ਦੋਸਤ ਦੀ ਕਾਮਯਾਬੀ ਚੁੱਭੀ ਤਾਂ ਫੇਲ੍ਹ ਕਰਨ ਲਈ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਅਜਿਹੀ ਫੋਟੋ
Advertisement
Article Detail0/zeephh/zeephh861515

ਦੋਸਤ ਦੀ ਕਾਮਯਾਬੀ ਚੁੱਭੀ ਤਾਂ ਫੇਲ੍ਹ ਕਰਨ ਲਈ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਅਜਿਹੀ ਫੋਟੋ

ਮੁਲਜ਼ਮ ਨੇ ਕਈ ਵਾਰ ਮਿਹਨਤ ਕਰ ਕੇ ਆਪਣੇ ਦੋਸਤ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਇਸ ਗੱਲ ਕਾਰਨ ਗੁੱਸੇ ਵਿੱਚ ਆ ਕੇ ਦੋਸਤ ਖਿਲਾਫ਼ ਰਚੀ ਸਾਜ਼ਿਸ਼..

ਦੋਸਤ ਦੀ ਕਾਮਯਾਬੀ ਚੁੱਭੀ ਤਾਂ ਫੇਲ੍ਹ ਕਰਨ ਲਈ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਅਜਿਹੀ ਫੋਟੋ

ਆਗਰਾ : ਤੁਹਾਨੂੰ ਆਪਣੇ ਆਲੇ-ਦੁਆਲੇ ਅਜਿਹੇ ਕਈ ਲੋਕ ਮਿਲਣਗੇ, ਜਿਨ੍ਹਾਂ ਨੂੰ ਆਪਣੇ ਦੋਸਤਾਂ ਦੀ ਕਾਮਯਾਬੀ ਤੋਂ ਖੁਸ਼ੀ ਹੁੰਦੀ ਹੈ । ਪਰ ਕੁਝ ਅਜਿਹੇ ਲੋਕ ਵੀ ਹੁੰਦੇ ਨੇ, ਜੋ ਆਪਣਿਆਂ ਨੂੰ ਹੀ ਕਾਮਯਾਬ ਹੁੰਦਾ ਨਹੀਂ ਵੇਖ ਸਕਦੇ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਯੂਪੀ ਦੇ ਆਗਰਾ ਤੋਂ, ਜਿੱਥੇ ਤੁਸ਼ਾਰ ਕੁਲਸ਼੍ਰੇਸ਼ਠ ਨਾਂਅ ਦੇ ਇੱਕ ਨੌਜਵਾਨ ਨੇ ਆਪਣੇ ਟਾਪਰ ਦੋਸਤ ਤੋਂ ਇਨ੍ਹੀਂ ਈਰਖਾ ਸੀ ਕਿ ਤੁਸ਼ਾਰ ਨੇ ਇੱਕ ਘਿਨੌਣਾ ਕਦਮ ਚੁੱਕ ਲਿਆ ।

ਫੋਟੋ ਵਾਇਰਲ ਕਰ ਕੇ ਨੌਜਵਾਨ ਨੂੰ ਬਣਾ ਦਿੱਤਾ ਗੇਅ

 ਮਾਮਲਾ ਜਗਦੀਸ਼ਪੁਰਾ ਖੇਤਰ ਦਾ ਹੈ, ਜਿੱਥੇ B.Com ਥਰਡ ਈਅਰ ਦਾ ਇੱਕ ਵਿਦਿਆਰਥੀ ਪੜ੍ਹਾਈ 'ਚ ਹਮੇਸ਼ਾ ਟਾਪ ਕਰਦਾ ਸੀ । ਪਰ ਕੁਝ ਦਿਨਾਂ ਤੋਂ ਇੰਟਰਨੈੱਟ ਉੱਤੇ ਉਸ ਨੂੰ ਕੋਈ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਕਿਸੇ ਨੇ ਉਸ ਦੀ ਫੋਟੋ ਇੰਟਰਨੈੱਟ ਉੱਤੇ ਵਾਇਰਲ ਕਰ ਦਿੱਤੀ ਅਤੇ ਵਿਦਿਆਰਥੀ ਨੂੰ ਗੇਅ ਦੱਸ ਦਿੱਤਾ । ਆਪਣੀ ਅਸ਼ਲੀਲ ਫੋਟੋ ਵਾਇਰਲ ਹੋਣ ਕਾਰਨ ਵਿਦਿਆਰਥੀ ਟੈਨਸ਼ਨ ਵਿੱਚ ਆ ਗਿਆ । ਅਜਿਹੇ ਵਿੱਚ ਉਸ ਨੇ ਖੁਦ ਹੀ ਲੱਭਣਾ ਸ਼ੁਰੂ ਕੀਤਾ ਕੀ ਇਸ ਸਾਜ਼ਿਸ਼ ਪਿੱਛੇ ਕਿਸ ਦਾ ਹੱਥ ਹੈ, ਪਰ ਉਸ ਨੂੰ ਪਤਾ ਨਹੀਂ ਲੱਗਿਆ। ਨਾਕਾਮ ਹੋਣ 'ਤੇ ਉਸ ਨੇ ਪੁਲਿਸ ਦੀ ਮਦਦ ਮੰਗੀ ਅਤੇ ਕੇਸ ਦਰਜ ਕਰਾਇਆ । ਜਦੋਂ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਜਾਂਚ ਸ਼ੁਰੂ ਹੋਈ ।

