੀ ਹੈ ਅਤੇ ਇਹਨਾਂ ਲਾਈਨਾਂ ਦੇ ਅੰਤ ਵਿੱਚ ਬਣੀ ਤਿਕੋਣ ਸੁਖਨਾ ਝੀਲ ਹੈ। ਸ਼ਹਿਰ ਦੇ ਕੁਝ ਸੈਕਟਰ ਇਸੇ ਤਰਜ਼ ’ਤੇ ਬਣੇ ਹੋਏ ਹਨ।

ਕਾਬਿਲੇਗੌਰ ਹੈ ਕਿ ਚੰਡੀਗੜ੍ਹ ਵਿੱਚ ਰਿਹਾਇਸ਼ਾਂ ਇਲਾਕਿਆਂ ਵਿੱਚ ਚੋਰੀ ਦੀ ਘਟਨਾਵਾਂ ਵਾਪਰਨ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Prime Minister resignation News: ਭਾਰਤੀ ਮੂਲ ਤੇ ਇਸ ਦੇਸ਼ ਦੇ ਪਹਿਲੇ ਸਮਲਿੰਗੀ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ

 

Trending news