Batala Clash: ਗਲ਼ੀ 'ਚ ਪਾਣੀ ਸੁੱਟਣ ਤੋਂ ਦੋ ਧਿਰਾਂ 'ਚ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ
Advertisement
Article Detail0/zeephh/zeephh1927775

Batala Clash: ਗਲ਼ੀ 'ਚ ਪਾਣੀ ਸੁੱਟਣ ਤੋਂ ਦੋ ਧਿਰਾਂ 'ਚ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ

Batala Clash: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਗਲੀ ਵਿੱਚ ਪਾਣੀ ਰੋੜਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਹੈ।

Batala Clash: ਗਲ਼ੀ 'ਚ ਪਾਣੀ ਸੁੱਟਣ ਤੋਂ ਦੋ ਧਿਰਾਂ 'ਚ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ

Batala Clash: ਬਟਾਲਾ ਪੁਲਿਸ ਜ਼ਿਲ੍ਹਾ ਵਿੱਚ ਆਏ ਦਿਨ ਹੀ ਗੁੰਡਾਗਰਦੀ ਦੇ ਨੰਗੇ ਨਾਚ ਹੁੰਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਸਾਹਮਣੇ ਆਇਆ ਹੈ ਜਿਥੇ ਗਲੀ ਵਿੱਚ ਪਾਣੀ ਰੋੜਨ ਤੋਂ ਦੋ ਧਿਰਾਂ ਝਗੜਾ ਹੋਇਆ ਅਤੇ ਇੱਕ ਧਿਰ ਨੇ ਦੂਜੀ ਧਿਰ ਦੇ ਘਰ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ ਹਮਲਾਵਰਾਂ ਨੇ 27 ਸਾਲਾਂ ਨੌਜਵਾਨ ਜਸਕਰਨ ਸਿੰਘ ਜ਼ਖ਼ਮੀ ਹੋ ਗਿਆ ਹੈ।

ਹਮਲਾਵਰਾਂ ਨੇ ਜ਼ਖਮੀ ਜਸਕਰਨ ਦੀ 85 ਸਾਲਾਂ ਬਜ਼ੁਰਗ ਅੰਮ੍ਰਿਤਧਾਰੀ ਦਾਦੀ ਨੂੰ ਵੀ ਨਹੀਂ ਬਖਸ਼ਿਆ। ਇਸ ਹਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ 10 ਤੋਂ 15 ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਗਲੀ ਵਿੱਚ ਭੱਜ ਕੇ ਜਸਕਰਨ ਦੇ ਘਰ ਤੱਕ ਪਹੁੰਚਦੇ ਹਨ ਅਤੇ ਗੇਟ ਉੱਤੇ ਹਮਲਾ ਕਰਦੇ ਹਨ। ਫਿਰ ਘਰ ਅੰਦਰ ਵੜ ਕੇ ਵਿਹੜੇ ਵਿੱਚ ਬੈਠੇ ਜਸਕਰਨ ਉਪਰ ਹਮਲਾ ਕਰਦੇ ਹੋਏ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ 85 ਸਾਲਾਂ ਦਾਦੀ ਨਾਲ ਵੀ ਕੁੱਟਮਾਰ ਕੀਤੀ।

ਜ਼ਖਮੀ ਜਸਕਰਨ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਹੈ ਤੇ ਜ਼ਖਮੀ ਜਸਕਰਨ ਅਤੇ ਪਰਿਵਾਰਕ ਮੈਂਬਰ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਮਲਾਵਰਾਂ ਵਿੱਚ ਸ਼ਾਮਿਲ ਸਿਮ੍ਰਤਪਾਲ ਪੁਲਿਸ ਮੁਲਾਜ਼ਮ ਹੈ ਤੇ ਕੁਝ ਬੈਂਕ ਵਿੱਚ ਮੁਲਾਜ਼ਮ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ।

ਇਹ ਵੀ ਪੜ੍ਹੋ : Manpreet Badal News: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਨਹੀਂ ਹੋਣਗੇ ਪੇਸ਼, ਜਾਣੋ ਕਾਰਨ

ਉਥੇ ਹੀ ਬਟਾਲਾ ਪੁਲਿਸ ਦੇ ਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜ਼ਖਮੀ ਦੇ ਬਿਆਨ ਦਰਜ ਕਰਨ ਲਈ ਪੁਲਿਸ ਟੀਮ ਸਿਵਲ ਹਸਪਤਾਲ ਬਟਾਲਾ ਭੇਜੀ ਗਈ ਹੈ। ਬਿਆਨਾਂ ਦੇ ਆਧਾਰ ਉਤੇ ਤਫਤੀਸ਼ ਕਰਦੇ ਹੋਏ ਜੋ ਵੀ ਹਮਲੇ ਵਿੱਚ ਸ਼ਾਮਿਲ ਹੋਇਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : Moga Firing News: ਅਣਪਛਾਤਿਆਂ ਨੇ ਤੜਕਸਾਰ ਪਿੰਡ ਦੇ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂ

ਭੋਪਾਲ ਸਿੰਘ ਦੀ ਬਟਾਲਾ ਤੋਂ ਰਿਪੋਰਟ

Trending news