Hoshiarpur News: ਜਿਊਲਰ ਨੇ ਕਰਿੰਦੇ ਨਾਲ ਮਿਲਕੇ ਲੁੱਟ ਦੀ ਸਾਜ਼ਿਸ਼ ਘੜੀ; ਸੋਨਾ ਤੇ ਨਕਦੀ ਬਰਾਮਦ
Advertisement
Article Detail0/zeephh/zeephh1804124

Hoshiarpur News: ਜਿਊਲਰ ਨੇ ਕਰਿੰਦੇ ਨਾਲ ਮਿਲਕੇ ਲੁੱਟ ਦੀ ਸਾਜ਼ਿਸ਼ ਘੜੀ; ਸੋਨਾ ਤੇ ਨਕਦੀ ਬਰਾਮਦ

Hoshiarpur News: ਸੋਨਾ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨਾਲ ਵਾਰਦਾਤ ਦੇ ਮਹਿਜ਼ 12 ਘੰਟੇ ਦੇ ਅੰਦਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਸੁਲਝਾ ਲਿਆ ਹੈ।

Hoshiarpur News: ਜਿਊਲਰ ਨੇ ਕਰਿੰਦੇ ਨਾਲ ਮਿਲਕੇ ਲੁੱਟ ਦੀ ਸਾਜ਼ਿਸ਼ ਘੜੀ; ਸੋਨਾ ਤੇ ਨਕਦੀ ਬਰਾਮਦ

Hoshiarpur News:  ਹੁਸ਼ਿਆਰਪੁਰ ਵਿੱਚ ਹੋਈ ਲੁੱਟ ਮਾਮਲੇ 'ਚ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਲਵਾੜਾ ਦੇ ਇੱਕ ਜਿਊਲਰ ਤੇ ਉਸਦੇ ਸਾਥੀ ਨੂੰ ਮਹਿਜ਼ 12 ਘੰਟਿਆਂ ਚ ਹੀ ਕਾਬੂ ਕਰਕੇ ਲੁੱਟ ਦਾ ਪਰਦਾਫਾਸ਼ ਕੀਤਾ ਹੈ। ਤਲਵਾੜਾ ਦੇ ਸ਼ਹਿਦੇਵ ਜਿਊਲਰ ਦੇ ਮਾਲਕ ਅਤੁਲ ਸ਼ਰਮਾ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਸੀ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਭਰਤ ਸੈਣੀ ਜੋ ਕਿ ਚੰਡੀਗੜ੍ਹ ਦੀ ਕੰਪਨੀ ਮਾਂ ਭਵਾਨੀ ਲੈਜੇਸਟਿਕ ਵਿੱਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਹੈ ਤੇ ਬੀਤੀ 29 ਜੁਲਾਈ ਨੂੰ ਹੁਸ਼ਿਆਰਪੁਰ ਵਿੱਚ ਇੱਕ ਜਿਊਲਰ ਨੂੰ ਸੋਨਾ ਪਾਰਸਲ ਦੇ ਕੇ ਉਸ ਕੋਲ 18 ਲੱਖ 40 ਹਜ਼ਾਰ ਦੀ ਨਕਦੀ ਹਾਸਿਲ ਕੀਤੀ ਤੇ ਇਸ ਤੋਂ ਬਾਅਦ ਤਲਵਾੜਾ ਦੇ ਸ਼ਹਿਦੇਵ ਜਿਊਲਰ ਨੂੰ ਸੋਨਾ ਪਾਰਸਲ ਡਿਲੀਵਰ ਕਰਨਾ ਸੀ।

ਹੁਸ਼ਿਆਰਪੁਰ ਤੋਂ ਹੀ ਅਤੁਲ ਵਰਮਾ ਨੇ ਭਰਤ ਸੈਣੀ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਤੇ ਕਿਹਾ ਕਿ ਉਹ ਉਸ ਨੂੰ ਤਲਵਾੜਾ ਤੋਂ ਚੰਡੀਗੜ੍ਹ ਦੀ ਬੱਸ ਵਿੱਚ ਬਿਠਾ ਦੇਵੇਗਾ ਤੇ ਪੈਸੇ ਵੀ ਦੇ ਦੇਵੇਗਾ। ਇਸ ਦੌਰਾਨ ਦਸੂਹਾ ਦੇ ਪਿੰਡ ਰਾਮਪੁਰ ਹਲੇੜ ਨਜ਼ਦੀਕ  2 ਅਣਪਛਾਤੇ ਨੌਜਵਾਨਾਂ ਨੇ ਗੱਡੀ ਅੱਗੇ ਆਪਣੀ ਐਕਟਿਵਾ ਲਗਾ ਲਈ ਤੇ ਮਾਰਨ ਦੀ ਧਮਕੀ ਦੇ ਕੇ ਸੋਨਾ ਤੇ ਪੈਸਿਆਂ ਵਾਲਾ ਬੈਗ ਲੁੱਟ ਲਿਆ।

ਇਹ ਵੀ ਪੜ੍ਹੋ : Shaheed Udham Singh news: ਬਦਲਾ 21 ਸਾਲ ਬਾਅਦ! ਮਹਾਨ ਯੋਧੇ ਸ਼ਹੀਦ ਊਧਮ ਸਿੰਘ ਨੂੰ ਨਿੱਘੀ ਸ਼ਰਧਾਜ਼ਲੀ

ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਇਸ ਦੌਰਾਨ ਸਾਹਮਣੇ ਆਇਆ ਕਿ ਅਤੁਲ ਵਰਮਾ ਨੇ ਹੀ ਆਪਣੀ ਦੁਕਾਨ ਉਤੇ ਕੰਮ ਕਰਦੇ ਕਰਿੰਦੇ ਦਿਨੇਸ਼ ਵਾਸੀ ਨਮੋਲੀ ਨਾਲ ਮਿਲ ਕੇ ਲੁੱਟ ਦੀ ਇਹ ਝੂਠੀ ਯੋਜਨਾ ਰਚੀ ਸੀ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਅਤੁਲ ਵਰਮਾ ਤੇ ਦਿਨੇਸ਼ ਨੂੰ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਕੋਲੋਂ 17 ਲੱਖ ਦਾ ਸੋਨਾ, 14 ਲੱਖ 60 ਹਜ਼ਾਰ ਦੀ ਨਕਦੀ, ਇੱਕ ਸਵਿਫਟ ਕਾਰ ਤੇ ਐਕਟਿਵਾ ਕਾਲੇ ਰੰਗ ਦੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : Shaheed Udham Singh News: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਦੀ ਯਾਦਗਰ 'ਤੇ ਕੀਤਾ ਸਿਜਦਾ

Trending news