Chandigarh News: ਚੰਡੀਗੜ੍ਹ PU 'ਚ ਗਾਇਕ ਮਨਕੀਰਤ ਔਲਖ ਨੇ ਆਪਣੀ ਗਾਇਕੀ ਨਾਲ ਬੰਨਿਆ ਸਮਾਂ, ਝੂਮ ਉਠੇ ਵਿਦਿਆਰਥੀ
Trending Photos
Chandigarh News: ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਕੈਮੀਕਲ ਇੰਜਨੀਅਰਿੰਗ ਐਂਡ ਟੈਕਨਾਲੋਜੀ (ਯੂਆਈਸੀਈਟੀ) ਵਿਖੇ ਸਾਇਨਾਈਡ ਦਿਵਸ ਦੇ ਦੂਜੇ ਦਿਨ ਟ੍ਰੇਜ਼ਰ ਹੰਟ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਇੱਕ ਪਾਸੇ ਵਿਦਿਆਰਥੀਆਂ ਨੇ ਨੁੱਕੜ ਨਾਟਕਾਂ ਰਾਹੀਂ ਸਮਾਜਿਕ ਸਮੱਸਿਆਵਾਂ ਨੂੰ ਉਭਾਰਿਆ ਤੇ ਦੂਜੇ ਪਾਸੇ ਖੇਡ ਮੁਕਾਬਲਿਆਂ ਵਿੱਚ ਵੀ ਆਪਣੀ ਤਾਕਤ ਦੇ ਜੌਹਰ ਵਿਖਾਏ।
ਅਖੀਰਲੇ ਦਿਨ ਭੰਗੜਾ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ। ਦੇਰ ਸ਼ਾਮ ਪੰਜਾਬੀ ਗਾਇਕ ਮਨਕੀਰਤ ਔਲਖ ਨੇ (Gangland) ਗੈਂਗਲੈਂਡ, ਦੇਸੀ ਕਰੂ, ਗੱਲਾਂ ਮਿੱਠੀਆਂ (Gallan Mithiyan) ... ਵਰਗੇ ਗੀਤਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਉਨ੍ਹਾਂ ਦੇ ਗੀਤਾਂ 'ਤੇ ਵਿਦਿਆਰਥੀਆਂ ਨੇ ਡਾਂਸ ਕੀਤਾ। ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਅੱਜ ਕਿਸੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪਰ ਹਰ ਇਨਸਾਨ ਦੀ ਜ਼ਿੰਦਗੀ ਉਸ ਨੂੰ ਚੰਗੇ ਅਤੇ ਮਾੜੇ ਦਿਨ ਦਿਖਾਉਂਦੀ ਹੈ।
ਇਹ ਵੀ ਪੜ੍ਹੋ: Chandigarh Rose Festival Video: ਚੰਡੀਗੜ੍ਹ 'ਚ 52ਵਾਂ ਰੋਜ਼ ਫੈਸਟੀਵਲ; ਦੇਖਣ ਨੂੰ ਮਿਲੇ 829 ਕਿਸਮ ਦੇ ਗੁਲਾਬ
ਇਸ ਤੋਂ ਬਾਅਦ ਰੌਸ਼ਨ ਪ੍ਰਿੰਸ ਨੇ ਰਬ ਸੱਜਣਾ, ਗੱਬਰੂ ਅਤੇ ਮੁੰਡਾ ਫਰੀਦ ਕੋਟੀਆ ਵਰਗੇ ਗੀਤ ਗਾਏ। ਯੂਨੀਵਰਸਿਟੀ ਦੀ ਤਰਫੋਂ ਹਥਿਆਰਾਂ ਅਤੇ ਲੜਕੀਆਂ ਨੂੰ ਵਸਤੂ ਵਜੋਂ ਪੇਸ਼ ਕਰਨ ਵਾਲੇ ਗੀਤ ਗਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਇਸ ਹੁਕਮ ਦਾ ਕੋਈ ਅਸਰ ਨਜ਼ਰ ਨਹੀਂ ਆਇਆ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਮੁੜ ਹੋਵੇਗੀ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੀ ਚੋਣ