ਫ਼ਿਲਮ ਸ਼ੂਟਰ 'ਤੇ ਹਰਿਆਣਾ ਅਤੇ ਚੰਡੀਗੜ੍ਹ 'ਚ ਲੱਗਿਆ ਬੈਨ, 2 ਮਹੀਨੇ ਤੱਕ ਪਾਬੰਦੀ ਰਹੇਗੀ ਜਾਰੀ
Advertisement

ਫ਼ਿਲਮ ਸ਼ੂਟਰ 'ਤੇ ਹਰਿਆਣਾ ਅਤੇ ਚੰਡੀਗੜ੍ਹ 'ਚ ਲੱਗਿਆ ਬੈਨ, 2 ਮਹੀਨੇ ਤੱਕ ਪਾਬੰਦੀ ਰਹੇਗੀ ਜਾਰੀ

ਪੰਜਾਬ ਸਰਕਾਰ ਨੇ ਫ਼ਿਲਮ ਸ਼ੂਟਰ 'ਤੇ ਪਹਿਲਾਂ ਹੀ ਬੈਨ ਲਗਾਇਆ ਸੀ  

ਫ਼ਿਲਮ ਸ਼ੂਟਰ 'ਤੇ  ਹਰਿਆਣਾ ਅਤੇ ਚੰਡੀਗੜ੍ਹ 'ਚ ਲੱਗਿਆ ਬੈਨ, 2 ਮਹੀਨੇ ਤੱਕ ਪਾਬੰਦੀ ਰਹੇਗੀ ਜਾਰੀ

ਚੰਡੀਗੜ੍ਹ :ਫ਼ਿਲਮ ਸ਼ੂਟਰ ਨਾਲ ਜੁੜਿਆ ਵਿਵਾਦ ਹਾਲੇ ਜਲਦੀ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ, ਪੰਜਾਬ ਤੋਂ ਬਾਅਦ ਹੁਣ ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਵਿਵਾਦਿਤ ਫ਼ਿਲਮ 'ਸ਼ੂਟਰ' 'ਤੇ ਬੈਨ ਲਗਾ ਦਿੱਤਾ ਗਿਆ ਹੈ,ਹਰਿਆਣਾ ਸਰਕਾਰ  ਦੇ ਆਦੇਸ਼ਾਂ ਮੁਤਾਬਿਕ ਸੂਬੇ ਵਿੱਚ ਫਿਲਮ ਦੇ ਪ੍ਰਦਰਸ਼ਨ 'ਤੇ ਪਾਬੰਦੀ ਦੋ ਮਹੀਨੇ ਤੱਕ ਜਾਰੀ ਰਹੇਗੀ ।  

ਪੰਜਾਬ 'ਚ ਪਹਿਲਾਂ ਤੋਂ ਬੈਨ

ਇਸ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ FILM SHOOTER 'ਤੇ  ਬੈਨ ਲੱਗਾ ਦਿੱਤਾ ਸੀ ਅਤੇ ਕਿਹਾ ਕਿ ਇਹ ਫ਼ਿਲਮ ਹਿੰਸਾ, ਹਥਿਆਰ, ਧਮਕੀਆਂ ਅਤੇ ਹੋਰ ਅਪਰਾਧਿਕ ਸਰਗਰਮੀਆਂ ਨੂੰ ਵਧਾਵਾ ਦੇਣ ਵਾਲੀ ਹੈ, ਇਸ ਮੁਤੱਲਕ ਦਰਜ FIR ਮੁਤਾਬਿਕ ਫਿਲਮ ਕਾਰਨ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਏ ਜਾਣ ਅਤੇ ਸ਼ਾਂਤੀ ਅਤੇ ਸਦਭਾਵਨਾ  ਦੇ ਮਾਹੌਲ ਨੂੰ ਵਿਗੜਨ ਦੀ ਸੰਭਾਵਨਾ ਹੈ,ਇਸ ਮਾਮਲੇ ਵਿੱਚ ਫ਼ਿਲਮ ਦੇ ਪਰਮੋਟਰ ਖ਼ਿਲਾਫ਼ FIR ਵੀ ਦਰਜ ਹੋਈ ਸੀ 

ਨਿਰਮਾਤਾ ਵੱਲੋਂ ਸਫ਼ਾਈ

ਪੰਜਾਬ ਸਰਕਾਰ ਵੱਲੋਂ ਬੈਨ ਦੇ ਖ਼ਿਲਾਫ਼ ਫ਼ਿਲਮ ਦੇ ਨਿਕਮਾਤਾ ਨੇ ਅਦਾਲਤ ਦਾ ਰੁੱਖ ਕੀਤਾ ਸੀ,ਫਿਲਮ ਨਿਰਮਾਤਾ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਬੈਨ ਦਾ ਆਧਾਰ ਮੰਗਿਆ, ਉਨਾਂ ਇਹ ਵੀ ਸਾਫ ਕੀਤਾ ਕਿ ਇਹ ਫਿਲਮ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਨਹੀਂ ਬਣਾਈ ਹੈ,ਨਿਰਮਾਤਾ ਨੇ ਕਿਹਾ ਕਿ ਜੇਕਰ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਈ ਤਾਂ ਉਨਾਂ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ । ਵੈਸੇ ਵੀ 'ਸ਼ੂਟਰ' ਫਿਲਮ ਨੂੰ ਸੈਂਸਰ ਬੋਰਡ ਪਾਸ ਕਰੇਗਾ ਅਤੇ ਉਹੀ ਤੈਅ ਕਰ ਸਕਦਾ ਹੈ ਕਿ ਫਿਲਮ ਨੂੰ ਰਿਲੀਜ ਕੀਤਾ ਜਾਵੇ ਜਾਂ ਨਹੀਂ 

 ਕੌਣ ਸੀ ਸੁੱਖਾ ਕਾਹਲਵਾਂ ?

ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦਾ ਖ਼ੌਫ ਪੰਜਾਬ ਅਤੇ ਆਲ਼ੇ- ਦੁਆਲੇ  ਦੇ ਸੂਬਿਆਂ ਵਿੱਚ ਫੈਲਿਆ ਸੀ,  ਘੱਟ ਸਮੇਂ ਵਿੱਚ ਸੁੱਖਾ ਪੰਜਾਬ ਦਾ ਮੰਨਿਆ-ਪ੍ਰਮੰਨਿਆ ਗੈਂਗਸਟਰ ਬਣ ਗਿਆ, ਸਾਲ 2015 ਵਿੱਚ ਵਿਕੀ ਗੌਂਡਰ ਗੈਂਗ ਨੇ ਹਾਈਵੇ ਉੱਤੇ ਸੁੱਖਾ ਦਾ ਕਤਲ ਕਰ ਦਿੱਤਾ ਸੀ ਜਦੋਂ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਨਾਭਾ ਜੇਲ੍ਹ ਵਾਪਸ ਲੈ ਕੇ ਜਾ ਰਹੀ ਸੀ 

Trending news