Salman Khan Firing Case: ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚੋਂ ਸਲਮਾਨ ਖਾਨ ਦਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਈ ਖੁਲਾਸੇ ਕੀਤੇ ਹਨ।
Trending Photos
Salman Khan Firing Case: ਮੁੰਬਈ ਕ੍ਰਾਈਮ ਬ੍ਰਾਂਚ ਨੇ ਸਲਮਾਨ ਖ਼ਾਨ ਫਾਇਰਿੰਗ ਮਾਮਲੇ ਵਿੱਚ ਜੋ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਗਈ ਹੈ, ਉਸ ਵਿਚ ਸਲਮਾਨ ਖ਼ਾਨ ਦਾ ਪੁਲਿਸ ਨੂੰ ਦਿੱਤਾ ਹੋਇਆ ਬਿਆਨ ਸਾਹਮਣੇ ਆਇਆ ਹੈ।
ਸਲਮਾਨ ਖਾਨ ਨੇ ਬਿਆਨ ਵਿੱਚ ਕਿਹਾ ਕਿ ਉਹ ਪ੍ਰੋਫੈਸ਼ਨਲ ਫਿਲਮ ਅਭਿਨੇਤਾ ਹੈ ਤੇ ਫਿਲਮ ਇੰਡਸਟਰੀ ਵਿੱਚ ਪਿਛਲੇ 35 ਸਾਲਾਂ ਤੋਂ ਕੰਮ ਕਰ ਰਿਹਾ ਹੈ। ਮੁੰਬਈ ਦੇ ਬਾਂਦਰਾ ਦੇ ਬੈਂਡਸਟੈਂਡ ਕੋਲ ਉਸ ਦੇ ਘਰ ਗੈਲੇਕਸੀ ਅਪਾਰਟਮੈਂਟ ਕੋਲ ਕਈ ਮੌਕਿਆਂ ਉਪਰ ਉਸ ਦੇ ਸ਼ੁਭਚਿੰਤਕ ਅਤੇ ਫੈਨਸ ਦੀ ਭੀੜ ਲੱਗ ਜਾਂਦੀ ਹੈ। ਆਪਣਾ ਪਿਆਰ ਉਨ੍ਹਾਂ ਨੂੰ ਦਿਖਾਉਣ ਲਈ ਉਹ ਆਪਣੇ ਫਲੈਟ ਦੀ ਪਹਿਲੀ ਮੰਜ਼ਿਲ ਦੀ ਬਾਲਕਾਨੀ ਤੋਂ ਆਪਣਾ ਹੱਥ ਹਲਾਉਂਦਾ ਹੈ।
ਅਜਿਹਾ ਕਈ ਮੌਕਿਆਂ ਉਪਰ ਹੁੰਦਾ ਹੈ। ਉਨ੍ਹਾਂ ਨੇ ਆਪਣੇ ਲਈ ਪ੍ਰਾਈਵੇਟ ਸੁਰੱਖਿਆ ਵੀ ਰੱਖੀ ਹੋਈ ਹੈ।
ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਲਮਾਨ ਨੇ ਕਿਹਾ ਹੈ, ''14 ਅਪ੍ਰੈਲ ਦੀ ਸਵੇਰ ਨੂੰ ਗਲੈਕਸੀ ਅਪਾਰਟਮੈਂਟ ਸਥਿਤ ਆਪਣੇ ਘਰ 'ਚ ਸੌਣ ਸਮੇਂ ਉਨ੍ਹਾਂ ਨੂੰ ਪਟਾਕਿਆਂ ਵਰਗੀ ਆਵਾਜ਼ ਸੁਣਾਈ ਦਿੱਤੀ। ਉਸ ਦੀ ਪੁਲਿਸ ਸੁਰੱਖਿਆ ਨੇ ਸਵੇਰੇ ਕਰੀਬ 4.55 ਵਜੇ ਸੂਚਿਤ ਕੀਤਾ ਸੀ ਕਿ ਬਾਈਕ ਸਵਾਰ ਦੋ ਵਿਅਕਤੀਆਂ ਨੇ ਪਹਿਲੀ ਮੰਜ਼ਿਲ ਦੀ ਬਾਲਕਾਨੀ 'ਤੇ ਗੋਲੀਆਂ ਚਲਾ ਦਿੱਤੀਆਂ ਹਨ।
ਸਲਮਾਨ ਨੇ ਅੱਗੇ ਕਿਹਾ ਹੈ ਕਿ ਪਹਿਲਾਂ ਵੀ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਬਾਅਦ ਵਿੱਚ ਸਲਮਾਨ ਨੂੰ ਪਤਾ ਲੱਗਾ ਕਿ ਗੈਂਗਸਟਰ ਲਾਰੈਂਸ ਅਤੇ ਉਸਦੇ ਭਰਾ ਅਨਮੋਲ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਤੇ ਉਸ ਦੇ ਗੈਂਗ ਨੇ ਪਹਿਲਾਂ ਵੀ ਸਲਮਾਨ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਸੀ। ਪੁਰਾਣੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸਲਮਾਨ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗਿਰੋਹ ਹੋ ਸਕਦਾ ਹੈ। ਉਨ੍ਹਾਂ ਦੀ ਜਾਨ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਤੋਂ ਖਤਰਾ ਹੋ ਸਕਦਾ ਹੈ।
ਰਿਪੋਰਟ ਮੁਤਾਬਕ ਅਦਾਲਤ ਨੇ ਕਿਹਾ ਕਿ ਪੰਜ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 34 (ਸਾਂਝੀ ਇਰਾਦਾ), 120 (ਬੀ) ਤਹਿਤ ਕਾਰਵਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਮੁਲਜ਼ਮਾਂ 'ਤੇ ਮਕੋਕਾ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਜਾਣਗੀਆਂ।
ਇਹ ਵੀ ਪੜ੍ਹੋ : Punjab Weather Updates: ਪੰਜਾਬ ਵਿੱਚ ਅੱਜ ਮੌਸਮ ਫੇਰ ਲਵੇਗਾ ਕਰਵਟ, ਹਿਮਾਚਲ 'ਚ ਫਟਿਆ ਬੱਦਲ