ਸਾਈਬਰ ਸੈੱਲ ਨੇ ਲੱਭ ਲਿਆ ਮੁਲਜ਼ਮ

ਇਕ ਕੌਮੀ ਅਖ਼ਬਾਰ ਮੁਤਾਬਿਕ, ਕਿਉਂਕਿ ਮਾਮਲਾ ਸਾਈਬਰ ਕ੍ਰਾਈਮ ਨਾਲ ਜੁੜਿਆ ਸੀ, ਇਸ ਕਰਕੇ ਜਾਂਚ ਸਾਈਬਰ ਸੈੱਲ ਨੂੰ ਸੌਂਪੀ ਗਈ। ਇਸ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ ਦੀ ਭਾਲ ਸ਼ੁਰੂ ਹੋਈ । ਛਾਣਬੀਣ ਵਿੱਚ ਪਤਾ ਲੱਗਿਆ ਕਿ ਇਹ ਘਿਨੌਣੀ ਹਰਕਤ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦਾ ਦੋਸਤ ਤੁਸ਼ਾਰ ਕੁਲਸ਼੍ਰੇਸ਼ਠ ਸੀ । ਮੁਲਜ਼ਮ ਤੁਸ਼ਾਰ ਨੂੰ ਸਾਈਬਰ ਸੈੱਲ ਅਤੇ ਆਗਰਾ ਪੁਲਿਸ ਨੇ ਮਿਲ ਕੇ ਲੱਭ ਲਿਆ । ਪੁੱਛਗਿੱਛ 'ਚ ਪਤਾ ਚੱਲਿਆ ਕਿ ਉਹ ਬੇਲਨਗੰਜ ਛੱਤਾ ਦਾ ਰਹਿਣ ਵਾਲਾ ਹੈ ।

ਦੋਸਤ ਦੇ ਟਾਪ ਕਰਨ ਉੱਤੇ ਈਰਖਾ ਕਰਦਾ ਸੀ ਮੁਲਜ਼ਮ ਤੁਸ਼ਾਰ 

ਪੁਲਿਸ ਨੇ ਜਦ ਉਸ ਤੋਂ ਕਢਾਈ ਨਾਲ ਪੁੱਛਗਿੱਛ ਕੀਤੀ ਤਾਂ ਤੁਸ਼ਾਰ ਨੇ ਆਪਣਾ ਜੁਰਮ ਕਬੂਲ ਕੀਤਾ । ਉਸ ਨੇ ਦੱਸਿਆ ਕਿ ਉਸ ਦਾ ਦੋਸਤ ਇੰਟੈਲੀਜੈਂਟ ਹੈ । ਤੁਸ਼ਾਰ ਨੇ ਕਈ ਵਾਰ ਮਿਹਨਤ ਕਰ ਕੇ ਉਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਿਹਾ । ਇਸ ਗੱਲ ਨਾਲ ਤੁਸ਼ਾਰ ਗੁੱਸੇ ਵਿੱਚ ਆ ਗਿਆ ਅਤੇ ਦੋਸਤ ਨੂੰ ਫੇਲ੍ਹ ਕਰਨ ਦੀ ਸਾਜ਼ਿਸ਼ ਰਚ ਦਿੱਤੀ । ਉਸ ਨੇ ਆਪਣੇ ਦੋਸਤ ਦੀ ਫੋਟੋ ਐਡਿਟ ਕਰ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਅਤੇ ਉਸ ਨੂੰ ਗੇਅ ਦੱਸਿਆ । ਤਾਂ ਜੋ ਉਸ ਦਾ ਦੋਸਤ ਟੈਨਸ਼ਨ ਵਿੱਚ ਆ ਜਾਏ ਅਤੇ ਉਸ ਦਾ ਧਿਆਨ ਪੜ੍ਹਾਈ ਤੋਂ ਭਟਕ ਜਾਵੇ । ਤੁਸ਼ਾਰ ਦਾ ਪਲਾਨ ਸੀ ਕਿ ਜਦੋਂ ਉਸ ਦਾ ਦੋਸਤ ਫ਼ੇਲ੍ਹ ਹੋ ਜਾਵੇਗਾ, ਤਾਂ ਉਸ ਦੇ ਟਾਪ ਕਰਨ ਦੇ ਚਾਂਸ ਵਧ ਜਾਣਗੇ । ਫਿਲਹਾਲ ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਤੁਸ਼ਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

WATCH LIVE TV

Trending news