ਵੱਡਾ ਝਟਕਾ: ਜਿਸ ਦਵਾਈ ਨੂੰ ਸਮਝਿਆ ਕੋਰੋਨਾ ਦੀ ਸੰਜੀਵਨੀ, WHO ਨੇ ਉਸੇ ਦੇ ਟਰਾਇਲ 'ਤੇ ਲਗਾਈ ਰੋਕ
Advertisement
Article Detail0/zeephh/zeephh686727

ਵੱਡਾ ਝਟਕਾ: ਜਿਸ ਦਵਾਈ ਨੂੰ ਸਮਝਿਆ ਕੋਰੋਨਾ ਦੀ ਸੰਜੀਵਨੀ, WHO ਨੇ ਉਸੇ ਦੇ ਟਰਾਇਲ 'ਤੇ ਲਗਾਈ ਰੋਕ

ਅਮਰੀਕੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਬਚਾਅ ਲਈ ਦਵਾਈ ਨੂੰ ਕਾਰਗਰ ਮੰਨਿਆ ਸੀ 

ਅਮਰੀਕੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਬਚਾਅ ਲਈ ਦਵਾਈ ਨੂੰ ਕਾਰਗਰ ਮੰਨਿਆ ਸੀ

ਦਿੱਲੀ : ਕੱਲ ਤੱਕ ਕੋਰੋਨਾ ਵਾਇਰਸ (Coronavirus) ਦੇ ਬਚਾਅ ਦੇ ਲਈ ਜਿਸ ਦਵਾਈ ਨੂੰ ਸੰਜੀਵਨੀ ਮੰਨਿਆ ਜਾ ਰਿਹਾ ਸੀ ਉਸ ਤੋਂ ਸਾਰੀਆਂ ਉਮੀਦਾਂ ਟੁੱਟ ਗਈਆਂ ਨੇ, ਵਿਸ਼ਵ ਸਿਹਤ ਸੰਗਠਨ (WHO) ਨੇ ਐਲਾਨ ਕੀਤਾ ਹੈ ਕੀ ਹੁਣ ਕੋਰੋਨਾ ਵਾਇਰਸ ਦੇ ਬਚਾਅ  ਲਈ ਹਾਈਡ੍ਰੋਕਸੀਕਲੋਰੋਕੀਨ (Hydroxychloroquine) ਦਾ ਟਰਾਇਲ ਨਹੀਂ ਹੋਵੇਗਾ,ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਬਚਾਅ   ਲਈ ਮਲੇਰੀਆ ਦੀ ਇਸ ਦਵਾਈ ਦਾ ਟਰਾਇਲ (Trial) ਹੋ ਰਿਹਾ ਸੀ, ਤੁਹਾਨੂੰ ਦੱਸ ਦੇਈਏ ਕੀ ਹਾਈਡ੍ਰੋਕਸੀਕਲੋਰੋਕੀਨ (Hydroxychloroquine) ਉਹ ਹੀ ਦਵਾਈ ਹੈ ਜਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਬਚਾਅ ਲਈ ਸਭ ਤੋਂ ਕਾਰਗਰ ਦਵਾਈ ਦੱਸਿਆ ਸੀ 

ਸੁਰੱਖਿਆ ਕਾਰਨਾਂ ਦੀ ਵਜ੍ਹਾਂ ਕਰਕੇ ਬੰਦ ਕੀਤਾ 

WHO ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕੀ ਹਾਈਡ੍ਰੋਕਸੀਕਲੋਰੋਕੀਨ (Hydroxychloroquine) ਮਲੇਰੀਆ ਦੇ ਬਚਾਅ ਦੇ ਲਈ ਸਭ ਤੋਂ ਪ੍ਰਭਾਵੀ ਦਵਾਈ ਹੈ ਪਰ ਇਹ ਦਵਾਈ ਕੋਰੋਨਾ ਵਾਇਰਸ ਦੇ ਬਚਾਅ ਦੇ ਲਈ ਕਾਰਗਰ ਨਹੀਂ ਹੈ, ਸੁਰੱਖਿਆ ਕਾਰਨਾਂ ਨੂੰ ਵੇਖ ਦੇ ਹੋਏ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਹਾਈਡ੍ਰੋਕਸੀਕਲੋਰੋਕੀਨ (Hydroxychloroquine) ਦੇ ਟਰਾਇਲ 'ਤੇ ਤਤਕਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਨੇ 

ਹਾਈਡ੍ਰੋਕਸੀਕਲੋਰੋਕੀਨ ਨਾਲ ਬਚਾਅ ਘੱਟ ਮੌਤਾਂ ਜ਼ਿਆਦਾ ਹੋਇਆ

ਹਾਲ ਹੀ ਵਿੱਚ ਬ੍ਰਿਟੇਨ ਦੀ ਮਸ਼ਹੂਰ ਮੈਗਜ਼ੀਨ ਲੈਸੇਟ (Lancet) ਦੇ ਵਿਆਗਨਿਕਾਂ ਦੀ ਇੱਕ ਰਿਪੋਰਟ ਛਪੀ ਹੈ ਜਿਸ ਵਿੱਚ ਵਿਗਿਆਨਿਕਾਂ ਨੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਬਚਾਅ ਦੇ ਲਈ ਹਾਈਡ੍ਰੋਕਸੀਕਲੋਰੋਕੀਨ (Hydroxychloroquine) ਦਵਾਈ ਦੇ ਪ੍ਰਭਾਵ ਨੂੰ ਪਰਖਿਆ ਹੈ,ਜਾਂਚ ਤੋਂ ਸਾਹਮਣੇ ਆਇਆ ਹੈ ਕੀ ਇਸ ਦਵਾਈ ਨਾਲ ਜਿਨ੍ਹਾਂ ਦਾ ਵੀ ਇਲਾਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਜ਼ਿਆਦਾਤਰ ਦੀਆਂ ਮੌਤਾਂ ਹੋਇਆ ਨੇ

ਅਮਰੀਕਾ ਨੇ ਇਸ ਦਵਾਈ ਨੂੰ ਲੈਕੇ ਭਾਰਤ 'ਤੇ ਬਣਾਇਆ ਸੀ ਦਬਾਅ

ਤੁਹਾਨੂੰ ਦੱਸ ਦੇਈਏ ਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਈਡ੍ਰੋਕਸੀਕਲੋਰੋਕੀਨ (Hydroxychloroquine) ਨੂੰ ਸਭ ਤੋਂ ਬਿਹਤਰ ਜੀਵਨ ਰੱਖਿਅਕ ਦੱਸਿਆ ਸੀ,ਉਨ੍ਹਾਂ ਨੇ ਕਈ ਵਾਰ ਅਮਰੀਕਾ ਦੇ ਡਾਕਟਰਾਂ ਨੂੰ ਕੋਰੋਨਾ ਵਾਇਰਸ ਦੇ ਇਲਾਜ ਦੇ ਲਈ ਹਾਈਡ੍ਰੋਕਸੀਕਲੋਰੋਕੀਨ (Hydroxychloroquine) ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ, ਇਹ ਹੀ ਨਹੀਂ 
ਇਸ ਨੂੰ ਮੰਗਵਾਉਣ ਨੂੰ ਲੈਕੇ ਭਾਰਤ 'ਤੇ ਕਾਫ਼ੀ ਦਬਾਅ ਵੀ ਪਾਇਆ ਸੀ

 

 

 

Trending news