96th Academy Awards 2024: ਕਦੋਂ ਤੇ ਕਿਥੇ ਦੇਖ ਸਕਦੇ ਆਸਕਰ ਐਵਾਰਡ ਨਾਮਜ਼ਦਗੀ; ਓਪਨਹਾਈਮਰ ਤੇ ਬਾਰਬੀ 'ਚ ਟੱਕਰ
Advertisement
Article Detail0/zeephh/zeephh2074929

96th Academy Awards 2024: ਕਦੋਂ ਤੇ ਕਿਥੇ ਦੇਖ ਸਕਦੇ ਆਸਕਰ ਐਵਾਰਡ ਨਾਮਜ਼ਦਗੀ; ਓਪਨਹਾਈਮਰ ਤੇ ਬਾਰਬੀ 'ਚ ਟੱਕਰ

96th Academy Awards 2024: ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਹਾਲ ਹੀ ਵਿੱਚ ਆਸਕਰ ਐਵਾਰਡ ਸਮਾਰੋਹ ਦੇ 96ਵੇਂ ਪੜਾਅ ਦਾ ਐਲਾਨ ਕਰ ਦਿੱਤਾ ਹੈ।

96th Academy Awards 2024:  ਕਦੋਂ ਤੇ ਕਿਥੇ ਦੇਖ ਸਕਦੇ ਆਸਕਰ ਐਵਾਰਡ ਨਾਮਜ਼ਦਗੀ; ਓਪਨਹਾਈਮਰ ਤੇ ਬਾਰਬੀ 'ਚ ਟੱਕਰ

Oscar 2024: ਹਰ ਸਾਲ ਦਰਸ਼ਕ ਦੁਨੀਆ ਭਰ ਦੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਐਵਾਰਡ ਆਸਕਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਹਾਲ ਹੀ ਵਿੱਚ ਪੁਰਸਕਾਰ ਸਮਾਰੋਹ ਦੇ 96ਵੇਂ ਪੜਾਅ ਦਾ ਐਲਾਨ ਕੀਤਾ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਅਤੇ ਏਬੀਸੀ ਨੇ ਐਲਾਨ ਕੀਤਾ ਕਿ 96ਵਾਂ ਆਸਕਰ ਐਤਵਾਰ ਮਾਰਚ 10, 2024 ਨੂੰ ਹੋਵੇਗਾ।

ਇਹ ਸ਼ੋਅ ਓਵੇਸ਼ਨ ਹਾਲੀਵੁੱਡ ਦੇ ਡਾਲਬੀ ਥੀਏਟਰ ਵਿੱਚ ਕਰਵਾਇਆ ਜਾਵੇਗਾ। ਇਸ ਸਾਲ ਪੁਰਸਕਾਰ ਲਈ ਨਾਮਜ਼ਦਗੀਆਂ 23 ਸ਼੍ਰੇਣੀਆਂ ਵਿੱਚ ਐਲਾਨੀਆਂ ਜਾਣਗੀਆਂ। ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਸਕਰ ਐਵਾਰਡਜ਼ ਦੇ ਲਾਈਵ ਨਾਮਜ਼ਦਗੀਆਂ ਨੂੰ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ।

ਆਸਕਰ ਨਾਮਜ਼ਦਗੀਆਂ ਨੂੰ ਲਾਈਵ ਕਿੱਥੇ ਦੇਖਣਾ ਹੈ?
ਸ਼ੋਅ ਅਕੈਡਮੀ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਲਾਈਵ-ਸਟ੍ਰੀਮ ਕੀਤਾ ਜਾਵੇਗਾ। ਇਸਨੂੰ Oscar.com ਤੇ Oscar.org 'ਤੇ ਵੀ ਦੇਖਿਆ ਜਾ ਸਕਦਾ ਹੈ। ਯਾਨੀ ਤੁਸੀਂ ਅਕੈਡਮੀ ਦੀ ਅਧਿਕਾਰਤ ਵੈੱਬਸਾਈਟ www.oscars.org/how-to-watch 'ਤੇ ਵੀ ਨਾਮਜ਼ਦਗੀਆਂ ਦੇਖ ਸਕਦੇ ਹੋ। ਦਰਸ਼ਕ ਅੱਜ ਸ਼ਾਮ 7 ਵਜੇ ਤੋਂ ਆਸਕਰ ਨਾਮਜ਼ਦਗੀਆਂ ਦੀ ਲਾਈਵ ਸਟ੍ਰੀਮ ਦੇਖ ਸਕਦੇ ਹਨ।

ਭਾਰਤ ਨੂੰ ਕੋਈ ਨਾਮਜ਼ਦਗੀ ਨਹੀਂ ਮਿਲੀ
ਇਸ ਸਾਲ ਫਿਲਮ '2018' ਨੂੰ ਭਾਰਤ ਨੇ ਆਸਕਰ 2024 ਲਈ ਭੇਜਿਆ ਸੀ ਪਰ ਇਹ ਫਿਲਮ ਟਾਪ 15 ਸ਼ਾਰਟ ਲਿਸਟ 'ਚ ਆਪਣੀ ਜਗ੍ਹਾ ਨਹੀਂ ਬਣਾ ਸਕੀ। ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ 15 ਫਿਲਮਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਸਿਰਫ 5 ਫਿਲਮਾਂ ਹੀ ਆਸਕਰ ਲਈ ਚੁਣੀਆਂ ਜਾਣਗੀਆਂ।

