ਲਖਾ ਸਿਧਾਨਾ ਨੂੰ ਫੜਨ ਦੇ ਲਈ ਦਿੱਲੀ ਪੁਲਿਸ ਨੇ ਰੱਖਿਆ ਇਹ ਵੱਡਾ ਇਨਾਮ
Advertisement
Article Detail0/zeephh/zeephh848087

ਲਖਾ ਸਿਧਾਨਾ ਨੂੰ ਫੜਨ ਦੇ ਲਈ ਦਿੱਲੀ ਪੁਲਿਸ ਨੇ ਰੱਖਿਆ ਇਹ ਵੱਡਾ ਇਨਾਮ

ਲਖਾ ਸਿਧਾਨਾ ਦੀ ਇਤਲਾਹ ਦੇਣ ਵਾਲੇ ਨੂੰ ਦਿੱਲੀ ਪੁਲਿਸ ਨੇ 1 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ 

ਲਖਾ ਸਿਧਾਨਾ ਦੀ ਇਤਲਾਹ ਦੇਣ ਵਾਲੇ ਨੂੰ ਦਿੱਲੀ ਪੁਲਿਸ ਨੇ 1 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ

ਦਿੱਲੀ :  ਲਾਲ ਕਿੱਲੇ ਹਿੰਸਾ ਦੇ ਲਈ ਭੜਕਾਉਣ ਭਾਸ਼ਣ ਦੇ ਇਲਜ਼ਾਮ ਵਿੱਚ ਇੱਕ ਹੋਰ ਮੁਲਜ਼ਮ ਲਖਵੀਰ ਸਿੰਘ ਉਰਫ਼ ਲਖਾ ਸਧਾਨਾ ਨੂੰ ਫੜਨ ਦੇ ਲਈ ਦਿੱਲੀ ਪੁਲਿਸ ਲਗਾਤਾਰ ਛਾਪੇਮਾਰ ਕਰ ਰਹੀ ਹੈ ਪਰ ਹੁਣ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਿਆ ਹੈ, ਇਸ ਲਈ ਪੁਲਿਸ ਨੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਦਾ ਇਨਾਮ ਦੇਣ ਦਾ ਫ਼ੈਸਲਾ ਲਿਆ ਹੈ, 26 ਜਨਵਰੀ ਦੀ ਹਿੰਸਾ ਤੋਂ ਇੱਕ ਰਾਤ ਪਹਿਲਾਂ ਸੰਯੁਕਤ ਮੋਰਚੇ ਦਾ ਸਟੇਜ ਨੂੰ ਲੱਖਾ ਸਿਧਾਨਾ,ਦੀਪ ਸਿੱਧੂ ਅਤੇ ਉਸ ਦੇ ਸਾਥੀਆਂ ਨੇ ਸਾਂਭ ਲਿਆ ਸੀ, ਦੇਰ ਰਾਤ ਤੱਕ ਸਟੇਜ 'ਤੇ ਤਕਰੀਰਾਂ ਹੁੰਦੀਆਂ ਰਹੀਆਂ ਅਤੇ 26 ਜਨਵਰੀ ਦੀ ਰਣਨੀਤੀ ਤਿਆਰ ਹੋਈ, ਪੁਲਿਸ ਦਾ ਇਲਜ਼ਾਮ ਹੈ ਕਿ ਲੱਖਾ ਸਿਧਾਨਾ ਨੇ ਉੱਥੇ ਮੌਜੂਦ ਲੋਕਾਂ ਨੂੰ ਲਾਲ ਕਿੱਲੇ ਵੱਲ ਜਾਣ ਲਈ ਉਕਸਾਇਆ ਸੀ, ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਵੀ ਗਿਰਫ਼ਤਾਰ ਕੀਤਾ ਸੀ 

ਦਿੱਲੀ ਪੁਲਿਸ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲਾਲ ਕਿੱਲੇ ਲੈਕੇ ਗਈ 

7 ਦਿਨ ਦੀ ਰਿਮਾਂਡ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਇਕਬਾਲ ਸਿੰਘ ਤੋਂ 4 ਦਿਨ ਤੱਕ ਪੁੱਛ-ਗਿੱਛ ਕੀਤੀ ਅਤੇ 5 ਵੇਂ ਦਿਨ ਉਸ ਨੂੰ ਲਾਲ ਕਿੱਲੇ ਰੀਕਰੇਸ਼ਨ ਦੇ ਲਈ ਲੈਕੇ ਗਈ, ਇਸ ਦੌਰਾਨ ਦੀਪ ਸਿੱਧੂ ਨੂੰ ਉਨ੍ਹਾਂ ਸਾਰੇ ਰਸਤਿਆਂ ਤੋਂ ਲੈਕੇ ਜਾਇਆ ਗਿਆ ਜਿੱਥੋਂ ਹੁੰਦੇ ਹੋਏ ਉਹ ਲਾਲ ਕਿੱਲੇ ਪਹੁੰਚਿਆ ਸੀ ਅਤੇ ਝੰਡਾ ਲਹਿਰਾਇਆ ਸੀ, ਇਸ ਤੋਂ ਇਲਾਵਾ 4 ਦਿਨ ਦੀ ਪੁੱਛ ਪੜਤਾਲ ਦੌਰਾਨ ਦੀਪ ਸਿੱਧੂ ਨੇ ਦੱਸਿਆ ਕਿ ਉਸ ਨੇ ਡਰ ਦੇ ਮਾਰੇ ਆਪਣਾ ਫ਼ੋਨ ਸੁੱਟ ਦਿੱਤਾ, ਸਿਰਫ਼ ਇੰਨਾ ਹੀ ਨਹੀਂ ਪੁਲਿਸ ਨੇ ਦੀਪ ਸਿੱਧੂ ਨੂੰ ਜਦੋਂ ਪੁੱਛਿਆ ਕੀ ਉਹ ਕਿਸ ਦੇ ਕਹਿਣ ਤੇ ਲਾਲ ਕਿੱਲੇ ਪਹੁੰਚਿਆ ਤਾਂ ਉਸ ਨੇ ਕਿਹਾ ਉਸ ਨੂੰ ਫ਼ੋਨ ਆ ਰਹੇ ਸਨ ਜਿਸ ਤੋਂ ਬਾਅਦ ਉਹ ਲਾਲ ਕਿੱਲੇ ਪਹੁੰਚਿਆ, ਪੁਲਿਸ ਹੁਣ ਇਹ ਪਤਾ ਕਰ ਰਹੀ ਹੈ ਲਾਲ ਕਿੱਲੇ ਜਾਣ ਲਈ ਦੀਪ ਸਿੱਧੂ ਨੂੰ ਕਿਸ ਦਾ ਫ਼ੋਨ ਆ ਰਿਹਾ ਸੀ, ਖ਼ੁਲਾਸਾ ਇਹ ਵੀ ਹੋਇਆ ਹੈ ਕਿ 26 ਜਨਵਰੀ ਨੂੰ ਫ਼ਰਾਰ ਹੋਣ ਤੋਂ ਬਾਅਦ ਉਹ ਆਪਣੇ ਵੀਡੀਓ ਵਿਦੇਸ਼ ਵਿੱਚ ਬੈਠੀ ਆਪਣੀ ਦੋਸਤ ਰੀਨਾ ਰਾਏ ਦੇ ਜ਼ਰੀਏ ਅਪਲੋਡ ਕਰਵਾ ਰਿਹਾ ਸੀ 

 

 

Trending news