ਇਨਸਾਫ਼ ਲੈਣ ਲਈ ਗਿਆ ਸੀ ਥਾਣੇ, ਸੁਣਵਾਈ ਤਾਂ ਕੀ ਹੋਣੀ ਸੀ,ਪਹੁੰਚਿਆ ਹਸਪਤਾਲ
Advertisement

ਇਨਸਾਫ਼ ਲੈਣ ਲਈ ਗਿਆ ਸੀ ਥਾਣੇ, ਸੁਣਵਾਈ ਤਾਂ ਕੀ ਹੋਣੀ ਸੀ,ਪਹੁੰਚਿਆ ਹਸਪਤਾਲ

ਲਗਭਗ 2 ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਚੱਕਰ ਲੱਗਾ ਰਿਹਾ ਸੀ

ਲਗਭਗ 2 ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਚੱਕਰ ਲੱਗਾ ਰਿਹਾ ਸੀ

 ਜਲੰਧਰ : ਕੋਈ ਵਾਰਦਾਤ, ਕੋਈ ਘਟਨਾ, ਕੁੱਝ ਵੀ ਹੋਵੇ ਸਭ ਤੋਂ ਪਹਿਲਾਂ ਪੁਲਿਸ ਦਾ ਹੀ ਖ਼ਿਆਲ ਆਉਂਦਾ ਹੈ। ਇੱਕ ਆਮ ਸ਼ਖ਼ਸ ਬੜੀ ਹਿੰਮਤ ਨਾਲ ਥਾਣੇ ਪਹੁੰਚਦਾ ਹੈ, ਪਰ ਜਦੋਂ ਉੱਥੇ ਵੀ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਵੇ ਤਾਂ ਫੇਰ ਅਜਿਹਾ ਕੁੱਝ ਹੁੰਦਾ ਹੈ ਜੋ ਜਲੰਧਰ ਵਿਖੇ ਹੋਇਆ,ਦਰਾਸਲ ਜਲੰਧਰ ਪੁਲਿਸ ਨੂੰ ਉਸ ਵਕਤ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ‘ਚ ਇੱਕ ਸ਼ਖ਼ਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ।

ਇਹ ਹੈ ਪੂਰਾ ਮਾਮਲਾ

ਲਗਭਗ 2 ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਦੇ ਚੱਕਰ ਲਗਾਉਣ ਤੋਂ ਬਾਅਦ ਇੱਕ ਵਿਅਕਤੀ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸਤੋਂ ਬਾਅਦ ਉਸ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ। ਆਨਨ - ਫਾਨਨ ਵਿੱਚ ਪੁਲਿਸ ਅਧਿਕਾਰੀ ਪੀੜਤ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਵਿਅਕਤੀ ਕਿਸੇ ਮਾਮਲੇ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਦਫ਼ਤਰ ਦੇ ਚੱਕਰ ਲੱਗਾ ਰਿਹਾ ਸੀ। ਪਰ ਕਾਰਵਾਈ ਨਾ ਹੋਣ ਕਾਰਨ ਉਸ ਨੇ ਪੁਲਿਸ ਕਮਿਸ਼ਨਰ ਦੇ ਦਫ਼ਤਰ ‘ਚ ਹੀ ਜ਼ਹਿਰੀਲੀ ਨਿਗਲ ਲਈ।

ਇਸ ਦੇ ਬਾਰੇ ਜਦੋਂ ਡੀਸੀਪੀ ਇੰਵੇਸਟਿਗੇਸ਼ਨ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸੰਦੀਪ ਆਨੰਦ ਉਨ੍ਹਾਂ ਨੂੰ ਮਿਲਣ ਆਇਆ ਸੀ।  ਜਿਸ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ ਅਤੇ ਕੁੱਝ ਹੀ ਦੇਰ ਬਾਅਦ ਸੰਦੀਪ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਤੇ ਉਸਦੀ ਹਾਲਤ ਕਾਫ਼ੀ ਗੰਭੀਰ ਹੋ ਗਈ। ਉਨ੍ਹਾਂ ਨੇ ਦੱਸਿਆ 420 ਮੁਕੱਦਮੇ ਵਿੱਚ ਮੁਲਜ਼ਮਾਂ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਗਿਰਫ਼ਤਾਰੀ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਦੀਪ ਨੂੰ ਕੁੱਝ ਸਮਾਂ ਉਡੀਕ ਕਰਨੀ ਚਾਹੀਦੀ ਸੀ ਨਾ ਕਿ ਜਲਦਬਾਜ਼ੀ ਵਿੱਚ ਅਜਿਹਾ ਕੰਮ ਕਰਨਾ ਚਾਹੀਦਾ ਸੀ।

ਅਕਸਰ ਕਈ ਵਾਰ ਵੇਖਿਆ ਗਿਆ ਹੈ ਕਿ ਇਨਸਾਫ਼ ਲੈਣ ਲਈ ਲੋਕਾਂ ਨੂੰ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਅੱਡੀਆਂ ਰਗੜਨੀਆਂ ਪੈਂਦੀਆਂ ਹਨ। ਹੋਰ ਤੇ ਹੋਰ ਉਨ੍ਹਾਂ ਦੀਆਂ ਨਜਾਇਜ਼ ਗੱਲਾਂ ਵੀ ਸੁਣਨੀਆਂ ਪੈਂਦੀਆਂ ਹਨ । ਤੇ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਦੇ ਇਸ ਮਾਮਲੇ ਨੇ ਵੀ ਇਸ ਨੂੰ ਇੱਕ ਵਾਰ ਫ਼ੇਰ ਪਰਤੱਖ ਕਰ ਦਿੱਤਾ ਹੈ ]

 

 

Trending news