CORONA:ਪੰਜਾਬ ਤੋਂ ਬਾਅਦ ਹਰਿਆਣਾ ਅਤੇ ਹਿਮਾਚਲ ਤੋਂ ਆਈ ਚੰਗੀ ਖ਼ਬਰ,ਕੋਰੋਨਾ ਪੋਜ਼ੀਟਿਵ 2 ਮਰੀਜ਼ ਠੀਕ
Advertisement
Article Detail0/zeephh/zeephh660057

CORONA:ਪੰਜਾਬ ਤੋਂ ਬਾਅਦ ਹਰਿਆਣਾ ਅਤੇ ਹਿਮਾਚਲ ਤੋਂ ਆਈ ਚੰਗੀ ਖ਼ਬਰ,ਕੋਰੋਨਾ ਪੋਜ਼ੀਟਿਵ 2 ਮਰੀਜ਼ ਠੀਕ

ਫਰੀਦਾਬਾਦ ਅਤੇ ਕਾਂਗੜਾ ਦੇ ਕੋਰੋਨਾ ਪੋਜ਼ੀਟਿਵ ਮਰੀਜ਼ ਠੀਕ

ਫਰੀਦਾਬਾਦ ਅਤੇ ਕਾਂਗੜਾ ਦੇ ਕੋਰੋਨਾ ਪੋਜ਼ੀਟਿਵ ਮਰੀਜ਼ ਠੀਕ

ਵਿਨੋਦ ਮਿੱਤਲ/ਫਰੀਦਾਬਾਦ : (CORONA VIRUS) ਕੋਰੋਨਾ ਖਿਲਾਫ਼ ਭਾਰਤ ਦੀ ਜੰਗ ਹੁਣ ਰੰਗ ਲਿਆਉਣ ਲੱਗੀ ਹੈ,ਕੋਰੋਨਾ ਨੂੰ ਹਰਾਉਣ ਵਿੱਚ ਲੱਗੇ ਡਾਕਟਰਾਂ ਦੀ ਮਿਹਨਤ ਸਫ਼ਲ ਹੋ ਰਹੀ ਹੈ, ਪੰਜਾਬ ਤੋਂ ਬਾਅਦ ਹੁਣ ਹਰਿਆਣਾ ਅਤੇ ਹਿਮਾਚਲ ਦੇ 2 ਮਰੀਜ਼ਾਂ ਨੇ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਜਿੱਤ ਹੈ, ਹਰਿਆਣਾ ਦੇ ਫਰੀਦਾਬਾਦ ਦਾ ਪਹਿਲਾ ਕੋਰੋਨਾ ਵਾਇਰਸ ਦਾ ਮਰੀਜ਼ ਹੁਣ ਪੂਰੀ ਤਰ੍ਹਾਂ ਨਾਲ ਠੀਕ  ਹੋ ਗਿਆ ਹੈ ਉਸ ਦੀ ਦੋਵੇਂ ਰਿਪੋਰਟਾਂ NEGATIVE ਆਇਆ ਨੇ ਜਦਕਿ ਹਿਮਾਚਲ ਦੇ 32 ਸਾਲ ਦਾ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਵੀ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ 

ਇਹ ਵੀ ਜ਼ਰੂਰ ਪੜੋਂ :CORONA :ਕੋਰੋਨਾ ਖ਼ਿਲਾਫ ਪੰਜਾਬ ਦੇ ਪਹਿਲੇ ਮਰੀਜ਼ ਨੇ ਜਿੱਤ ਲਈ ਜੰਗ,CM ਨੇ ਕਿਹਾ ਜਿੱਤਾਂਗੇ ਕੋਰੋਨਾ ਖ਼ਿਲਾਫ਼ ਜੰਗ

