Khanna News: ਖੰਨਾ 'ਚ ਐਸਡੀਐਮ ਦੀ ਵੱਡੀ ਕਾਰਵਾਈ; ਜਾਅਲੀ ਰਜਿਸਟਰੀ ਕਰਵਾਉਣ ਵਾਲੇ ਦਫ਼ਤਰ ਬੁਲਾ ਕੇ ਕਰਵਾਏ ਗ੍ਰਿਫ਼ਤਾਰ
Advertisement
Article Detail0/zeephh/zeephh1840038

Khanna News: ਖੰਨਾ 'ਚ ਐਸਡੀਐਮ ਦੀ ਵੱਡੀ ਕਾਰਵਾਈ; ਜਾਅਲੀ ਰਜਿਸਟਰੀ ਕਰਵਾਉਣ ਵਾਲੇ ਦਫ਼ਤਰ ਬੁਲਾ ਕੇ ਕਰਵਾਏ ਗ੍ਰਿਫ਼ਤਾਰ

Khanna News:  ਖੰਨਾ 'ਚ ਐਸਡੀਐਮ ਨੇ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਕਰਵਾਇਆ ਤੇ ਜਾਂਚ ਆਰੰਭ ਦਿੱਤੀ ਹੈ।

Khanna News: ਖੰਨਾ 'ਚ ਐਸਡੀਐਮ ਦੀ ਵੱਡੀ ਕਾਰਵਾਈ; ਜਾਅਲੀ ਰਜਿਸਟਰੀ ਕਰਵਾਉਣ ਵਾਲੇ ਦਫ਼ਤਰ ਬੁਲਾ ਕੇ ਕਰਵਾਏ ਗ੍ਰਿਫ਼ਤਾਰ

Khanna News: ਖੰਨਾ 'ਚ ਐਸਡੀਐਮ ਸਵਾਤੀ ਟਿਵਾਣਾ ਨੇ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ ਕੁਝ ਗੁਰਗਿਆਂ ਨੂੰ ਦਫਤਰ ਬੁਲਾ ਕੇ ਗ੍ਰਿਫਤਾਰ ਕਰਵਾਇਆ ਗਿਆ। ਪਹਿਲੇ ਪੜਾਅ ਵਿੱਚ ਦੋ ਰਜਿਸਟਰੀਆਂ ਫਰਜ਼ੀ ਨਿਕਲੀਆਂ ਹਨ। ਇਸ ਗਿਰੋਹ ਦੇ ਬਾਕੀ ਮੈਂਬਰ ਸਾਰੀਆਂ ਰਜਿਸਟਰੀਆਂ ਵਿੱਚ ਸ਼ਾਮਲ ਹਨ, ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਖੰਨਾ ਦੇ ਰਹਿਣ ਵਾਲੇ ਸਰਵਣ ਸਿੰਘ ਨਾਮਕ ਵਿਅਕਤੀ ਦਾ ਪਲਾਟ ਮਈ 2023 ਵਿੱਚ ਵੇਚਿਆ ਗਿਆ ਸੀ। ਸਰਵਣ ਸਿੰਘ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਇਸ ਗਿਰੋਹ ਨੇ ਫਰਜ਼ੀ ਸਰਵਣ ਸਿੰਘ ਨੂੰ ਖੜ੍ਹਾ ਕਰਕੇ ਸਾਰੇ ਦਸਤਾਵੇਜ਼ ਤਿਆਰ ਕਰਕੇ ਆਪਣਾ ਪਲਾਟ ਵੇਚ ਦਿੱਤਾ। ਸਰਵਣ ਸਿੰਘ ਦੇ ਪੁੱਤਰ ਕਮਲਜੀਤ ਸਿੰਘ ਨੇ ਐਸਡੀਐਮ ਨੂੰ ਸ਼ਿਕਾਇਤ ਦਿੱਤੀ ਸੀ ਤਾਂ ਜਾਅਲਸਾਜ਼ੀ ਦਾ ਪਰਦਾਫਾਸ਼ ਹੋਇਆ।

ਇਸ ਮਾਮਲੇ ਵਿੱਚ ਐਸਡੀਐਮ ਦੇ ਹੁਕਮਾਂ ਉਤੇ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਰਜਿਸਟਰੀ ਦੀ ਜਾਂਚ ਵਿੱਚ ਉਸੇ ਦਿਨ ਦੀ ਇੱਕ ਹੋਰ ਰਜਿਸਟਰੀ ਜਾਅਲੀ ਪਾਈ ਗਈ। ਇਸ ਰਜਿਸਟਰੀ 'ਚ ਇੱਕ ਵਿਅਕਤੀ ਨੇ ਇਸ ਗਿਰੋਹ ਦੀ ਮਦਦ ਨਾਲ ਆਪਣੀ ਫਰਜ਼ੀ ਪਤਨੀ ਦੱਸ ਕੇ ਪਲਾਟ ਵੇਚ ਦਿੱਤਾ। ਜਦੋਂ ਕਿ ਇਹ ਪਲਾਟ ਪਤੀ-ਪਤਨੀ ਦੀ ਸਾਂਝੀ ਸੀ। ਵਿਅਕਤੀ ਦਾ ਆਪਣੀ ਪਤਨੀ ਨਾਲ ਕੇਸ ਚੱਲ ਰਿਹਾ ਹੈ।

ਇਸੇ ਲਈ ਉਸ ਨੇ ਗਿਰੋਹ ਨਾਲ ਸਮਝੌਤਾ ਕਰ ਕੇ ਇੱਕ ਹੋਰ ਔਰਤ ਨੂੰ ਆਪਣੀ ਪਤਨੀ ਵਜੋਂ ਰਜਿਸਟਰਡ ਕਰਵਾ ਲਿਆ। ਜਦੋਂ ਸੱਚਾਈ ਸਾਹਮਣੇ ਆਈ ਤਾਂ ਵਿਅਕਤੀ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ। ਐਸਡੀਐਮ ਸਵਾਤੀ ਟਿਵਾਣਾ ਨੇ ਸਬੰਧਤ ਵਿਅਕਤੀਆਂ ਨੂੰ ਆਪਣੇ ਦਫ਼ਤਰ ਵਿੱਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ। ਜਿਸ ਕਾਰਨ ਥਾਣਾ ਸਿਟੀ 1 ਨੂੰ ਉਥੇ ਬੁਲਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : Punjab News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਤੋਂ 7 ਮੋਬਾਇਲ, 3 ਚਾਰਜਰ ਅਤੇ 23 ਜਰਦੇ ਦੀਆਂ ਪੁੜੀਆਂ ਬਰਾਮਦ

ਸਿਟੀ ਥਾਣਾ-1 ਦੇ ਐਸਐਚਓ ਇੰਸਪੈਕਟਰ ਹੇਮੰਤ ਮਲੋਹਤਰਾ ਨੇ ਮਾਮਲੇ ਵਿੱਚ ਸਿਰਫ਼ ਇੰਨਾ ਹੀ ਕਿਹਾ ਕਿ ਅਜੇ ਜਾਂਚ ਕਰ ਰਹੇ ਹਨ। ਜੋ ਵੀ ਤੱਥ ਸਾਹਮਣੇ ਆਉਣ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Sikhs in Pakistan: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਸਿੱਖ ਪਰਿਵਾਰਾਂ ਨੂੰ ਮਿਲ ਰਹੀਆਂ ਧਮਕੀਆਂ!

Trending news