Radhika Apte News: ਬਾਲੀਵੁੱਡ ਦੀਆਂ ਅਭਿਨੇਤਰੀਆਂ ਅਕਸਰ ਹੀ ਕਈ ਖ਼ੁਲਾਸੇ ਕਰਦੀਆਂ ਹਨ। ਇਸ ਲੜੀ ਤਹਿਤ ਅਦਾਕਾਰਾ ਰਾਧਿਕਾ ਆਪਟੇ ਨੇ ਵੱਡੇ ਖੁਲਾਸੇ ਕੀਤੇ ਹਨ। ਜਿਨ੍ਹਾਂ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ।
Trending Photos
Radhika Apte News: ਅਦਾਕਾਰਾ ਹੋਣ ਦੇ ਨਾਲ-ਨਾਲ ਰਾਧਿਕਾ ਆਪਟੇ ਇੱਕ ਸ਼ਾਨਦਾਰ ਬੁਲਾਰਾ ਵੀ ਹੈ। ਅਭਿਨੇਤਰੀ ਅਕਸਰ ਆਪਣੇ ਵਿਚਾਰਾਂ ਨੂੰ ਬੇਬਾਕੀ ਨਾਲ ਰੱਖਦੀ ਨਜ਼ਰ ਆਉਂਦੀ ਹੈ ਅਤੇ ਇਸ ਲਈ ਉਹ ਸੁਰਖੀਆਂ ਦਾ ਹਿੱਸਾ ਬਣ ਜਾਂਦੀ ਹੈ। ਰਾਧਿਕਾ ਹਮੇਸ਼ਾ ਹੀ ਸ਼ੋਅਬਿਜ਼ ਦੀ ਅੰਦਰੂਨੀ ਦੁਨੀਆ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕਰਦੀ ਨਜ਼ਰ ਆਉਂਦੀ ਹੈ। ਇਸ ਐਪੀਸੋਡ 'ਚ ਅਦਾਕਾਰਾ ਨੇ ਇੰਡਸਟਰੀ 'ਚ ਕੀਤੀ ਗਈ ਬਾਡੀ ਸ਼ੇਮਿੰਗ ਦੀ ਪੋਲ ਖੋਲ੍ਹ ਦਿੱਤੀ ਹੈ।
ਰਾਧਿਕਾ ਆਪਟੇ ਨੇ ਖ਼ੁਲਾਸਾ ਕੀਤਾ ਕਿ ਉਹ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਬਾਡੀ ਸ਼ੇਮਿੰਗ ਦਾ ਸ਼ਿਕਾਰ ਵੀ ਹੋਈ ਸੀ। ਅਭਿਨੇਤਰੀ ਨੂੰ ਬ੍ਰੈਸਟ ਦਾ ਆਕਾਰ ਵਧਾਉਣ ਤੇ ਨੱਕ ਨੂੰ ਠੀਕ ਕਰਨ ਦੀ ਸਲਾਹ ਦਿੱਤੀ ਗਈ ਸੀ। ਇੰਨਾ ਹੀ ਨਹੀਂ ਜ਼ਿਆਦਾ ਭਾਰ ਹੋਣ ਕਾਰਨ ਰਾਧਿਕਾ ਨੂੰ ਸ਼ੁਰੂਆਤ 'ਚ ਇੱਕ ਫਿਲਮ ਤੋਂ ਹੱਥ ਧੋਣੇ ਪਏ ਸਨ। ਰਾਧਿਕਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਸ ਨੂੰ ਸ਼ੁਰੂ ਵਿੱਚ ਕਿਹਾ ਗਿਆ ਸੀ ਕਿ ਜੇ ਉਹ ਸਫਲ ਹੋਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣਾ ਰੂਪ ਬਦਲਣਾ ਹੋਵੇਗਾ।
