Batala News: ਸਿੱਖ ਜਥੇਬੰਦੀਆਂ ਨੇ ਆਈਟੀਆਈ 'ਚ ਨਸ਼ੇ ਕਰਦੇ ਨੌਜਵਾਨਾਂ ਨੂੰ ਕੀਤਾ ਕਾਬੂ, ਛਿੱਤਰ ਪਰੇਡ ਮਗਰੋਂ ਪੁਲਿਸ ਹਵਾਲੇ ਕੀਤੇ
Advertisement
Article Detail0/zeephh/zeephh1824778

Batala News: ਸਿੱਖ ਜਥੇਬੰਦੀਆਂ ਨੇ ਆਈਟੀਆਈ 'ਚ ਨਸ਼ੇ ਕਰਦੇ ਨੌਜਵਾਨਾਂ ਨੂੰ ਕੀਤਾ ਕਾਬੂ, ਛਿੱਤਰ ਪਰੇਡ ਮਗਰੋਂ ਪੁਲਿਸ ਹਵਾਲੇ ਕੀਤੇ

Batala News:  ਸਿੱਖ ਜਥੇਬੰਦੀ ਵੱਲਂ ਬਟਾਲਾ ਦੀ ਸਰਕਾਰੀ ਆਈਟੀਆਈ ਵਿੱਚ ਨਸ਼ੇ ਕਰਦੇ ਹੋਏ ਨੌਜਵਾਨਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

Batala News:  ਸਿੱਖ ਜਥੇਬੰਦੀਆਂ ਨੇ ਆਈਟੀਆਈ 'ਚ ਨਸ਼ੇ ਕਰਦੇ ਨੌਜਵਾਨਾਂ ਨੂੰ ਕੀਤਾ ਕਾਬੂ, ਛਿੱਤਰ ਪਰੇਡ ਮਗਰੋਂ ਪੁਲਿਸ ਹਵਾਲੇ ਕੀਤੇ

Batala News: ਨਸ਼ੇ ਨੂੰ ਲੈ ਕੇ ਬਟਾਲਾ ਦੀ ਸਰਕਾਰੀ ਆਈਟੀਆਈ ਵਿੱਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਆਈਟੀਆਈ ਦੇ ਗਰਾਊਂਡ ਵਿਚੋਂ ਸਿੱਖ ਜਥੇਬੰਦੀਆਂ ਦੇ ਲੋਕਾਂ ਨੇ ਕੁਝ ਨੌਵਜਾਨਾਂ ਨੂੰ ਨਸ਼ਾ ਕਰਦੇ ਹੋਇਆ ਨੂੰ ਰੰਗੇ ਹੱਥੀ ਕਾਬੂ ਕਰ ਲਿਾ ਤੇ ਉਨ੍ਹਾਂ ਨੇ ਨੌਜਵਾਨਾਂ ਦੀ ਪਹਿਲਾਂ ਛਿੱਤਰ ਪਰੇਡ ਕੀਤੀ ਤੇ ਪੁਲਿਸ ਨੂੰ ਮੌਕੇ ਉਤੇ ਬੁਲਾ ਕੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਮੌਕੇ ਆਈਟੀਆਈ ਦੇ ਪ੍ਰਬੰਧਕਾਂ ਦੀ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਗਰਮਾ-ਗਰਮੀ ਵੀ ਹੋ ਗਈ ਪਰ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਨਸ਼ਾ ਕਰਦੇ ਤੇ ਵੇਚਦੇ ਇਨ੍ਹਾਂ ਨੌਜਵਾਨਾਂ ਨੂੰ ਕਈ ਵਾਰ ਵਰਜਿਆ ਸੀ ਪਰ ਇਹ ਨੌਜਵਾਨ ਸੁਧਰਨ ਦਾ ਨਾਮ ਹੀ ਨਹੀਂ ਲੈਂਦੇ। ਇਸ ਮਾਮਲੇ ਨੂੰ ਲੈਕੇ ਸਿੱਖ ਜਥੇਬੰਦੀ ਦੇ ਆਗੂ ਹਰਪਿੰਦਰ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਨੌਜਵਾਨਾਂ ਨੂੰ ਨਸ਼ਾ ਕਰਨ ਤੇ ਵੇਚਣ ਤੋਂ ਕਈ ਵਾਰ ਵਰਜਿਆ ਸੀ ਪਰ ਇਹ ਨੌਜਵਾਨ ਸੁਧਰਨ ਦੀ ਜਗ੍ਹਾ ਤੇ ਅੱਗੋਂ ਧਮਕੀਆਂ ਦਿੰਦੇ ਸਨ ਪਰ ਅੱਜ ਇਨ੍ਹਾਂ ਦੀ ਖ਼ਬਰ ਮਿਲੀ ਤਾਂ ਆਈਟੀਆਈ ਆ ਕੇ ਇਨ੍ਹਾਂ ਨੌਜਵਾਨਾਂ ਨੂੰ ਮੌਕੇ ਉਤੇ ਨਸ਼ਾ ਕਰਦੇ ਤੇ ਵੇਚਦੇ ਕਾਬੂ ਕਰ ਲਿਆ।

