Punjab News: ਸ਼ਰਾਬੀ ਪਤੀ ਰੋਜ਼ਾਨਾ ਪਤਨੀ ਤੇ ਬੱਚਿਆਂ 'ਤੇ ਤਸ਼ੱਦਦ ਢਹਾਉਂਦਾ; ਛੋਟੇ ਭਰਾ ਨੇ ਵੀਡੀਓ ਬਣਾ ਕੇ ਕੀਤਾ ਖ਼ੁਲਾਸਾ
Advertisement
Article Detail0/zeephh/zeephh1645125

Punjab News: ਸ਼ਰਾਬੀ ਪਤੀ ਰੋਜ਼ਾਨਾ ਪਤਨੀ ਤੇ ਬੱਚਿਆਂ 'ਤੇ ਤਸ਼ੱਦਦ ਢਹਾਉਂਦਾ; ਛੋਟੇ ਭਰਾ ਨੇ ਵੀਡੀਓ ਬਣਾ ਕੇ ਕੀਤਾ ਖ਼ੁਲਾਸਾ

Punjab News: ਬਟਾਲਾ ਦੇ ਇੱਕ ਪਿੰਡ ਵਿੱਚੋਂ ਇੱਕ ਸ਼ਰਾਬੀ ਸਖ਼ਸ਼ ਵੱਲੋਂ ਆਪਣੀ ਪਤਨੀ ਉਪਰ ਤਸ਼ੱਦਦ ਢਹਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।

Punjab News: ਸ਼ਰਾਬੀ ਪਤੀ ਰੋਜ਼ਾਨਾ ਪਤਨੀ ਤੇ ਬੱਚਿਆਂ 'ਤੇ ਤਸ਼ੱਦਦ ਢਹਾਉਂਦਾ; ਛੋਟੇ ਭਰਾ ਨੇ ਵੀਡੀਓ ਬਣਾ ਕੇ ਕੀਤਾ ਖ਼ੁਲਾਸਾ

Punjab News: ਅੱਜ ਦੇ ਜ਼ਮਾਨੇ ਵਿੱਚ ਆਪਸੀ ਰਿਸ਼ਤਿਆਂ ਵਿੱਚ ਬਹੁਤ ਤਣਾਅ ਆ ਚੁੱਕਿਆ ਹੈ। ਸਮਾਜ ਵਿੱਚ ਕਈ ਵਾਰ ਨਸ਼ੇੜੀ ਕਿਸਮ ਦੇ ਲੋਕ ਆਪਣੀ ਪਤਨੀ ਤੇ ਬੱਚਿਆਂ ਦੀ ਕੁੱਟਮਾਰ ਕਰਦੇ ਹਨ। ਨਸ਼ੇ ਵਿੱਚ ਅਜਿਹੇ ਸਖ਼ਸ਼ ਆਪਣੀ ਜੀਵਨ ਸਾਥਣ ਤੇ ਬੱਚਿਆਂ ਉਤੇ ਤਸ਼ੱਦਦ ਢਹਾਉਂਦੇ ਹਨ। ਤਾਜਾ ਮਾਮਲਾ ਬਟਾਲਾ ਦੇ ਨੇੜੇ ਪਿੰਡ ਸ਼ਾਹਬਾਦ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਜਗੀਰ ਸਿੰਘ ਵੱਲੋਂ ਲਗਾਤਾਰ ਆਪਣੀ ਘਰਵਾਲੀ ਤੇ ਆਪਣੇ ਬੱਚਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇੱਥੋਂ ਤੱਕ ਬੱਚੇ ਜੋ ਪੈਸੇ ਕਮਾਉਂਦੇ ਹਨ ਉਨ੍ਹਾਂ ਦਾ ਬਾਪ ਉਹ ਵੀ ਉਨ੍ਹਾਂ ਕੋਲੋਂ ਖੋਹ ਲੈਂਦਾ ਹੈ ਜਿਸ ਤੋਂ ਬਾਅਦ ਦੁਖੀ ਹੋ ਕੇ ਜਗੀਰ ਦੇ ਛੋਟੇ ਭਰਾ ਨੇ ਕੁੱਟਮਾਰ ਦੀ ਵੀਡੀਓ ਵਾਇਰਲ ਕਰ ਦਿੱਤੀ।