ਕੋਰੋਨਾ ਖਿਲਾਫ਼ ਹਰਿਆਣਾ,ਹਿਮਾਚਲ ਦੀ ਪਹਿਲੀ ਜਿੱਤ  

12 ਮਾਰਚ ਨੂੰ ਫਰੀਦਾਬਾਦ ਦੇ ਸੈਕਟਰ 15 ਦੀ ਰਹਿਣ ਵਾਲੀ ਮਹਿਲਾ ਸਪੇਨ ਤੋਂ ਫ਼ਰੀਦਾਬਾਦ ਆਪਣੇ ਘਰ ਪਰਤੀ ਸੀ, ਘਰ ਪਹੁੰਚਣ ਤੋਂ ਬਾਅਦ ਉਸ ਨੂੰ ਤੇਜ਼ ਬੁਖ਼ਾਰ ਦੀ ਸ਼ਿਕਾਇਤ ਹੋਈ ਸੀ,ਮਹਿਲਾ ਦਾ ਜਦੋਂ ਟੈਸਟ ਕੀਤਾ ਗਿਆ ਤਾਂ ਕੋਰੋਨਾ ਪੋਜ਼ੀਟਿਵ ਆਇਆ ਸੀ,ਫਰੀਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਮਹਿਲਾ ਦਾ ਇਲਾਜ ਚੱਲ ਰਿਹਾ ਹੈ ਸੀ 16 ਦਿਨ ਇਲਾਜ ਚੱਲਣ ਤੋਂ ਬਾਅਦ ਹੁਣ ਮੁੜ ਤੋਂ ਉਸ ਦਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਦੋਵੇਂ ਰਿਪੋਰਟ NEGATIVE ਆਈ ਹੈ ਅਤੇ ਮਹਿਲਾ ਹੁਣ ਪੂਰੀ ਤਰ੍ਹਾਂ ਨਾਲ ਤੰਦਰੁਸਤ ਵਿਖਾਈ ਦੇ ਰਹੀ ਹੈ ਅਤੇ ਜਲਦ ਹੀ ਉਸਨੂੰ ਹਸਪਤਾਲ ਤੋਂ ਘਰ ਭੇਜਿਆ ਜਾਵੇਗਾ, ਉਧਰ ਹਿਮਾਚਲ ਪ੍ਰਦੇਸ਼ ਦੇ 32 ਸਾਲ ਦੇ ਸ਼ਖ਼ਸ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ,ਕਾਂਗੜਾ ਜ਼ਿਲ੍ਹੇ ਦੇ ਹਰਚੱਕਇਨ ਦਾ ਰਹਿਣ ਵਾਲੇ ਇਸ ਸ਼ਖ਼ਸ ਦਾ ਕੋਰੋਨਾ ਟੈਸਟ NEGATIVE ਆਇਆ ਹੈ,20 ਮਾਰਚ ਨੂੰ 32 ਸਾਲ ਦੇ ਠੀਕ ਹੋਣ ਵਾਲੇ ਇਸ ਸ਼ਖ਼ਸ ਅਤੇ ਸ਼ਾਹਪੁਰ ਦੇ ਦੋਹਾਬੇ ਪਿੰਡ ਦੀ 64 ਸਾਲ ਦੀ ਮਹਿਲਾ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ,ਹਿਮਾਚਲ ਵਿੱਚ ਹੁਣ ਤੱਕ 3 ਕੋਰੋਨਾ ਪੋਜ਼ੀਟਿਵ ਮਰੀਜ਼ ਆਏ ਸਨ,ਤਿੰਨੋ ਮਰੀਜ਼ ਕਾਂਗੜਾ ਜ਼ਿਲ੍ਹੇ ਦੇ ਸਨ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਹੁਣ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਹੈ,ਇੱਕ ਦਾ ਇਲਾਜ ਚੱਲ ਰਿਹਾ ਜਦਕਿ ਅਮਰੀਕਾ ਤੋਂ ਆਏ 69 ਸਾਲ ਦਾ ਤੀਜ਼ਾ ਮਰੀਜ਼ ਕੋਰੋਨਾ ਖ਼ਿਲਾਫ ਜੰਗ ਹਾਰ ਗਿਆ ਸੀ, 23 ਮਾਰਚ ਨੂੰ ਇਲਾਜ ਦੌਰਾਨ ਉਸ ਦੇ ਮੌਤ ਦੀ ਖ਼ਬਰ ਆਈ ਸੀ 

 

Trending news