Guneet Monga News: ਆਸਕਰ ਐਵਾਰਡ ਜਿੱਤਣ ਮਗਰੋਂ ਗੁਨੀਤ ਮੋਂਗਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
Advertisement
Article Detail0/zeephh/zeephh1619023

Guneet Monga News: ਆਸਕਰ ਐਵਾਰਡ ਜਿੱਤਣ ਮਗਰੋਂ ਗੁਨੀਤ ਮੋਂਗਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

Guneet Monga News: ਮਸ਼ਹੂਰ ਫਿਲਮ ਨਿਰਮਾਤਾ ਗੁਨੀਤ ਮੋਂਗਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਆਸਕਰ ਟ੍ਰਾਫੀ ਲੈ ਕੇ ਗੁਰੂ ਘਰ ਪੁੱਜੇ।

Guneet Monga News: ਆਸਕਰ ਐਵਾਰਡ ਜਿੱਤਣ ਮਗਰੋਂ ਗੁਨੀਤ ਮੋਂਗਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

Guneet Monga News: ਆਸਕਰ ਐਵਾਰਡ ਜੇਤੂ 'ਦਿ ਐਲੀਫੈਂਟ ਵਿਸਪਰਸ' ਦੀ ਨਿਰਮਾਤਾ ਗੁਨੀਤ ਮੋਂਗਾ ਗੁਰੂ ਨਗਰੀ ਪੁੱਜੇ। ਗੁਨੀਤ ਮੋਂਗਾ ਲਾਸ ਏਂਜਲਸ 'ਚ 95ਵੇਂ ਅਕੈਡਮੀ ਐਵਾਰਡ ਵਿੱਚ ਆਸਕਰ ਜਿੱਤਣ ਮਗਰੋਂ ਬੀਤੇ ਦਿਨੀਂ ਭਾਰਤ ਪੁੱਜੇ। ਗੁਨੀਤ ਮੋਂਗਾ ਆਸਕਰ ਟ੍ਰਾਫੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਉਨ੍ਹਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।

ਇੰਸਟਾਗ੍ਰਾਮ 'ਤੇ ਵਿਕਾਸ ਖੰਨਾ ਨੇ ਆਪਣੀ ਆਈਜੀ ਸਟੋਰੀ 'ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਪਿੱਠਭੂਮੀ ਦੇ ਨਾਲ ਆਸਕਰ ਐਵਾਰਡ ਹਾਸਲ ਕਰਨ ਵਾਲੇ ਗੁਨੀਤ ਮੋਂਗਾ ਦੀ ਫੋਟੋ ਸਾਂਝੀ ਕੀਤੀ ਤੇ ਲਿਖਿਆ "ਜਦੋਂ ਇੱਕ ਧੀ ਦੁਨੀਆ ਨੂੰ ਜਿੱਤ ਕੇ ਘਰ ਵਾਪਸ ਆਉਂਦੀ ਹੈ।" ਗੁਨੀਤ ਕੌਰ ਨੇ ਇਸ ਉਤੇ ਆਈਜੀ ਨੂੰ "ਧੰਨਵਾਦ ਤੇ ਪਿਆਰੇ" ਲਿਖਿਆ। ਇਸ ਦੇ ਨਾਲ ਹੀ ਵਿਕਾਸ ਖੰਨਾ ਨੇ ਗੁਨੀਤ ਮੋਂਗਾ ਨੂੰ ਟੈਗ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਤੇ ਉਸਦੀ ਮਾਂ ਹਵਾਈ ਅੱਡੇ 'ਤੇ ਗੁਨੀਤ ਦਾ ਨਿੱਘਾ ਸਵਾਗਤ ਕਰਦੀ ਹੈ।

ਇਸ ਮਗਰੋਂ ਉਹ ਵਿਕਾਸ ਦੀ ਮਾਂ ਨਾਲ ਢੋਲ 'ਤੇ ਭੰਗੜਾ ਪਾਉਂਦੀ ਹੈ। ਵਿਕਾਸ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਕਿ ਆਸਕਰ ਸਮਾਗਮ ਤੋਂ ਸਿਰਫ਼ ਦੋ ਮਹੀਨੇ ਪਹਿਲਾਂ, ਉਸਦੀ ਮਾਂ ਨੇ ਗੁਨੀਤ ਨੂੰ ਦਰਬਾਰ ਸਾਹਿਬ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ ਜੇਕਰ ਉਹ ਆਸਕਰ ਜਿੱਤਦੀ ਹੈ। ਵਿਕਾਸ ਖੰਨਾ ਵੱਲੋਂ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਉਸਦੀ ਮਾਂ ਗੁਨੀਤ ਤੇ ਟ੍ਰਾਫੀ ਨੂੰ ਪਵਿੱਤਰ ਸਥਾਨ 'ਤੇ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਵੀਡੀਓ ਦੇ ਨਾਲ ਉਸਨੇ ਇੱਕ ਕੈਪਸ਼ਨ ਲਿਖੀ ਗਈ ਹੈ "ਇੱਕ ਸੁਪਨੇ ਲੈਣ ਵਾਲੇ ਤੋਂ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਨਿਰਮਾਤਾਵਾਂ 'ਚੋਂ ਇੱਕ ਬਣਨ ਤੱਕ।" 

ਇਹ ਵੀ ਪੜ੍ਹੋ : Simranjit Singh Mann Twitter: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਹੋਇਆ ਬੰਦ! ਜਾਣੋ ਕਿਉਂ

ਕਾਬਿਲੇਗੌਰ ਹੈ ਕਿ ਭਾਰਤ ਦੀ ਸ਼ਾਰਟ ਡਾਕਿਊਮੈਂਟਰੀ ਫਿਲਮ 'ਦ ਐਲੀਫੈਂਟ ਵਿਸਪਰਜ਼' ਨੇ ਸਰਬੋਤਮ ਡਾਕੂਮੈਂਟਰੀ ਫ਼ਿਲਮ ਦਾ ਆਸਕਰ ਪੁਰਸਕਾਰ ਜਿੱਤਿਆ ਸੀ। ਕਿਸੇ ਭਾਰਤੀ ਪ੍ਰੋਡਕਸ਼ਨ ਲਈ ਇਹ ਪਹਿਲਾ ਆਸਕਰ ਸੀ। ਫਿਲਮ ਦੀ ਕਹਾਣੀ ਬਹੁਤ ਭਾਵੁਕ ਕਰ ਦੇਣ ਵਾਲੀ ਹੈ। ਇਹ ਇਕ ਹਾਥੀ ਦੇ ਬੱਚੇ ਤੇ ਇਕ ਕਪਲ ਦੀ ਕਹਾਣੀ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ : Punjab Internet News: ਪੰਜਾਬ 'ਚ ਅੱਜ ਵੀ ਬੰਦ ਰਹੇਗਾ ਇੰਟਰਨੈੱਟ; ਨਵੇਂ ਹੁਕਮ ਹੋਏ ਜਾਰੀ

Trending news