ਰਾਧਿਕਾ ਆਪਟੇ ਨੇ ਕਿਹਾ, 'ਮੈਂ ਇੱਕ ਫਿਲਮ ਗੁਆ ਦਿੱਤੀ ਕਿਉਂਕਿ ਮੇਰਾ ਭਾਰ ਤਿੰਨ ਜਾਂ ਚਾਰ ਕਿੱਲੋ ਵੱਧ ਸੀ। ਬੇਸ਼ੱਕ ਜਦੋਂ ਤੁਸੀਂ ਨਵੇਂ ਹੁੰਦੇ ਹੋ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਆਪਣਾ ਨੱਕ ਕਿਉਂ ਨਹੀਂ ਠੀਕ ਕਰਵਾਉਂਦੇ। ਤੁਸੀਂ ਆਪਣੀਆਂ ਛਾਤੀਆਂ ਨੂੰ ਵੱਡਾ ਕਿਉਂ ਨਹੀਂ ਕਰਦੇ? ਅਜਿਹਾ ਸ਼ੁਰੂ ਵਿੱਚ ਹੋਇਆ। ਵਿਚਾਲੇ ਵੀ ਕੁਝ ਲੋਕ ਤੁਹਾਡੇ ਸਰੀਰ 'ਤੇ ਟਿੱਪਣੀ ਕਰਦੇ ਹਨ ਜਿਵੇਂ ਕਿ ਉਨ੍ਹਾਂ ਦਾ ਅਧਿਕਾਰ ਹੈ। ਹੁਣ ਪਿਛਲੇ ਕੁਝ ਸਾਲਾਂ ਵਿੱਚ ਜਾਗਰੂਕਤਾ ਕਾਰਨ ਅਸੀਂ ਇਸ ਬਾਰੇ ਬਹੁਤ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। ਕਈ ਫਿਲਮਾਂ ਤੋਂ ਹੱਥ ਵੀ ਧੋਣਾ ਪਿਆ।
ਰਾਧਿਕਾ ਆਪਟੇ ਨੇ ਸਾਫ ਕੀਤਾ ਕਿ ਇੰਡਸਟਰੀ ਵਿੱਚ ਕਦਮ ਰੱਖਦੇ ਸਮੇਂ ਤੁਹਾਨੂੰ ਟਾਈਪਕਾਸਟ ਨਾਲ ਜੂਝਣਾ ਪੈਂਦਾ ਹੈ। ਰਾਧਿਕਾ ਕਹਿੰਦੀ ਹੈ, 'ਧਾਰਨਾਵਾਂ ਬਹੁਤ ਅਜੀਬ ਹਨ। ਲੋਕ ਸੋਚਦੇ ਸਨ ਕਿ ਮੈਂ ਸਭ ਤੋਂ ਲੰਮੇ ਸਮੇਂ ਤੱਕ ਪਿੰਡ ਦੀ ਲੜਕੀ ਹੀ ਰਹਿ ਸਕਦੀ ਹਾਂ, ਜਦ ਤੱਕ ਮੈਂ ਬਦਲਾਪੁਰ ਨਹੀਂ ਕੀਤੀ ਸੀ। ਬਦਲਾਪੁਰ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਮੈਂ ਸਿਰਫ਼ ਸੈਕਸ ਕਾਮੇਡੀ ਹੀ ਕਰ ਸਕਦੀ ਹਾਂ, ਮੈਂ ਕੱਪੜੇ ਉਤਾਰ ਸਕਦੀ ਹਾਂ ਤਾਂ ਮੈਂ ਰੁਕ ਗਈ। ਮੈਂ ਉਨ੍ਹਾਂ ਕਦੇ ਵੀ ਹਾਂ ਨਹੀਂ ਕਿਹਾ।' ਰਾਧਿਕਾ ਆਪਟੇ ਨੇ ਇੱਕ ਪਿੰਡ ਦੀ ਲੜਕੀ ਤੋਂ ਲੈ ਕੇ ਮਾਡਰਨ ਸ਼ਹਿਰ ਦੀ ਲੜਕੀ ਦੇ ਕਿਰਦਾਰ ਨੂੰ ਪਰਦੇ ਉਤੇ ਬਾਖੂਬੀ ਨਾਲ ਨਿਭਾਇਆ ਹੈ। ਅਦਾਕਾਰਾ ਹੁਣ ਫਿਲਮ ਮਿਸੇਜ਼ ਅੰਡਰਕਵਰ ਵਿੱਚ ਨਜ਼ਰ ਆਵੇਗੀ। ਇਹ ਫਿਲਮ 14 ਅਪ੍ਰੈਲ ਤੋਂ ਓਟੀਟੀ ਪਲੇਟਫਾਰਮ ਜੀ5 ਉਤੇ ਸਟ੍ਰੀਮ ਹੋਵੇਗੀ।
ਇਹ ਵੀ ਪੜ੍ਹੋ : Jalandhar Lok Sabha bypoll election 2023: ਭਾਜਪਾ ਨੇ ਜਲੰਧਰ ਜਿਮਨੀ ਚੋਣਾਂ ਲਈ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਐਲਾਨਿਆ ਉਮੀਦਵਾਰ