Gurdaspur News: ਭੀਖ ਮੰਗਣ ਵਾਲੇ ਬੱਚੇ ਰਾਤ ਦੇ ਹਨੇਰੇ 'ਚ ਬਣੇ ਚੋਰ; ਬੜੀ ਚਲਾਕੀ ਨਾਲ ਉਡਾਇਆ ਸਾਈਕਲ
Advertisement
Article Detail0/zeephh/zeephh1848074

Gurdaspur News: ਭੀਖ ਮੰਗਣ ਵਾਲੇ ਬੱਚੇ ਰਾਤ ਦੇ ਹਨੇਰੇ 'ਚ ਬਣੇ ਚੋਰ; ਬੜੀ ਚਲਾਕੀ ਨਾਲ ਉਡਾਇਆ ਸਾਈਕਲ

Gurdaspur News: ਗੁਰਦਾਸਪੁਰ ਵਿੱਚ ਦਿਨਾਂ ਭੀਖ ਮੰਗਣ ਵਾਲੇ ਬੱਚਿਆਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਸਾਈਕਲ ਚੋਰੀ ਕਰ ਲਿਆ ਹੈ।

Gurdaspur News: ਭੀਖ ਮੰਗਣ ਵਾਲੇ ਬੱਚੇ ਰਾਤ ਦੇ ਹਨੇਰੇ 'ਚ ਬਣੇ ਚੋਰ; ਬੜੀ ਚਲਾਕੀ ਨਾਲ ਉਡਾਇਆ ਸਾਈਕਲ

Gurdaspur News: ਸ਼ਹਿਰਾਂ ਵਿੱਚ ਛੋਟੇ-ਛੋਟੇ ਭੀਖ ਮੰਗਦੇ ਬੱਚੇ ਆਮ ਦੇਖੇ ਜਾ ਸਕਦੇ ਹਨ। ਚਾਈਡ ਵੈੱਲਫੇਅਰ ਤੇ ਸਰਕਾਰ ਇਸ ਨੂੰ ਠੱਲ ਪਾਉਣ ਵਿੱਚ ਫੇਲ੍ਹ ਨਜ਼ਰ ਆ ਰਹੀ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਇਨ੍ਹਾਂ ਉਤੇ ਤਰਸ ਖਾ ਕੇ ਇਨ੍ਹਾਂ ਨੂੰ 10-20  ਰੁਪਏ ਕੱਢ ਕੇ ਫੜਾਂ ਵੀ ਦਿੰਦੇ ਹਨ ਪਰ ਇਨ੍ਹਾਂ ਵਿੱਚੋਂ ਕਈ ਬੱਚੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਜੇ ਅਜਿਹਾ ਕੋਈ ਬੱਚਾ ਫੜਿਆ ਜਾਂਦਾ ਹੈ ਤਾਂ ਪੁਲਿਸ ਦੋ ਕਾਰਨਾਂ ਕਰਕੇ ਇਨ੍ਹਾਂ ਉਤੇ ਕੋਈ ਕਾਰਵਾਈ ਕਰਨ ਤੋਂ ਕਤਰਾਉਂਦੀ ਹੈ। ਪਹਿਲਾ ਇਹ ਕੀ ਚੋਰੀ ਛੋਟੀ ਹੁੰਦੀ ਹੈ ਤੇ ਦੂਸਰਾ ਇਹ ਚੋਰੀ ਕਰਨ ਵਾਲੇ ਬੱਚੇ ਹੁੰਦੇ ਹਨ। ਜੁਵਨਾਇਲ ਦਾ ਮਾਮਲਾ ਹੋਣ ਕਾਰਨ ਪੁਲਿਸ ਦੀ ਕਾਗਜ਼ੀ ਕਾਰਵਾਈ ਤੇ ਸਿਰਦਰਦੀ ਵਧ ਜਾਂਦੀ ਹੈ ਜਿਸ ਕਾਰਨ ਪੁਲਿਸ ਕਾਰਵਾਈ ਕਰਨ ਦੀ ਬਜਾਏ ਇਨ੍ਹਾਂ ਨੂੰ ਪੁਲਿਸ ਇਨ੍ਹਾਂ ਨੂੰ ਦਬਕਾ ਮਾਰ ਕੇ ਛੱਡ ਦਿੰਦੀ ਹੈ, ਜਿਸ ਨਾਲ ਅਜਿਹੇ ਚੋਰੀ ਕਰਨ ਵਾਲੇ ਬੱਚਿਆਂ ਦੀ ਹਿੰਮਤ ਵੱਧ ਜਾਂਦੀ ਹੈ ਅਤੇ ਇਹੀ ਬੱਚੇ ਜਵਾਨ ਹੋਣ ਤੱਕ ਵੱਡੀਆਂ ਚੋਰੀਆਂ ਕਰਨ ਲੱਗ ਜਾਂਦੇ ਹਨ।

ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਕਾਨੇਰੀ ਚੌਕ ਵਿੱਚ ਇੱਕ ਫੜ੍ਹੀ ਲਗਾਉਣ ਵਾਲੇ ਵਿਅਕਤੀ ਹਰਪ੍ਰੀਤ ਸਿੰਘ ਦੇ ਬੱਚੇ ਦਾ ਸਾਈਕਲ ਦੇਰ ਰਾਤ ਚੋਰੀ ਹੋ ਗਿਆ। ਸਾਈਕਲ ਚੋਰੀ ਦੀ ਇਹ ਘਟਨਾ ਉਸ ਇਲਾਕੇ ਦੀ ਹੈ ਜਿਥੇ ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਅਤੇ ਮਿਠਾਈ ਦੀਆਂ ਦੁਕਾਨਾਂ ਹਨ। ਰੈਸਟੋਰੈਂਟਾਂ ਵਿੱਚ ਅਕਸਰ ਭੀੜ ਰਹਿੰਦੀ ਹੈ ਅਤੇ ਰੱਖੜੀ ਦਾ ਤਿਉਹਾਰ ਹੋਣ ਕਰਨ ਮਠਿਆਈਆਂ ਦੁਕਾਨਾਂ ਉਤੇ ਵੀ ਕਾਫੀ ਭੀੜ ਹੋ ਰਹੀ ਹੈ।

ਸਵੇਰੇ ਸਾਹਮਣੇ ਸਥਿਤ ਇੱਕ ਰੈਸਟੋਰੈਂਟ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਇਹ ਖੁਲਾਸਾ ਹੋਇਆ ਕੀ ਸਾਈਕਲ ਦੋ ਛੋਟੇ-ਛੋਟੇ ਬੱਚਿਆਂ ਨੇ ਚੋਰੀ ਕੀਤਾ ਹੈ ਜੋ ਇਥੇ ਅਕਸਰ ਵੀ ਭੀਖ ਮੰਗਦੇ ਨਜ਼ਰ ਆਉਂਦੇ ਹਨ।

ਸੀਸੀਟੀਵੀ ਫੁਟੇਜ ਰਾਹੀਂ ਹੀ ਖੁਲਾਸਾ ਹੋਇਆ ਕਿ ਚੋਰੀ ਸ਼ਾਤਿਰ ਢੰਗ ਨਾਲ ਕੀਤੀ ਗਈ ਹੈ ਤੇ ਜ਼ਾਹਿਰ ਤੌਰ ਉਤੇ ਇਨ੍ਹਾਂ ਵੱਲੋਂ ਪਹਿਲਾਂ ਵੀ ਅਜਿਹੀਆਂ‌ ਚੋਰੀਆਂ ਕੀਤੀਆਂ ਗਈਆਂ ਹੋਣਗੀਆਂ। ਇਨ੍ਹਾਂ ਵੱਲੋਂ ਇੱਕ ਕਾਰ ਦੇ ਪਿੱਛੋਂ ਇਹ ਸਾਈਕਲ ਕੱਢ ਕੇ ਪਹਿਲਾਂ ਦੂਜੀ ਕਾਰ ਦੇ ਪਿੱਛੇ ਸੁਨਸਾਨ ਜਗ੍ਹਾ ਉਤੇ ਲਗਾਇਆ ਗਿਆ ਤੇ ਫਿਰ ਕੁਝ ਦੇਰ ਬਾਅਦ ਚੁੱਪਚਾਪ ਦੂਜੀ ਕਾਰ ਦੇ ਪਿੱਛੋਂ ਵੀ ਕੱਢ ਕੇ ਚੋਰੀ ਕਰ ਲਿਆ ਗਿਆ।

