Batala Kabaddi Player Attack: ਮਾਮੂਲੀ ਝਗੜੇ ਮਗਰੋਂ ਕਬੱਡੀ ਖਿਡਾਰੀ ਉਪਰ ਜਾਨਲੇਵਾ ਹਮਲਾ; ਦੋਵੇਂ ਧਿਰਾਂ ਜ਼ਖ਼ਮੀ
Advertisement
Article Detail0/zeephh/zeephh1836247

Batala Kabaddi Player Attack: ਮਾਮੂਲੀ ਝਗੜੇ ਮਗਰੋਂ ਕਬੱਡੀ ਖਿਡਾਰੀ ਉਪਰ ਜਾਨਲੇਵਾ ਹਮਲਾ; ਦੋਵੇਂ ਧਿਰਾਂ ਜ਼ਖ਼ਮੀ

Batala Kabaddi Player Attack: ਬਟਾਲਾ ਦੇ ਨਜ਼ਦੀਕੀ ਪਿੰਡ ਵਿੱਚ ਇੱਕ ਕਬੱਡੀ ਖਿਡਾਰੀ ਦਾ ਕੁਝ ਨੌਜਵਾਨਾਂ ਨਾਲ ਵਿਵਾਦ ਮਗਰੋਂ ਝਗੜਾ ਹੋ ਗਿਆ। ਇਸ ਝਗੜੇ ਵਿਚ ਦੋਵੇਂ ਧਿਰਾਂ ਜ਼ਖ਼ਮੀ ਹੋ ਗਈਆਂ ਹਨ।

Batala Kabaddi Player Attack: ਮਾਮੂਲੀ ਝਗੜੇ ਮਗਰੋਂ ਕਬੱਡੀ ਖਿਡਾਰੀ ਉਪਰ ਜਾਨਲੇਵਾ ਹਮਲਾ; ਦੋਵੇਂ ਧਿਰਾਂ ਜ਼ਖ਼ਮੀ

Batala Kabaddi Player Attack: ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕੋਟ ਟੋਡਰ ਮੱਲ ਵਿੱਚ ਕਬੱਡੀ ਖਿਡਾਰੀ ਗੁਰਦੀਪ ਸਿੰਘ ਮੱਤਾ ਦੀ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਕਹਾ ਸੁਣੀ ਹੋ ਗਈ ਸੀ ਜੋ ਕਿ ਪਿੰਡ ਵਾਲਿਆਂ ਨੇ ਵਿੱਚ ਪੈ ਕੇ ਗੱਲ ਨੂੰ ਰਫ਼ਾ ਦਫ਼ਾ ਕਰ ਦਿੱਤਾ ਸੀ। ਪਰ ਅਗਲੇ ਦਿਨ ਜਦੋਂ ਗੁਰਦੀਪ ਸਿੰਘ ਮੱਤਾ ਆਪਣੇ ਪਿੰਡ ਦੇ ਅੱਡੇ ਵਿੱਚ ਇੱਕ ਦੁਕਾਨ ਉਤੇ ਆਪਣਾ ਮੋਟਰਸਾਈਕਲ ਠੀਕ ਕਰਵਾ ਰਿਹਾ ਸੀ ਤਾਂ ਉੱਥੇ ਹੀ ਦੂਜੀ ਧਿਰ ਵੱਲੋਂ ਉਸ ਉਪਰ ਤੇਜ਼ ਤਾਰ ਹਥਿਆਰਾਂ ਨਾਲ ਉਸ ਉਪਰ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਥੋਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਕਬੱਡੀ ਖਿਡਾਰੀ ਜ਼ੇਰੇ ਇਲਾਜ ਹੈ।

ਚਸ਼ਮਦੀਦ ਦੁਕਾਨਦਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਕਬੱਡੀ ਖਿਡਾਰੀ ਉਪਰ ਹਮਲਾ ਕਰਨਾ ਬਹੁਤ ਹੀ ਮਾੜੀ ਗੱਲ ਹੈ। ਕਬੱਡੀ ਖਿਡਾਰੀ ਗੁਰਦੀਪ ਸਿੰਘ ਮੱਤਾ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਜਦੋਂ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੁਰਦੀਪ ਸਿੰਘ ਨਾਲ ਕਹਾ-ਸੁਣੀ ਹੋ ਗਈ ਸੀ ਪਰ ਉਹ ਗੱਲ ਖਤਮ ਹੋ ਗਈ ਸੀ ਪਰ ਜਦੋਂ ਅਗਲੇ ਦਿਨ ਉਹ ਪਿੰਡ ਦੇ ਅੱਡੇ ਉਤੇ ਗਏ ਤਾਂ ਮੱਤੇ ਵੱਲੋਂ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਗਿਆ। ਦੋਵੇ ਧਿਰਾਂ ਇਕ-ਦੂਜੇ ਉਪਰ ਹਮਲੇ ਦੇ ਦੋਸ਼ ਲਗਾ ਰਹੀਆਂ ਹਨ।

ਇਹ ਵੀ ਪੜ੍ਹੋ : Abohar News: ਇਨਸਾਨੀਅਤ ਸ਼ਰਮਸਾਰ! ਸ਼ਮਸ਼ਾਨ ਘਾਟ ਦੇ ਨੇੜੇ ਡਿਸਪੋਜਲ 'ਚੋਂ ਇੱਕ ਭਰੂਣ ਬਰਾਮਦ

ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਦੋਵੇਂ ਧਿਰਾਂ ਇਸ ਸਮੇਂ ਬਟਾਲਾ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉੱਥੇ ਜਦੋਂ ਦੂਜੇ ਪਾਸੇ ਥਾਣਾ ਕਾਦੀਆਂ ਦੇ ਡੀਐਸਪੀ ਰਾਕੇਸ਼ ਕੱਟੜ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਉਤੇ ਪਰਚਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Farmers Protest Today Live Updates: ਕਿਸਾਨਾਂ ਨੇ ਲੌਂਗੋਵਾਲ 'ਚ ਲਗਾਇਆ ਪੱਕਾ ਧਰਨਾ, ਚੰਡੀਗੜ੍ਹ ਵੱਲ ਕੂਚ ਕਰਨ ਦਾ ਵੀ ਦਿੱਤਾ ਹੋਇਆ ਹੈ ਧਰਨਾ

ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news