Suicide in Ludhiana Institute: ਲੁਧਿਆਣਾ ਵਿੱਚ ਲੜਕੀ ਨੇ ਸਿਰ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਇੱਕ ਐਜੂਕੇਸ਼ਨ ਇੰਸਟੀਚਿਊਟ ਵਿੱਚ ਜਾ ਕੇ ਖੌਫਨਾਕ ਕਦਮ ਚੁੱਕ ਲਿਆ ਹੈ।
Trending Photos
Suicide in Ludhiana Institute: ਲੁਧਿਆਣਾ ਦੇ ਐਜੂਕੇਸ਼ਨ ਇੰਸਟੀਚਿਊਟ ਵਿੱਚ 17 ਸਾਲ ਦੀ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ। ਲੜਕੀ ਵੱਲੋਂ ਫਾਹਾ ਲੈਣ ਦੀ ਵੀਡਿਓ ਸਾਹਮਣੇ ਆਈ ਹੈ। ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਬਿਜਲੀ ਘਰ ਦੇ ਸਾਹਮਣੇ ਇੱਕ 17 ਸਾਲ ਦੀ ਲੜਕੀ ਨੇ ਤਮਨ ਐਜੂਕੇਸ਼ਨ ਅਦਾਰੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਲੜਕੀ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਬੱਚੀ ਦੇ ਸਿਰ ਵਿੱਚ ਦਰਦ ਰਹਿੰਦਾ ਸੀ। ਉਹ ਕਹਿ ਰਹੀ ਸੀ ਦਵਾਈ ਲੈਣ ਜਾਣਾ ਹੈ ਤਾਂ ਉਸ(ਮਾਂ) ਨੇ ਕਿਹਾ ਕਿ ਪੈਸਿਆਂ ਦਾ ਇੰਤਜ਼ਾਮ ਕਰ ਲੈਣ ਦੇ ਫਿਰ ਦਵਾਈ ਲੈਣ ਚੱਲੇਗਾ। ਲੜਕੀ ਦਵਾਈ ਨਾ ਮਿਲਣ ਕਾਰਨ ਪਿਛਲੇ 15 ਦਿਨਾਂ ਤੋਂ ਕਾਫੀ ਪਰੇਸ਼ਾਨ ਚੱਲ ਰਹੀ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅੱਜ ਹੀ ਦਵਾਈ ਲੈਣ ਜਾਣਾ ਸੀ, ਇਸ ਦਰਮਿਆਨ ਉਸ ਦੀ ਬੱਚੀ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਉਸ ਨੇ ਅੱਗੇ ਦੱਸਿਆ ਕਿ ਉਹ ਥੱਲੇ ਸਫਾਈ ਕਰ ਰਹੇ ਸਨ ਤੇ ਨਾਲ ਉਸ ਦੀਆਂ ਦੋਵੇਂ ਬੇਟੀਆਂ ਸਨ। ਉਹ ਆਪਣੀ ਭੈਣ ਨੂੰ ਕਹਿੰਦੀ ਹੋਈ ਉਪਰ ਚਲੀ ਗਈ ਕਿ ਉਸ ਨੂੰ ਉਲਟੀ ਆ ਰਹੀ ਹੈ। ਇਸ ਤੋਂ ਬਾਅਦ ਉਪਰ ਜਾ ਕੇ ਉਸ ਨੇ ਖ਼ੌਫਨਾਕ ਕਦਮ ਚੁੱਕ ਲਿਆ।
ਇਹ ਵੀ ਪੜ੍ਹੋ : Sushil Kumar Rinku News: MP ਸੁਸ਼ੀਲ ਕੁਮਾਰ ਰਿੰਕੂ ਨੇ ਲੋਕ ਸਭਾ 'ਚ ਚੁੱਕੀ ਸਹੁੰ
ਲੜਕੀ ਗਰੀਬ ਪਰਿਵਾਰ ਤੋਂ ਸਬੰਧਿਤ ਹੈ। ਉਸ ਦਾ ਮਾਤਾ ਚਾਹ ਦੀ ਦੁਕਾਨ ਕਰਦੀ ਹੈ। ਲੜਕੀ ਦਾ ਇਕ ਭਰਾ ਤੇ 2 ਭੈਣਾਂ ਹਨ। ਇੱਕ ਭੈਣ ਨੌਕਰੀ ਕਰਦੀ ਹੈ। ਲੜਕੀ ਪੜ੍ਹਾਈ ਦੇ ਨਾਲ ਆਪਣੀ ਮਾਤਾ ਦਾ ਹੱਥ ਵੀ ਵਟਾਉਂਦੀ ਸੀ। ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਸਾਫ ਸਫਾਈ ਦਾ ਕੰਮ ਵੀ ਕਰਦੀ ਹੈ। ਮੌਕੇ ਦੇ ਪਹੁੰਚੀ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕੀ ਮਾਡਲ ਟਾਊਨ ਇਲਾਕੇ ਵਿੱਚ ਇੱਕ ਕੁੜੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਰਾਵੀ ਦਰਿਆ ਦੇ ਪਾਣੀ ਦਾ ਵਧਿਆ ਪੱਧਰ