ਅਮਰੀਕਾ ਵਿੱਚ ਕੋਰੋਨਾ ਵੈਕਸੀਨ ਦਾ ਤੀਸਰਾ ਟਰਾਇਲ ਸ਼ੁਰੂ,ਟਰੰਪ ਨੇ ਕਿਹਾ 2 ਹਫ਼ਤੇ ਚ ਆਵੇਗੀ ਚੰਗੀ ਖ਼ਬਰ
Advertisement
Article Detail0/zeephh/zeephh719208

ਅਮਰੀਕਾ ਵਿੱਚ ਕੋਰੋਨਾ ਵੈਕਸੀਨ ਦਾ ਤੀਸਰਾ ਟਰਾਇਲ ਸ਼ੁਰੂ,ਟਰੰਪ ਨੇ ਕਿਹਾ 2 ਹਫ਼ਤੇ ਚ ਆਵੇਗੀ ਚੰਗੀ ਖ਼ਬਰ

 ਅਮਰੀਕਾ ਦਾ ਦਾਅਵਾ ਜਲਦ ਆਵੇਗੀ ਚੰਗੀ ਖ਼ਬਰ

 ਅਮਰੀਕਾ ਦਾ ਦਾਅਵਾ ਜਲਦ ਆਵੇਗੀ ਚੰਗੀ ਖ਼ਬਰ

ਵਾਸ਼ਿੰਗਟਨ : ਕੋਰੋਨਾ ਵਾਇਰਸ (Coronavirus) ਦੇ ਵਧ ਰਹੇ ਅੰਕੜਿਆਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ( Donald Trump) ਨੇ ਕਿਹਾ ਹੈ ਕਿ ਜਲਦ ਹੀ ਵੈਕਸੀਨ ਨੂੰ ਲੈਕੇ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ,ਰਾਸ਼ਟਰਪਤੀ ਨੇ ਸੋਮਵਾਰ ਨੂੰ ਕਿਹਾ, ਕੋਰੋਨਾ ਵੈਕਸੀਨ ਨੂੰ ਲੈਕੇ ਮੈਂ ਇੰਨਾ ਕਹਿਣਾ ਚਾਉਂਦਾ ਹਾਂ ਕਿ ਅਗਲੇ ਹਫ਼ਤੇ ਤੋਂ ਸਾਨੂੰ ਚੰਗੀ ਖ਼ਬਰ ਮਿਲਣੀ ਸ਼ੁਰੂ ਹੋ ਜਾਵੇਗੀ, ਅਸੀਂ ਜਲਦ ਹੀ ਇਸ ਇਸ ਦੇ ਸਬੰਧ ਵਿੱਚ ਅਹਿਮ ਐਲਾਨ ਕਰਨ ਜਾ ਰਹੇ ਹਾਂ 

ਇਸ ਤੋਂ ਪਹਿਲਾਂ ਨੈਸ਼ਨਲ ਇੰਸਟ੍ਰੀਟਯੂਟ ਆਫ਼ ਹੈਲਥ (NIH) ਨੇ ਕਿਹਾ ਸੀ ਕਿ ਅਮਰੀਕੀ ਵਿਗਿਆਨਿਕਾਂ ਨੇ  ਮੋਡਰਨਾ ( Moderna) ਕੰਪਨੀ ਵੱਲੋਂ ਤਿਆਰ ਕੀਤੀ COVID-19 ਵੈਕਸੀਨ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ 

NIA ਤਕਰੀਬਨ 30,000 'ਤੇ ਵੈਕਸੀਨ ਦਾ ਟਰਾਇਲ ਕਰ ਰਹੀ ਹੈ, ਪਹਿਲੇ ਗੇੜ ਵਿੱਚ 45 ਵਲੰਟੀਅਰ 'ਤੇ ਵੈਕਸੀਨ ਦਾ ਅਸਰ ਵੇਖਿਆ ਗਿਆ ਸੀ, ਹਾਲ ਹੀ ਵਿੱਚ ਫਲੋਰੀਡਾ ਦੇ ਇੱਕ ਪ੍ਰੋਗਰਾਮ ਦੌਰਾਨ ਉੱਪ ਰਾਸ਼ਟਰਪਤੀ ਮਾਇਕ ਪੇਂਸ ਨੇ ਕਿਹਾ ਸੀ ਕਿ ਵੈਕਸੀਨ ਟ੍ਰਾਇਲ ਦੇ ਨਤੀਜੇ ਚੰਗੇ ਨਜ਼ਰ ਆ ਰਹੇ ਨੇ ਅਤੇ ਸਾਲ ਦੇ ਅਖ਼ੀਰ ਤੱਕ ਜਾਂ ਫਿਰ ਸ਼ੁਰੂਆਤ ਤੱਕ ਇਸ ਨੂੰ ਮੁਹੱਈਆ ਕਰਵਾਇਆ ਜਾਵੇਗਾ 

ਤੁਹਾਨੂੰ ਦੱਸ ਦੇਈਏ ਕਿ ਵੈਕਸੀਨ ਦੇ ਟਰਾਇਲ ਦੀ ਮਦਦ ਨਾਲ ਅਮਰੀਕੀ ਸਰਕਾਰ ਨੇ ਮੋਡਨਡ  ( Moderna) ਨੂੰ 472 ਮਿਲਿਅਨ ਡਾਲਰ ਦਿੱਤੇ ਨੇ, ਇਸ ਤੋਂ ਪਹਿਲਾਂ 483 ਮਿਲੀਅਨ ਡਾਲਰ ਕੰਪਨੀ ਨੂੰ ਦਿੱਤੇ ਗਏ ਸਨ,ਕੰਪਨੀ ਦਾ ਕਹਿਣਾ ਹੈ ਕਿ ਵਾਧੂ ਫੰਡਿੰਗ ਨਾਲ ਉਸ ਨੂੰ ਵੈਕਸੀਨ ( Vaccine) ਬਣਾਉਣ ਵਿੱਚ ਕਾਫ਼ੀ ਮਦਦ ਮਿਲੀ ਹੈ, ਤਕਰੀਬਨ 30 ਹਜ਼ਾਰ ਲੋਕਾਂ 'ਤੇ ਇਹ ਪਤਾ ਲਗਾਉਣ ਲਈ ਸੋਧ ਕੀਤਾ ਜਾਵੇਗਾ ਕਿ ਵੈਕਸੀਨ ਕੋਰੋਨਾ ਬਚਾਅ ਵਿੱਚ ਕਿੰਨੀ ਕਾਰਗਰ ਹੈ 

 

 

Trending news