ਨਾਮਜ਼ਦਗੀਆਂ ਲਈ ਵੋਟਿੰਗ 11 ਜਨਵਰੀ ਨੂੰ ਸ਼ੁਰੂ ਹੋਈ ਸੀ ਤੇ 16 ਜਨਵਰੀ ਨੂੰ ਬੰਦ ਹੋਈ ਸੀ। ਕ੍ਰਿਟਿਕਸ ਚੁਆਇਸ ਅਵਾਰਡਸ ਅਤੇ ਗੋਲਡਨ ਗਲੋਬਸ ਦੇ ਜੇਤੂਆਂ ਨੂੰ ਦੇਖਦੇ ਹੋਏ, ਇਹ ਮੰਨਣਾ ਠੀਕ ਹੈ ਕਿ ਜ਼ਿਆਦਾਤਰ ਨਾਮਜ਼ਦਗੀਆਂ ਕ੍ਰਿਸਟੋਫਰ ਨੋਲਨ ਦੇ ਓਪਨਹਾਈਮਰ(Oppenheimer) ਅਤੇ ਗ੍ਰੇਟਾ ਗਰਵਿਗ ਦੀ ਬਾਰਬੀ(Barbie) ਨੂੰ ਜਾਣਗੀਆਂ। ਮਾਰਟਿਨ ਸਕੋਰਸੇਸ ਦੀ ਕਿਲਰਸ ਆਫ ਦਾ ਫਲਾਵਰ ਮੂਨ ਅਤੇ ਐਮਾ ਸਟੋਨ-ਸਟਾਰਰ ਫਿਲਮ ਪੁਅਰ ਥਿੰਗਸ ਵੀ ਵੱਕਾਰੀ ਟਰਾਫੀ ਦੇ ਦਾਅਵੇਦਾਰ ਹਨ।

ਇਨ੍ਹਾਂ 15 ਫਿਲਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ
1. ਅਮਰੀਕਤਸੀ, Amerikatsi (ਅਰਮੇਨੀਆ)
2. ਦਾ ਮਾਂਕ ਐਂਡ ਦ ਗਨ, The Monk and the Gun (ਭੂਟਾਨ)
3. ਦਾ ਪ੍ਰੋਮਿਸਡ ਲੈਂਡ, The Promised Land (ਡੈਨਮਾਰਕ)
4. ਫਾਲੇਨ ਲੀਵਸ, Fallen Leaves (ਫਿਨਲੈਂਡ)
5. ਦਾ ਟੇਸਟ ਆਫ ਥਿੰਗਸ, The Taste of Things (ਫਰਾਂਸ)
6. ਦਾ ਟੀਚਰ ਲਾਊਂਜ, The Teachers’ Lounge (ਜਰਮਨੀ)
7. ਗੌਡਲੈਂਡ, Godland (ਆਈਸਲੈਂਡ)
8. ਆਈਓ ਕੈਪਿਟਾਨੋ, Io Capitano (ਇਟਲੀ)
9. ਪਰਫੈਕਟ ਡੇਅਸ, Perfect Days (ਜਾਪਾਨ)
10. ਟੋਟੇਮ, Totem (ਮੈਕਸਿਕੋ)
11. ਦਾ ਮਦਰ ਆਫ ਆਲ ਲਾਈਜ, The Mother of All Lies (ਮਰੱਕੋ)
12. ਸੁਸਾਇਟੀ ਆਫ ਦਾ ਸਨੋਅ, Society of the Snow (ਸਪੇਨ)
13. ਫੌਰ ਡਾਕਟਰਸ, Four Daughters (ਟਿਊਨੀਸ਼ੀਆ)
14. 20 ਡੇਅਸ ਇਨ ਮਾਰਿਯੁਪੋਲ, 20 Days in Mariupol (ਯੂਕ੍ਰੇਨ)
16. ਦੋ ਜ਼ੋਨ ਆਫ ਇੰਟਰੈਸਟ, The Zone of Interest (ਯੂਨਾਈਟਡ ਕਿੰਗਡਮ)

ਇਹ ਵੀ ਪੜ੍ਹੋ : Zaara Yesmin Photos: ਅਦਾਕਾਰਾ ਜ਼ਾਰਾ ਯਾਸਮਿਨ ਦੀਆਂ ਤਸਵੀਰਾਂ ਦੇਖ ਕਾਇਲ ਹੋਏ ਪ੍ਰਸ਼ੰਸਕ; ਕੁਮੈਂਟ ਰਾਹੀਂ ਕਰ ਰਹੇ ਪਸੰਦ

Trending news