Delhi Encounter News: ਗੈਂਗਸਟਰ ਹਿਮਾਂਸ਼ੂ ਭਾਊ ਗੈਂਗ ਦਾ ਸਾਥੀ ਅਜੇ ਉਰਫ ਗੋਲੀ ਪੁਲਿਸ ਮੁਕਾਬਲੇ ਵਿੱਚ ਢੇਰ
Advertisement
Article Detail0/zeephh/zeephh2251533

Delhi Encounter News: ਗੈਂਗਸਟਰ ਹਿਮਾਂਸ਼ੂ ਭਾਊ ਗੈਂਗ ਦਾ ਸਾਥੀ ਅਜੇ ਉਰਫ ਗੋਲੀ ਪੁਲਿਸ ਮੁਕਾਬਲੇ ਵਿੱਚ ਢੇਰ

Delhi Encounter News:  ਜ਼ਿਕਰਯੋਗ ਹੈ ਕਿ 6 ਮਈ ਨੂੰ ਦਿੱਲੀ ਦੇ ਤਿਲਕ ਨਗਰ 'ਚ 2 ਸ਼ੂਟਰਾਂ ਨੇ 15 ਤੋਂ ਵੱਧ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ। ਹਾਲਾਂਕਿ ਸ਼ੋਅਰੂਮ ਦੇ ਸ਼ੀਸ਼ੇ ਟੁੱਟਣ ਕਾਰਨ ਚਾਰ ਲੋਕ ਜ਼ਖਮੀ ਹੋ ਗਏ। ਜਾਂਚ ਵਿਚ ਗੈਂਗਸਟਰ ਹਿਮਾਂਸ਼ੂ ਭਾਊ ਦਾ ਨਾਮ ਸਾਹਮਣੇ ਆਇਆ।

Delhi Encounter News: ਗੈਂਗਸਟਰ ਹਿਮਾਂਸ਼ੂ ਭਾਊ ਗੈਂਗ ਦਾ ਸਾਥੀ ਅਜੇ ਉਰਫ ਗੋਲੀ ਪੁਲਿਸ ਮੁਕਾਬਲੇ ਵਿੱਚ ਢੇਰ

Delhi Encounter News: ਦਿੱਲੀ ਵਿੱਚ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕੁੱਝ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਪੁਲਿਸ ਮੁਕਬਾਲੇ ਵਿੱਚ ਗੈਂਗਸਟਰ ਹਿਮਾਂਸ਼ੂ ਭਾਊ ਗੈਂਗ ਦਾ ਮੈਂਬਰ ਅਜੈ ਉਰਫ਼ ਗੋਲੀ ਮਾਰਿਆ ਗਿਆ। ਇਹ ਮੁਕਾਬਲਾ ਸ਼ਾਹਬਾਦ ਡੇਅਰੀ ਥਾਣਾ ਖੇਤਰ ਦੇ ਰੋਹਿਣੀ ਸੈਕਟਰ 29 ਵਿੱਚ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਅਤੇ ਅਪਰਾਧੀਆਂ ਵਿਚਾਲੇ ਹੋਇਆ। ਅਜੈ ਉਰਫ਼ ਗੋਲੀ ਤਿਲਕ ਨਗਰ ਵਿੱਚ ਇੱਕ ਕਾਰ ਸ਼ੋਅਰੂਮ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ। ਉਸ ਦੇ ਇੱਕ ਸਾਥੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਅਪਰਾਧ ਸ਼ਾਖਾ ਨੇ ਕੋਲਕਾਤਾ ਹਵਾਈ ਅੱਡੇ ਤੋਂ ਫੜਿਆ ਸੀ। ਉਥੇ ਹੀ ਅਲੀਪੁਰ 'ਚ ਹੋਏ ਮੁਕਾਬਲੇ 'ਚ ਪੁਲਿਸ ਨੇ ਸ਼ੂਟਰ ਅਭਿਸ਼ੇਕ ਉਰਫ ਚੂਰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਬਦਮਾਸ਼ ਵੀ ਹਿਮਾਂਸ਼ੂ ਭਾਊ ਦਾ ਸ਼ੂਟਰ ਹੈ।

