ਕਾਂਗਰਸ ਦੇ ਖਡੂਰ ਸਾਹਿਬ ਤੋਂ ਵਿਧਾਇਕ ਅਤੇ ਪੀਏ ਖ਼ਿਲਾਫ਼ ਪੀੜਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਹੀ
Trending Photos
ਮਨੀਸ਼ ਸ਼ਰਮਾ/ਤਰਨਤਾਰਨ : ਤਰਨਤਾਰਨ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਖਡੂਰ ਸਾਹਿਬ (Khadoor Sahib)ਤੋਂ ਕਾਂਗਰਸ ਵਿਧਾਇਕ ਰਮਨਜੀਤ ਸਿੱਕੀ (Congress Mla Ramanjeet Sikki) ਅਤੇ ਉਨ੍ਹਾਂ ਦੇ ਪੀਏ ਜਰਮਨ ਸਿੰਘ ਕੰਗ (PA Jarman Singh Kang) ਖ਼ਿਲਾਫ਼ ਇੱਕ ਪੀੜਤ ਪਰਿਵਾਰ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪੀੜਤ ਪਰਿਵਾਰ ਦੀ ਮਹਿਲਾ ਕੰਵਲਜੀਤ ਕੌਰ (Kanwaljeet Kaur) ਨੇ ਇਲਜ਼ਾਮ ਲਗਾਇਆ ਹੈ ਕਿ ਵਿਧਾਇਕ ਦੇ ਇਸ਼ਾਰੇ 'ਤੇ ਹੀ ਇਲਾਕੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ,ਪੀੜਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਵਿਧਾਇਕ ਅਤੇ ਪੀਏ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ
ਦਰਾਸਲ ਪੀੜਤ ਮਹਿਲਾ ਕੰਵਲਜੀਤ ਕੌਰ ਦਾ ਜੇਠ ਅਤੇ ਭਰਾ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਗਈ ਹੈ,ਜਿਸ ਦੇ ਬਾਅਦ ਕੰਵਲਜੀਤ ਨੇ ਇਲਜ਼ਾਮ ਲਗਾਇਆ ਹੈ ਪੀਏ ਜਰਮਨ ਸਿੰਘ ਕੰਗ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਇਸ਼ਾਰੇ 'ਤੇ ਪੂਰੇ ਇਲਾਕੇ ਵਿੱਚ ਸ਼ਰਾਬ ਵੇਚ ਦਾ ਹੈ ਪਰ ਸਿਆਸੀ ਸ਼ੈਅ ਦੀ ਵਜ੍ਹਾਂ ਕਰ ਕੇ ਉਸ ਨੂੰ ਬਚਾਇਆ ਜਾ ਰਿਹਾ ਹੈ
ਮਾਝਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵਧ ਮੌਤਾਂ ਹੋ ਚੁੱਕਿਆ ਨੇ, ਪੁਲਿਸ ਦੀ SIT ਦੀ ਟੀਮ ਲਗਾਤਾਰ ਛਾਪੇ ਮਾਰ ਰਹੀ ਹੈ, ਹੁਣ ਤੱਕ 38 ਲੋਕਾਂ ਦੀ ਗਿਰਫ਼ਤਾਰੀ ਹੋ ਚੁੱਕੀ ਹੈ
ਰਮਨਜੀਤ ਸਿੱਕੀ ਬਾਰੇ ਜਾਣਕਾਰੀ
ਰਮਨਜੀਤ ਸਿੱਕੀ 2012 ਅਤੇ 2017 ਵਿੱਚ ਖਡੂਰ ਸਾਹਿਬ ਤੋਂ ਕਾਂਗਰਸ ਦੀ ਟਿਕਟ 'ਤੇ 2 ਵਾਰ ਵਿਧਾਇਕ ਚੁਣੇ ਗਏ ਨੇ, 2016 ਵਿੱਚ ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈਕੇ ਸਿੱਕੀ ਨੇ ਅਸਤੀਫ਼ਾ ਦਿੱਤਾ ਸੀ, ਪਰ ਅਕਾਲੀ ਦਲ ਦੀ ਸਰਕਾਰ ਹੋਣ ਦੀ ਵਜ੍ਹਾਂ ਕਰਕੇ ਰਮਨਜੀਤ ਸਿੰਘ ਸਿੱਕੀ ਨੇ ਜ਼ਿਮਨੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਪਰ 2017 ਵਿੱਚ ਉਨ੍ਹਾਂ ਨੇ ਮੁੜ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ
ਰਮਨਜੀਤ ਸਿੰਘ ਸਿੱਕੀ ਨੇ ਪੁਲਿਸ ਮੁਲਾਜ਼ਮਾਂ ਨੂੰ ਧਮਕਾਉਣ ਵਾਲਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀਆਂ 'ਤੇ ਕਾਰਵਾਹੀ ਨਾ ਕਰਨ ਦੇ ਲਈ ਪੁਲਿਸ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਸੀ