ਚੰਡੀਗੜ੍ਹ ਦੇ ਸੈਕਟਰ 32 ਦੇ PG ਵਿੱਚ ਅੱਗ ਲੱਗੀ, 3 ਵਿਦਿਆਰਥਣਾਂ ਦੀ ਮੌਤ

34 ਬੱਚਿਆਂ ਦਾ PG ਸੀ,ਅੱਗ ਵੇਲੇ 5 ਬੱਚੇ ਸਨ ਮੌਜੂਦ

ਚੰਡੀਗੜ੍ਹ ਦੇ ਸੈਕਟਰ 32 ਦੇ PG ਵਿੱਚ ਅੱਗ ਲੱਗੀ, 3 ਵਿਦਿਆਰਥਣਾਂ ਦੀ ਮੌਤ
ਚੰਡੀਗੜ੍ਹ ਦੇ ਸੈਕਟਰ 32 ਦੇ PG ਵਿੱਚ ਅੱਗ ਲੱਗੀ, 3 ਵਿਦਿਆਰਥਣਾਂ ਦੀ ਮੌਤ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 32 ਦੇ ਇੱਕ PG ਵਿੱਚ ਅੱਗ ਲੱਗਣ ਨਾਲ 3 ਵਿਦਿਆਰਥਣਾਂ ਦੀ ਮੌਤ ਦੀ ਖ਼ਬਰ ਹੈ, ਤਕਰੀਬਨ ਸਾਢੇ ਚਾਰ ਵਜੇ ਫਾਇਰ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕੀ ਸੈਕਟਰ 32 ਦੇ PG ਵਿੱਚ ਅੱਗ ਲੱਗ ਗਈ ਹੈ, FIRE ਬ੍ਰਿਗੇਡ ਦੀਆਂ ਗੱਡੀਆਂ ਫੌਰਨ ਘਟਨਾ ਵਾਲੀ ਥਾਂ 'ਤੇ ਪਹੁੰਚੀਆਂ,ਗਲੀ ਛੋਟੀ ਹੋਰ ਦੀ ਵਜਾ ਕਰ ਕੇ FIRE ਬ੍ਰਿਗੇਡ ਦੀਆਂ 4 ਛੋਟੀਆਂ ਗੱਡੀਆਂ ਨੂੰ ਭੇਜਿਆ ਗਿਆ ਸੀ, ਮਿਲੀ ਜਾਣਕਾਰੀ ਮੁਤਾਬਿਕ 34 ਬੱਚੇ ਪੀਜੀ ਵਿੱਚ ਰਹਿੰਦੇ ਸਨ, 25 ਮੌਜੂਦ ਸਨ, ਜਿਸ ਕਮਰੇ ਵਿੱਚ ਅੱਗ ਲੱਗੀ ਉਸ ਥਾਂ 'ਤੇ 5 ਕੁੜੀਆਂ ਮੌਜੂਦ ਸਨ    

ਕਿਵੇਂ ਲੱਗੀ ਅੱਗ ?

ਜਾਣਕਾਰੀ ਮੁਤਾਬਿਕ PG ਵਿੱਚ ਇੱਕ  LAPTOP CHARGE ਹੋ ਰਿਹਾ ਸੀ  ਅਚਾਨਕ CHARGER ਵਿੱਚ ਧਮਾਕਾ ਹੋਇਆ ਅਤੇ  ਜ਼ਬਰਦਸਤ ਅੱਗ ਲੱਗ ਗਈ, ਜਿਸ ਵੇਲੇ ਅੱਗ ਲੱਗੀ ਉਸ ਵੇਲੇ ਕੰਮ ਕਰਨ ਵਾਲੀ ਸਮੇਤ 4 ਹੋਰ ਵਿਦਿਆਰਥਣਾਂ ਮੌਜੂਦ ਸਨ,ਕਮਰੇ ਵਿੱਚ ਮੌਜੂਦ  ਇੱਕ ਕੁੜੀ ਪਲੰਘ 'ਤੇ ਹੇਠਾਂ ਲੁੱਕ ਗਈ ਸੀ ਜਿਸ ਦੀ ਬਾਅਦ ਵਿੱਚੋਂ ਮੌਤ ਹੋ ਗਈ ਜਦਕਿ 2 ਹੋਰ ਕੁੜੀਆਂ ਦੀ ਅੱਗ ਵਿੱਚ ਝੁੱਲਸਨ ਨਾਲ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ,ਇੱਕ ਕੁੜੀ ਨੇ ਅੱਗ ਤੋਂ ਬਚਣ ਦੇ ਲਈ PG ਦੀ ਛੱਤ ਤੋਂ ਛਾਲ ਮਾਰ ਦਿੱਤੀ ਜਿਸ ਨੂੰ ਥੋੜ੍ਹੀ ਸੱਟਾ ਲੱਗੀ ਹੈ 