ਸਾਰੀ ਗੱਲ ਖੁੱਲਣ ਉਤੇ ਸਾਈਕਲ ਦੇ ਮਾਲਕ ਵੱਲੋਂ ਆਪਣੇ ਕੁਝ ਮਿੱਤਰਾਂ ਨੂੰ ਬੁਲਾ ਕੇ ਉੱਥੇ ਨਾਕਾ ਲਗਾਇਆ ਗਿਆ ਤੇ ਚੋਰੀ ਕਰਨ ਵਾਲੇ ਬੱਚਿਆਂ ਨੂੰ ਫੜ ਲਿਆ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਪਹਿਲਾਂ ਪੁਲਿਸ ਅਧਿਕਾਰੀ ਨੂੰ ਫੋਨ ਕਰਨ ਦੇ ਬਾਵਜੂਦ ਇੱਕ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਈ ਪੁਲਿਸ ਕਰਮਚਾਰੀ ਉੱਥੇ ਨਹੀਂ ਪਹੁੰਚਿਆ।

ਬਾਅਦ ਵਿੱਚ ਜਦੋਂ ਇਨ੍ਹਾਂ ਬੱਚਿਆਂ ਨੂੰ ਥਾਣਾ ਸਿਟੀ ਲਿਜਾਇਆ ਗਿਆ ਅਤੇ ਪੁਲਿਸ ਨੂੰ ਲਿਖਤ ਸ਼ਿਕਾਇਤ ਕੀਤੀ ਗਈ। ਦੋਵਾਂ ਬੱਚਿਆਂ ਵਿੱਚੋ ਇੱਕ ਦੀ ਉਮਰ ਅੱਠ ਸਾਲ ਅਤੇ ਦੂਸਰੇ ਦੀ 10 ਸਾਲ ਦੇ ਕਰੀਬ ਸੀ। ਸਮਾਜ ਸੇਵਕ ਰਵਿੰਦਰ ਖੰਨਾ ਵੱਲੋਂ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਤਾਂ ਪਤਾ ਲੱਗਿਆ ਕਿ ਇਹ ਹੈ ਬੱਚੇ ਝੌਂਪੜੀ ਵਿੱਚ ਰਹਿਣ ਵਾਲੇ ਹਨ।

ਪੱਤਰਕਾਰਾਂ ਦੀ ਮੌਜੂਦਗੀ ਵਿੱਚ ਇਨ੍ਹਾਂ ਬੱਚਿਆਂ ਨੇ ਇਹ ਮੰਨਿਆ ਕਿ ਇਨ੍ਹਾਂ ਵੱਲੋਂ ਪਹਿਲਾਂ ਵੀ ਛੋਟੀਆਂ ਮੋਟੀਆਂ ਚੋਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਸਮਾਂ ਪਹਿਲਾਂ ਵੀ ਇੱਕ ਸਾਈਕਲ ਇਨ੍ਹਾਂ ਵੱਲੋਂ ਚੋਰੀ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਮਾਪਿਆਂ ਅਤੇ ਸਮਾਜ ਸੇਵਕ ਰਵਿੰਦਰ ਖੰਨਾ ਦੀ ਗਰੰਟੀ ਅਤੇ ਮੌਜੂਦਗੀ ਵਿੱਚ ਬੱਚਿਆਂ ਨੂੰ ਸਮਝਾ ਬੁਝਾ ਕੇ ਉਨ੍ਹਾਂ ਦੇ ਮਾਪਿਆਂ ਦੇ ਕਰ ਦਿੱਤਾ ਗਿਆ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜੇ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕੀ ਇਹ ਆਪਣੀਆਂ ਹਰਕਤਾਂ ਬੰਦ ਕਰ ਦੇਣਗੇ? ਬੱਚੇ ਸਮਝ ਕੇ ਮਾਫ਼ ਕਰ ਦੇਣਾ ਕਿ ਅਪਰਾਧ ਨੂੰ ਵਧਾਵਾ ਦੇਣ ਵਾਲੀ ਗੱਲ ਨਹੀਂ ਹੋਵੇਗੀ?

ਇਹ ਵੀ ਪੜ੍ਹੋ : Delhi News: ਫਿਰ ਦਹਿਲੀ ਰਾਜਧਾਨੀ ਦਿੱਲੀ! ਸੀਨੀਅਰ ਮੈਨੇਜਰ ਦਾ ਕਤਲ, 5 ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news