Parliament News: 'ਸੰਵਿਧਾਨ 'ਤੇ ਚਰਚਾ' ਦਾ ਦੂਜਾ ਦਿਨ, ਅੱਜ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ 'ਚ ਦੇਣਗੇ ਜਵਾਬ
Advertisement
Article Detail0/zeephh/zeephh2557648

Parliament News: 'ਸੰਵਿਧਾਨ 'ਤੇ ਚਰਚਾ' ਦਾ ਦੂਜਾ ਦਿਨ, ਅੱਜ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ 'ਚ ਦੇਣਗੇ ਜਵਾਬ

  ਲੋਕ ਸਭਾ 'ਚ ਸੰਵਿਧਾਨ 'ਤੇ ਚਰਚਾ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ 'ਤੇ ਹੋ ਰਹੀ ਸੰਵਿਧਾਨ 'ਤੇ ਹੋ ਰਹੀ ਚਰਚਾ ਦਾ ਜਵਾਬ ਦੇ ਸਕਦੇ ਹਨ। ਲੋਕ ਸਭਾ 'ਚ 13 ਦਸੰਬਰ ਤੋਂ ਸੰਵਿਧਾਨ 'ਤੇ ਦੋ ਦਿਨਾਂ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਹੋਈ ਇਸ ਚਰਚਾ '

Parliament News: 'ਸੰਵਿਧਾਨ 'ਤੇ ਚਰਚਾ' ਦਾ ਦੂਜਾ ਦਿਨ, ਅੱਜ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ 'ਚ ਦੇਣਗੇ ਜਵਾਬ

Parliament News:  ਲੋਕ ਸਭਾ 'ਚ ਸੰਵਿਧਾਨ 'ਤੇ ਚਰਚਾ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ 'ਤੇ ਹੋ ਰਹੀ ਸੰਵਿਧਾਨ 'ਤੇ ਹੋ ਰਹੀ ਚਰਚਾ ਦਾ ਜਵਾਬ ਦੇ ਸਕਦੇ ਹਨ। ਲੋਕ ਸਭਾ 'ਚ 13 ਦਸੰਬਰ ਤੋਂ ਸੰਵਿਧਾਨ 'ਤੇ ਦੋ ਦਿਨਾਂ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਸ਼ੁੱਕਰਵਾਰ ਨੂੰ ਹੋਈ ਇਸ ਚਰਚਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਾਇਨਾਡ ਤੋਂ ਕਾਂਗਰਸ ਸੰਸਦ ਪ੍ਰਿਅੰਕਾ ਗਾਂਧੀ ਨੇ ਆਪੋ-ਆਪਣੇ ਭਾਸ਼ਣ ਦਿੱਤੇ। ਰਾਜਨਾਥ ਸਿੰਘ ਨੇ ਆਪਣੇ ਭਾਸ਼ਣ ਵਿੱਚ ਸੰਵਿਧਾਨ ਦੇ ਇਤਿਹਾਸਕ ਮਹੱਤਵ ਅਤੇ ਦੇਸ਼ ਦੇ ਸ਼ਾਸਨ ਨੂੰ ਆਕਾਰ ਦੇਣ ਵਿੱਚ ਇਸਦੀ ਭੂਮਿਕਾ 'ਤੇ ਜ਼ੋਰ ਦਿੱਤਾ। ਜਦਕਿ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਦੇਸ਼ ਡਰ ਨਾਲ ਨਹੀਂ ਚੱਲ ਸਕਦਾ।

ਰਾਜਨਾਥ ਸਿੰਘ ਨੇ ਕਾਂਗਰਸ 'ਤੇ ਸੰਵਿਧਾਨ ਬਦਲਣ ਦਾ ਦੋਸ਼ ਲਗਾਇਆ
ਆਪਣੇ ਭਾਸ਼ਣ 'ਚ ਰੱਖਿਆ ਮੰਤਰੀ ਨੇ ਕਾਂਗਰਸ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਿਰਫ ਇਕ ਵਿਸ਼ੇਸ਼ ਸਿਆਸੀ ਪਾਰਟੀ ਨੇ ਨਹੀਂ ਲਿਖਿਆ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਬਹੁਤ ਸਾਰੇ ਵਿਅਕਤੀਆਂ ਦੇ ਸਮੂਹਿਕ ਯੋਗਦਾਨ ਅਤੇ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਸੱਭਿਆਚਾਰਕ ਅਤੇ ਸੱਭਿਅਤਾ ਦੀਆਂ ਡੂੰਘੀਆਂ ਜੜ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਹਨ।

ਰਾਜਨਾਥ ਸਿੰਘ ਨੇ ਕਿਹਾ, 'ਕਿਸੇ ਵਿਸ਼ੇਸ਼ ਪਾਰਟੀ ਵੱਲੋਂ ਸੰਵਿਧਾਨ ਨਿਰਮਾਣ ਦੇ ਕੰਮ ਨੂੰ ਹਮੇਸ਼ਾ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਡਾ ਸੰਵਿਧਾਨ ਕਿਸੇ ਇੱਕ ਪਾਰਟੀ ਦੀ ਦੇਣ ਨਹੀਂ ਹੈ। ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦੁਆਰਾ ਭਾਰਤ ਦੀਆਂ ਕਦਰਾਂ-ਕੀਮਤਾਂ ਅਨੁਸਾਰ ਬਣਾਇਆ ਗਿਆ ਹੈ।

ਕੇਂਦਰੀ ਰੱਖਿਆ ਮੰਤਰੀ ਨੇ ਵਿਰੋਧੀ ਪਾਰਟੀ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ 'ਕਾਂਗਰਸ ਵਾਂਗ ਅਸੀਂ ਕਦੇ ਵੀ ਸੰਵਿਧਾਨ ਨੂੰ ਸਿਆਸੀ ਹਿੱਤਾਂ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣਾਇਆ। ਆਜ਼ਾਦ ਭਾਰਤ ਦੇ ਇਤਿਹਾਸ 'ਤੇ ਨਜ਼ਰ ਮਾਰੋ, ਕਾਂਗਰਸ ਨੇ ਨਾ ਸਿਰਫ਼ ਸੰਵਿਧਾਨ ਵਿੱਚ ਸੋਧ ਕੀਤੀ, ਸਗੋਂ ਹੌਲੀ-ਹੌਲੀ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਵੀ ਕੀਤੀ।

ਪੰਡਿਤ ਨਹਿਰੂ ਦੇ ਸਮੇਂ ਵਿੱਚ ਸੰਵਿਧਾਨ ਵਿੱਚ 17 ਵਾਰ ਸੋਧ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸਮੇਂ ਦੌਰਾਨ 28 ਵਾਰ, ਰਾਜੀਵ ਗਾਂਧੀ ਦੇ ਸਮੇਂ 10 ਵਾਰ ਅਤੇ ਮਨਮੋਹਨ ਸਿੰਘ ਦੇ ਸਮੇਂ 7 ਵਾਰ ਸੰਵਿਧਾਨ ਵਿੱਚ ਬਦਲਾਅ ਕੀਤੇ ਗਏ ਸਨ।

Trending news