ਪੁਲਿਸ ਨੇ ਦਸਿਆ ਕਿ ਮ੍ਰਿਤਕ ਅਜੇ ਉਰਫ ਗੋਲੀ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ। ਉਹ ਹਿਮਾਂਸ਼ੂ ਦੇ ਭਰਾ ਦੇ ਬਹੁਤ ਨੇੜੇ ਸੀ ਅਤੇ ਉਸ ਲਈ ਸ਼ੂਟਰ ਵਜੋਂ ਕੰਮ ਕਰਦਾ ਸੀ। ਅਲੀਪੁਰ 'ਚ ਇਕ ਹੋਰ ਮੁਕਾਬਲੇ 'ਚ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਿਮਾਂਸ਼ੂ ਭਾਊ ਦੇ ਇਕ ਹੋਰ ਸ਼ੂਟਰ ਚੂਰਨ ਨੂੰ ਗ੍ਰਿਫਤਾਰ ਕੀਤਾ। ਉਹ ਵੀ ਤਿਲਕ ਨਗਰ ਗੋਲੀਬਾਰੀ ਵਿਚ ਲੋੜੀਂਦਾ ਸੀ।

ਜ਼ਿਕਰਯੋਗ ਹੈ ਕਿ 6 ਮਈ ਨੂੰ ਦਿੱਲੀ ਦੇ ਤਿਲਕ ਨਗਰ 'ਚ 2 ਸ਼ੂਟਰਾਂ ਨੇ 15 ਤੋਂ ਵੱਧ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ। ਹਾਲਾਂਕਿ ਸ਼ੋਅਰੂਮ ਦੇ ਸ਼ੀਸ਼ੇ ਟੁੱਟਣ ਕਾਰਨ ਚਾਰ ਲੋਕ ਜ਼ਖਮੀ ਹੋ ਗਏ। ਜਾਂਚ ਵਿਚ ਗੈਂਗਸਟਰ ਹਿਮਾਂਸ਼ੂ ਭਾਊ ਦਾ ਨਾਮ ਸਾਹਮਣੇ ਆਇਆ। ਅਜੇ ਅਤੇ ਅਭਿਸ਼ੇਕ ਉਹੀ ਸ਼ੂਟਰ ਹਨ ਜਿਨ੍ਹਾਂ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿਤਾ ਸੀ।

22 ਸਾਲਾ ਗੈਂਗਸਟਰ ਹਿਮਾਂਸ਼ੂ ਭਾਊ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਇੰਟਰਪੋਲ ਨੇ ਸਾਲ 2023 'ਚ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਹਿਮਾਂਸ਼ੂ ਭਾਊ 'ਤੇ 2.5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਉਸ 'ਤੇ 2022 'ਚ ਜਾਅਲੀ ਪਾਸਪੋਰਟ ਰਾਹੀਂ ਭਾਰਤ ਤੋਂ ਭੱਜਣ ਦਾ ਦੋਸ਼ ਹੈ। ਉਸ ਦੀ ਆਖਰੀ ਲੋਕੇਸ਼ਨ ਪੁਰਤਗਾਲ 'ਚ ਮਿਲੀ ਹੈ, ਇਸ ਲਈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਿਮਾਂਸ਼ੂ ਭਾਊ ਪੁਰਤਗਾਲ 'ਚ ਲੁਕਿਆ ਹੋਇਆ ਹੈ। ਉਸ ਦਾ ਨਾਮ ਦੇਸ਼ ਦੇ ਚੋਟੀ ਦੇ 10 ਸੱਭ ਤੋਂ ਲੋੜੀਂਦੇ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਹੈ। ਹਿਮਾਂਸ਼ੂ ਭਾਊ ਦਰਜਨਾਂ ਸ਼ੂਟਰਾਂ ਦਾ ਸਿੰਡੀਕੇਟ ਚਲਾ ਰਿਹਾ ਹੈ।

ਹਿਮਾਂਸ਼ੂ ਅਤੇ ਉਸ ਦੇ ਗਿਰੋਹ 'ਤੇ ਕਤਲ, ਧੋਖਾਧੜੀ, ਡਕੈਤੀ ਅਤੇ ਜਬਰੀ ਵਸੂਲੀ ਦੇ 18 ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਰਿਕਾਰਡ ਅਨੁਸਾਰ ਹਿਮਾਂਸ਼ੂ ਭਾਊ ਖ਼ਿਲਾਫ਼ ਰੋਹਤਕ ਜ਼ਿਲ੍ਹੇ ਵਿਚ 10, ਝੱਜਰ ਜ਼ਿਲ੍ਹੇ ਵਿਚ 7 ਕੇਸ ਅਤੇ ਉੱਤਰੀ ਦਿੱਲੀ ਵਿਚ ਇਕ ਕੇਸ ਦਰਜ ਹੈ। ਹਰਿਆਣਾ ਪੁਲਿਸ ਨੇ ਉਸ ਦੀ ਗ੍ਰਿਫਤਾਰੀ 'ਤੇ ਡੇਢ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਉਸ ਦੀ ਗ੍ਰਿਫਤਾਰੀ 'ਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ।

Trending news