Chandigarh Prtc Protest: ਪੀਆਰਟੀਸੀ ਦੇ ਕਰਮਚਾਰੀ ਵਿਭਾਗ ਵਿੱਚ ਭ੍ਰਿਸ਼ਟ ਅਫ਼ਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।
Trending Photos
Chandigarh Prtc Protest: ਪੀਆਰਟੀਸੀ ਚੰਡੀਗੜ੍ਹ ਡਿੱਪੂ ਵਿੱਚ ਮੁਲਜ਼ਾਮਾਂ ਹੜ੍ਹਤਾਲ 'ਤੇ ਬੈਠ ਗਏ ਹਨ। ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠ ਹੋਏ ਹਨ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ 3 ਫਰਵਰੀ ਨੂੰ ਪੂਰੇ ਪੰਜਾਬ ਭਰ ਵਿੱਚ ਬੱਸਾਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਹੜਤਾਲ ਦੇ ਨਾਲ 100 ਤੋਂ ਵੱਧ ਬੱਸ ਪ੍ਰਭਾਵਿਤ ਹੋ ਰਹੀਆਂ ਹਨ। ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਵਿਭਾਗ ਵਿੱਚ ਕੁੱਝ ਭ੍ਰਿਸ਼ਟਾਚਾਰ ਅਫ਼ਸਰ ਹਨ, ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪਿਛਲੇ ਅੱਠ ਮਹਿਨੇ ਪਹਿਲਾ ਅਸੀਂ ਆਪਣੇ ਵਿਭਾਗ ਦੇ ਚੇਅਰਮੈਨ ਨੂੰ ਵਿਭਾਗ ਵਿੱਚ ਮੌਜੂਦ ਭ੍ਰਿਸ਼ਟ ਅਫਸਰਾਂ ਦੀ ਲਿਸਟ ਦਿੱਤੀ ਸੀ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਲਿਸਟ ਦੇ ਨਾਲ ਅਧਿਕਾਰੀਆਂ ਦੀਆਂ ਆਡੀਓ ਰਿਕਾਰਡਿੰਗਾਂ ਵੀ ਅਸੀਂ ਚੇਅਰਮੈਂਨ ਪੀਆਰਟੀਸੀ ਨੂੰ ਦਿੱਤੀ ਸਨ, ਪਰ ਹਾਲੇ ਤੱਕ ਉਨ੍ਹਾਂ ਭ੍ਰਿਸ਼ਟ ਅਫਸਰਾਂ ਦੇ ਖਿਲਾਫ ਸਰਕਾਰ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਵਿਰੋਧ ਵਿੱਚ ਅੱਜ ਸਾਨੂੰ ਮਜ਼ਬੂਰ ਹੋਕੇ ਇਹ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਕਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ, ਅਫਸਰ, ਅਧਿਕਾਰੀ ਤੇ ਰਾਜੀਨਿਤ ਆਗੂ ਨੂੰ ਨਹੀਂ ਬਖਸ਼ਣਗੇ ਪਰ ਸਾਡੀ ਦਿੱਤੀ ਗਈ ਲਿਸਟ ਅਨੁਸਾਰ ਕਿਸੇ ਵੀ ਅਫ਼ਸਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਪੀਆਰਟੀਸੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੱਲ੍ਹ ਨੂੰ ਸਾਡੇ ਵੱਲੋਂ ਜਰਨਲ ਮੈਨੇਜਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਕਰਮਚਾਰੀਆਂ ਦਾ ਇਹ ਵੀ ਇਲਜ਼ਾਮ ਹੈ ਕਿ ਕੱਚੇ ਮੁਲਜ਼ਮਾਂ ਦੇ ਨਾਲ ਸਬੰਧਤ ਕਈ ਮੰਗਾਂ ਹਨ ਜੋ ਹਾਲੇ ਤੱਕ ਵਿਭਾਗ ਵੱਲੋਂ ਪੂਰੀਆਂ ਨਹੀਂ ਕੀਤੀ ਜਾ ਰਹੀਆਂ, ਜਦੋਂ ਤੱਕ ਉਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਵੀ ਪ੍ਰਦਰਸ਼ਨ ਇਸੇ ਤਰੀਕੇ ਨਾਲ ਜਾਰੀ ਰਹਿਣਗੇ।