ਜਾਣਕਾਰੀ ਦਿੰਦੇ ਜਗੀਰ ਸਿੰਘ ਦੇ ਛੋਟੇ ਭਰਾ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਬਹੁਤ ਤੰਗ ਕਰਦਾ ਹੈ। ਉਸ ਨੇ ਦੱਸਿਆ ਕਿ ਜਗੀਰ ਸਿੰਘ ਆਪਣੀ ਪਤਨੀ ਉਤੇ ਬਹੁਤ ਤਸ਼ੱਦਦ ਕਰਦਾ ਹੈ। ਇੱਥੋਂ ਤੱਕ ਬੱਚੇ ਜੋ ਪੈਸੇ ਦਿਹਾੜੀ ਕਰਕੇ ਕਮਾਕੇ ਲਿਆਉਂਦੇ ਹਨ ਉਨ੍ਹਾਂ ਕੋਲੋਂ ਵੀ ਖੋਹ ਕੇ ਲੈ ਜਾਂਦਾ ਹੈ ਦੂਜੇ ਪਾਸੇ ਘਰਵਾਲੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਸਦਾ ਘਰਵਾਲਾ ਉਸ ਨਾਲ ਕੁੱਟਮਾਰ ਕਰਦਾ ਆ ਰਿਹਾ ਹੈ ਅਤੇ ਵਾਰ-ਵਾਰ ਸਮਝਾਉਣ ਉਤੇ ਵੀ ਨਹੀਂ ਸਮਝਦਾ। ਪਰਮਾਤਮਾ ਕੋਲੋਂ ਸਿਰਫ਼ ਘਰ ਵਿੱਚ ਸੁੱਖ-ਸ਼ਾਂਤੀ ਮੰਗਦੀ ਹਾਂ ਸਾਨੂੰ ਤੰਗ ਪਰੇਸ਼ਾਨ ਨਾ ਕਰੇ।

ਇਹ ਵੀ ਪੜ੍ਹੋ: CNG-PNG Prices Down : ਘਟੀਆਂ CNG-PNG ਦੀਆਂ ਕੀਮਤਾਂ;  ਜਾਣੋ ਹੁਣ ਕੀ ਹੋਵੇਗੀ ਨਵੀਂ ਕੀਮਤ

ਦੂਜੇ ਪਾਸੇ ਜਗੀਰ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਸ਼ਰਾਬ ਦੇ ਨਸ਼ੇ ਕਾਰਨ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੇ ਘਰ ਤੋਂ ਚਲਾ ਗਿਆ ਪਰ ਉਸ ਨੇ ਇੱਕ ਗੱਲ ਜ਼ਰੂਰ ਕਹੀ ਕਿ ਮੇਰੇ ਪੁੱਤ ਸਿੱਧੇ ਹਨ ਅਤੇ ਮੇਰਾ ਭਰਾ ਉਨ੍ਹਾਂ ਨੂੰ ਮੇਰੇ ਖਿਲਾਫ਼ ਭੜਕਾਉਂਦਾ ਹੈ ਮੇਰੇ ਤੋਂ ਪਿੱਛੇ ਘਰ ਦਾ ਸਾਰਾ ਸਮਾਨ ਵੇਚ ਦਿੰਦੇ ਹਨ ਇਥੋਂ ਤੱਕ ਸਰਕਾਰੀ ਕਣਕ ਵੀ ਵੇਚ ਦਿੰਦੇ ਹਨ ਤੇ ਗੁੱਸੇ ਨਾਲ ਮੈਂ ਕੁੱਟਮਾਰ ਕਰਦਾ ਹਾਂ ਜੋ ਗਲਤ ਹੈ।

ਇਹ ਵੀ ਪੜ੍ਹੋ: Sidhu Moosewala latest song Mera Na: ਹੁਬਹੂ ਸਿੱਧੂ ਮੂਸੇਵਾਲਾ ਦਾ ਭੁਲੇਖਾ ਪਾਉਂਦਾ ਹੈ ਨਵੇਂ ਗੀਤ 'ਮੇਰਾ ਨਾ' ਵਿੱਚ ਰੋਲ ਨਿਭਾਉਣ ਵਾਲਾ ਇਹ ਕਲਾਕਾਰ

 (ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news