Hema Malni News: ਰਣਦੀਪ ਸੁਰਜੇਵਾਲਾ ਨੇ ਹੇਮਾ ਮਾਲਿਨੀ ‘ਤੇ ਕੀਤੀ ਵਿਵਾਦਿਤ ਟਿੱਪਣੀ, ਅਨਿਲ ਵਿਜ ਦਾ ਪਲਟਵਾਰ
Advertisement

Hema Malni News: ਰਣਦੀਪ ਸੁਰਜੇਵਾਲਾ ਨੇ ਹੇਮਾ ਮਾਲਿਨੀ ‘ਤੇ ਕੀਤੀ ਵਿਵਾਦਿਤ ਟਿੱਪਣੀ, ਅਨਿਲ ਵਿਜ ਦਾ ਪਲਟਵਾਰ

Hema Malni News: ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਦਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਸੰਸਦ ਮੈਂਬਰ ‘ਤੇ ਵਿਵਾਦਿਤ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ। 

Hema Malni News: ਰਣਦੀਪ ਸੁਰਜੇਵਾਲਾ ਨੇ ਹੇਮਾ ਮਾਲਿਨੀ ‘ਤੇ ਕੀਤੀ ਵਿਵਾਦਿਤ ਟਿੱਪਣੀ, ਅਨਿਲ ਵਿਜ ਦਾ ਪਲਟਵਾਰ

Hema Malni News: ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਭਾਜਪਾ ਆਗੂ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਜਿਸ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਸਹਾਮਣੇ ਆਇਆ ਹੈ। ਅਨਿਲ ਵਿੱਜ ਨੇ ਕਾਂਗਰਸੀ ਆਗੂ ਸੁਰਜੇਵਾਲਾ ਨੂੰ ਭੇੜੀਆ ਕਹਿ ਕੇ ਸੰਬੋਧਿਤ ਕੀਤਾ ਹੈ। ਵਿੱਜ ਨੇ ਕਿਹਾ ਜੇਕਰ ਉਨ੍ਹਾਂ ਵਰਗੇ ਭੇੜੀਏ ਇਸ ਤਰ੍ਹਾਂ ਬੋਲਣਗੇ ਤਾਂ ਔਰਤਾਂ ਘਰੋਂ ਬਾਹਰ ਕਿਵੇਂ ਆਉਣਗੀਆਂ?

ਸੁਰਜੇਵਾਲਾ ਦਾ ​ਵੀਡੀਓ ਵਾਈਰਲ

ਦੱਸ ਦਈਏ ਕਿ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਦਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਸੰਸਦ ਮੈਂਬਰ ‘ਤੇ ਵਿਵਾਦਿਤ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਆਗੂ ਨੇ ਕਾਂਗਰਸ ਨੂੰ ਜੰਮਕੇ ਘੇਰਿਆ ਹੈ।

ਕੰਗਨਾ ਨੇ ਵੀ ਕਾਂਗਰਸ ਨੂੰ ਘੇਰਿਆ

ਭਾਜਪਾ ਆਗੂ ਅਦਾਕਾਰਾ ਅਤੇ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਰਣਦੀਪ ਸੁਰਜੇਵਾਲਾ ‘ਤੇ ਹਮਲਾ ਬੋਲਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਮੁਹੱਬਤ ਦੀ ਦੁਕਾਨ ਖੋਲ੍ਹਣ ਦੀ ਗੱਲ ਚੱਲ ਰਹੀ ਸੀ ਪਰ ਕਾਂਗਰਸ ਨੇ ਨਫ਼ਰਤ ਦੀ ਦੁਕਾਨ ਖੋਲ੍ਹ ਦਿੱਤੀ ਹੈ। ਔਰਤਾਂ ਪ੍ਰਤੀ ਘਟੀਆ ਸੋਚ ਰੱਖਣ ਵਾਲੇ ਕਾਂਗਰਸੀ ਆਗੂ ਅਟਲ ਹਾਰ ਦੀ ਨਿਰਾਸ਼ਾ ਵਿੱਚ ਦਿਨੋ-ਦਿਨ ਆਪਣਾ ਚਰਿੱਤਰ ਵਿਗੜਦੇ ਜਾ ਰਹੇ ਹਨ। 

ਪੂਰਾ ਮਾਮਲਾ

ਦਰਅਸਲ, ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ 1 ਅਪ੍ਰੈਲ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਕੈਥਲ ‘ਚ ਸਥਿਤ ਇੱਕ ਪਿੰਡ ‘ਚ INDIA ਗਠਜੋੜ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਸਮਰਥਨ ‘ਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭਾਜਪਾ ਆਗੂ ਅਤੇ ਮਥੁਰਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਬਾਰੇ ਵਿਵਾਦਤ ਬਿਆਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ ਵਿਧਾਇਕ-ਐੱਮ.ਪੀ. ਕਿਉਂ ਬਣਾਇਆ ਜਾਂਦਾ ਹੈ ਤਾਂ ਜੋ ਉਹ ਸਾਡੇ ਮੁੱਦੇ ਚੁੱਕ ਸਕਣ ਅਤੇ ਸਾਡੇ ਵਿਚਾਰ ਮੰਨ ਸਕਣ।

Trending news