ਮ੍ਰਿਤਕ ਵਿਦਿਆਰਥਣਾਂ ਬਾਰੇ ਜਾਣਕਾਰੀ

ਜਿਨਾ 3 ਵਿਦਿਆਰਥਣਾਂ ਦੀ ਮੌਤ ਹੋਈ ਹੈ ਉਨਾਂ ਵਿੱਚੋਂ 2 ਪੰਜਾਬ ਦੀ ਰਹਿਣ ਵਾਲੀਆਂ ਸੀ ਜਦਕਿ ਇੱਕ ਹਰਿਆਣਾ ਦੀ ਸੀ, ਪੰਜਾਬ ਦੀ ਜਿਨਾਂ  2 ਵਿਦਿਆਰਥਣਾਂ ਦੀ ਮੌਤ ਹੋਈ ਹੈ ਉਨਾਂ ਵਿੱਚੋਂ ਇੱਕ ਦਾ ਨਾਂ ਰੀਆ ਹੈ ਜੋ ਕਪੂਰਥਲਾ ਦੀ ਦੱਸੀ ਜਾ ਰਹੀ ਹੈ,ਜਦਕਿ ਦੂਜੀ ਕੁੜੀ ਦਾ ਨਾਂ ਪਾਕਸ਼ੀ ਹੈ ਜੋ ਕੋਟਕਪੂਰਾ ਦੀ ਰਹਿਣ ਵਾਲੀ ਹੈ, ਹਰਿਆਣਾ ਦੀ ਜਿਹੜੀ ਇੱਕ ਵਿਦਿਆਰਥਣ ਦੀ ਮੌਤ ਹੋਈ ਹੈ ਉਸ ਦਾ ਨਾਂ ਮੁਸਕਾਨ ਦੱਸਿਆ ਜਾ ਰਿਹਾ ਹੈ,ਮੁਸਕਾਨ ਹਿਸਾਰ ਦੀ ਰਹਿਣ ਵਾਲੀ ਸੀ, ਜਿਨਾਂ 2 ਕੜੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਉਨਾਂ ਦਾ ਨਾਂ ਫਾਮਿਨਾ ਅਤੇ ਜੈਸਮੀਨ ਦੱਸਿਆ ਜਾ ਰਿਹਾ ਹੈ

PG ਵਿੱਚ ਕਿੰਨੇ ਲੋਕ ਰਹਿੰਦੇ ਸਨ

ਆਲੇ-ਦੁਆਲੇ ਦੇ ਲੋਕਾਂ ਮੁਤਾਬਿਕ PG ਵਿੱਚ 34 ਬੱਚੇ ਰਹਿੰਦੇ ਸਨ,ਪਰ ਸ਼ਿਵਰਾਤਰੀ ਅਤੇ ਸ਼ੱਨੀਚਰਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਦੀ ਵਜਾ ਕਰਕੇ ਜ਼ਿਆਦਾਤਰ ਵਿਦਿਆਰਥੀ ਘਰ ਗਏ ਸਨ