ਕੁਝ ਨੌਜਵਾਨ ਆਈਟੀਆਈ ਦੇ ਕਮਰਿਆਂ ਵਿੱਚ ਲੁਕ ਗਏ ਜਿਨ੍ਹਾਂ ਨੂੰ ਵੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਆਈਟੀਆਈ ਦਾ ਸਟਾਫ ਵੀ ਇਨ੍ਹਾਂ ਨੌਜਵਾਨਾਂ ਦੀ ਮਦਦ ਵਿੱਚ ਖੜ੍ਹਾ ਨਜ਼ਰ ਆਇਆ। ਉਨ੍ਹਾਂ ਨੇ ਕਿਹਾ ਕਿ ਇਹ ਨਸ਼ਾ ਕਰਨ ਤੇ ਵੇਚਣ ਵਾਲਿਆਂ ਦੇ ਕਾਰਨ ਹੀ ਪੰਜਾਬ ਦੀ ਜਵਾਨੀ ਬਰਬਾਦ ਹੋਣ ਕੰਢੇ ਖੜ੍ਹੀ ਹੈ। 

ਉਥੇ ਹੀ ਆਈਟੀਆਈ ਦੇ ਅਧਿਆਪਕ ਮੈਡਮ ਰਣਜੀਤ ਕੌਰ ਦਾ ਕਹਿਣਾ ਸੀ ਕਿ ਅਚਾਨਕ ਨੌਜਵਾਨ ਭੱਜਦੇ ਹੋਏ ਆਈਟੀਆਈ ਦੇ ਅੰਦਰ ਵੜ ਗਏ ਪਰ ਉਨ੍ਹਾਂ ਨੂੰ ਨੌਜਵਾਨਾਂ ਬਾਰੇ ਕੁਝ ਪਤਾ ਨਹੀਂ ਤੇ ਸਿੱਖ ਜਥੇਬੰਦੀਆਂ ਦੇ ਲੋਕ ਉਨ੍ਹਾਂ ਦੇ ਪਿੱਛੇ ਆਉਣ ਵੜੇ ਤੇ ਕੁਝ ਦੇਰ ਬਾਅਦ ਪੁਲਿਸ ਤੇ ਪ੍ਰੈਸ ਵੀ ਆ ਗਈ ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਨਹੀਂ ਪਤਾ।

ਇਹ ਵੀ ਪੜ੍ਹੋ : Mohalla Clinic News: ਪੰਜਾਬੀਆਂ ਨੂੰ ਮਿਲੇਗੀ ਅੱਜ 76 ਮੁਹੱਲਾ ਕਲੀਨਿਕਾਂ ਦੀ ਸੌਗਾਤ, 'ਆਮ ਆਦਮੀ ਕਲੀਨਿਕ' ਦੀਆਂ ਵੇਖੋ ਤਸਵੀਰਾਂ

ਉਥੇ ਹੀ ਆਈ ਟੀ ਆਈ ਦੇ ਕਮਰੇ ਵਿੱਚ ਲੁਕ ਕੇ ਬੈਠੇ ਨੌਜਵਾਨ ਦਾ ਕਹਿਣਾ ਸੀ ਕਿ ਉਹ ਨਸ਼ਾ ਨਹੀਂ ਕਰਦਾ ਤੇ ਨਾ ਹੀ ਵੇਚਦਾ ਹੈ ਉਸ ਉਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਹ ਆਪਣੀ ਜਾਨ ਬਚਾਉਣ ਲਈ ਕਮਰੇ ਅੰਦਰ ਵੜ੍ਹ ਗਿਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਮਾਮਲੇ ਬਾਰੇ ਇਤਲਾਹ ਮਿਲੀ ਸੀ। ਮੌਕੇ ਉਪਰ ਪਹੁੰਚੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਬਾਕੀ ਤਫਤੀਸ਼ ਦੌਰਾਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Jalandhar Engineer in Borewell Updates: ਬੋਰਵੈੱਲ 'ਚ ਡਿੱਗਿਆ ਇੰਜੀਨੀਅਰ ਜ਼ਿੰਦਗੀ ਦੀ ਜੰਗ ਹਾਰਿਆ

ਬਟਾਲਾ ਤੋਂ ਭੋਪਾਲ ਸਿੰਘ ਰਿਪੋਰਟਰ

Trending news