Patiala Crime News: ਪਟਿਆਲਾ ਵਿੱਚ ਮਾਂ-ਪੁੱਤ ਦੇ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਰਾਜਸਥਾਨ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਬਾਹਰ ਜਾਣ ਦਾ ਇਛੁੱਕ ਸੀ ਤੇ ਉਸ ਕੋਲ ਪੈਸੇ ਨਹੀਂ ਸਨ। ਇਸ ਲਈ ਉਸ ਨੇ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ।
Trending Photos
Patiala Crime News: ਪਟਿਆਲਾ ਵਿੱਚ ਮਾਂ-ਪੁੱਤ ਦੇ ਦੋਹਰੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਰਾਜਸਥਾਨ ਦਾ ਰਹਿਣ ਵਾਲਾ ਮੁਲਜ਼ਮ ਲੁੱਟ ਦੀ ਨੀਅਤ ਨਾਲ ਘਰ ਵਿੱਚ ਵੜਿਆ ਸੀ। ਇਸ ਮਗਰੋਂ ਉਸ ਨੇ ਹਮਲਾ ਕਰਕੇ ਦੋਵੇਂ ਮਾਂ-ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਰਾਜਸਥਾਨ ਦਾ ਰਹਿਣ ਵਾਲਾ ਮੁਲਜ਼ਮ ਪਟਿਆਲਾ ਵਿੱਚ ਮ੍ਰਿਤਕਾਂ ਦੇ ਘਰ ਦੇ ਗੁਆਂਢ ਵਿੱਚ ਰਹਿੰਦੀ ਆਪਣੀ ਮਾਸ ਕੋਲ ਰਹਿ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਸਾਜ਼ਿਸ਼ ਤਹਿਤ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਅਨੁਸਾਰ ਮੁਲਜ਼ਮ ਹਰਜੀਤ ਸਿੰਘ ਬੂੰਦੀ, ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਮ੍ਰਿਤਕਾਂ ਦੇ ਗੁਆਂਢ ਵਿੱਚ ਆਪਣੇ ਰਿਸ਼ਤੇਦਾਰ ਦੇ ਰਹਿੰਦਾ ਸੀ। ਉਸ ਦਾ ਪੀੜਤਾਂ ਦੇ ਘਰ ਕਾਫੀ ਆਉਣਾ-ਜਾਣਾ ਸੀ।
ਤ੍ਰਿਪੜੀ ਥਾਣੇ ਦੇ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨੰਬਰ 11 ਵਿੱਚ ਬੁੱਧਵਾਰ ਸ਼ਾਮ ਨੂੰ ਜਸਵੀਰ ਕੌਰ (50) ਅਤੇ ਉਸ ਦੇ ਲੜਕੇ ਹਰਵਿੰਦਰ ਸਿੰਘ ਉਰਫ ਜੱਗੀ (26) ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਬਾਥਰੂਮ ਵਿੱਚੋਂ ਬਰਾਮਦ ਹੋਈਆਂ ਸਨ। ਆਸਪਾਸ ਦੇ ਲੋਕਾਂ ਅਨੁਸਾਰ ਜਦੋਂ ਸ਼ਾਮ ਨੂੰ ਹਰਵਿੰਦਰ ਸਿੰਘ ਦਾ ਪਿਤਾ ਗੁਰਮੁੱਖ ਸਿੰਘ ਘਰ ਵਾਪਸ ਆਇਆ ਤਾਂ ਉਨ੍ਹਾਂ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਕਾਫੀ ਦੇਰ ਤੱਕ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਉਸ ਨੇ ਆਪਣੇ ਬੇਟੇ ਅਤੇ ਪਤਨੀ ਨੂੰ ਕਈ ਵਾਰ ਫੋਨ ਵੀ ਕੀਤਾ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਗੁਰਮੁੱਖ ਸਿੰਘ ਨੇ ਨੇੜਲੇ ਘਰ ਤੋਂ ਔਜਾਰ ਲੈ ਕੇ ਅੰਦਰੋਂ ਕੁੰਡੀ ਤੋੜ ਦਿੱਤੀ। ਅੰਦਰ ਵੜਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਮਰੇ ਵਿੱਚ ਸੋਫੇ ਅਤੇ ਬੈੱਡ ਉੱਤੇ ਖੂਨ ਦੇ ਛਿੱਟੇ ਪਏ ਸਨ। ਜਦੋਂ ਉਸ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜਸਵੀਰ ਕੌਰ ਅਤੇ ਜੱਗੀ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ।
ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਹੁਣ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਵਿਦੇਸ਼ ਜਾਣ ਦਾ ਇਛੁੱਕ ਸੀ ਪਰ ਉਸਦਾ ਇਹ ਸੁਪਨਾ ਪੈਸਿਆਂ ਦੀ ਕਮੀ ਕਾਰਨ ਪੂਰਾ ਨਹੀਂ ਹੋ ਰਿਹਾ ਸੀ। ਬੇਰੁਜ਼ਗਾਰ ਹਰਜੀਤ ਨੇ ਆਪਣੀ ਹੀ ਮਾਸੀ ਦੇ ਨੇੜਲੇ ਘਰ ਲੁੱਟ ਕਰਨ ਦੀ ਯੋਜਨਾ ਬਣਾਈ। 26 ਜੁਲਾਈ ਨੂੰ ਚਾਕੂ ਲੈਕੇ ਜਸਵੀਰ ਕੌਰ ਦੇ ਘਰ ਦਾਖਲ ਹੋਇਆ ਅਤੇ ਆਉਂਦਿਆ ਹੀ ਜਸਵੀਰ ਕੌਰ ਦੀ ਗਰਦਨ, ਪਿੱਠ ਤੇ ਸਿਰ 'ਤੇ ਚਾਕੂ ਨਾਲ ਵਾਰ ਕਰ ਦਿੱਤੇ।
ਇਹ ਵੀ ਪੜ੍ਹੋ : Surinder Shinda Cremation: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਛਿੰਦਾ 'ਪੁੱਤ' ਪੰਜ ਤੱਤਾਂ 'ਚ ਵਿਲੀਨ
ਜਸਵੀਰ ਦਾ ਲੜਕਾ ਜੱਗੀ ਕਮਰੇ 'ਚੋਂ ਬਾਹਰ ਆਇਆ ਤਾਂ ਉਸਨੂੰ ਉਪਰ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਦਾ ਕਤਲ ਕਰਨ ਮਗਰੋਂ ਲਾਸ਼ਾਂ ਬਾਥਰੂਮ ਵਿੱਚ ਸੁੱਟ ਦਿੱਤੀਆਂ। ਔਰਤ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲਿਆਂ, ਘਰ 'ਚ ਪਈ ਨਕਦੀ, ਚਾਂਦੀ ਦੇ ਗਹਿਣੇ ਆਦਿ ਚੁੱਕ ਕੇ ਫ਼ਰਾਰ ਹੋ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮ ਵਿਦੇਸ਼ ਜਾਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ : Punjab Cabinet: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਵੱਡੇ ਫ਼ੈਸਲੇ; ਜਾਣੋ ਕਿਹੜੇ ਫ਼ੈਸਲਿਆਂ 'ਤੇ ਲੱਗੀ ਮੋਹਰ