Bigg Boss OTT 2: ਬਿੱਗ ਬੌਸ OTT 2 'ਚ ਯੂਟਿਊਬਰ ਜੱਟ ਪ੍ਰਭਜੋਤ ਦੀ ਹੋਵੇਗੀ ਐਂਟਰੀ!
Advertisement
Article Detail0/zeephh/zeephh1793659

Bigg Boss OTT 2: ਬਿੱਗ ਬੌਸ OTT 2 'ਚ ਯੂਟਿਊਬਰ ਜੱਟ ਪ੍ਰਭਜੋਤ ਦੀ ਹੋਵੇਗੀ ਐਂਟਰੀ!

Indian YouTuber Jatt Prabhjot at Bigg Boss OTT 2 News:ਇਸ ਦੌਰਾਨ ਇਸ ਸ਼ੋਅ ਦਾ ਫੈਮਿਲੀ ਵੀਕ ਕਾਫੀ ਜਿਆਦਾ ਦਿਲਚਸਪ ਹੋਣ ਵਾਲਾ ਹੈ ਜਿਸ ਵਿੱਚ ਪ੍ਰਤੀਯੋਗੀਆਂ ਦੇ ਪਰਿਵਾਰ ਵਾਲੇ ਸ਼ੋਅ 'ਚ ਸ਼ਾਮਿਲ ਹੋਣਗੇ ਲਿਹਾਜ਼ਾ ਲੋਕਾਂ ਨੂੰ ਕਾਫੀ ਇਮੋਸ਼ਨਲ ਪਲ ਦੇਖਣ ਨੂੰ ਮਿਲਣਗੇ। 

 

Bigg Boss OTT 2: ਬਿੱਗ ਬੌਸ OTT 2 'ਚ ਯੂਟਿਊਬਰ ਜੱਟ ਪ੍ਰਭਜੋਤ ਦੀ ਹੋਵੇਗੀ ਐਂਟਰੀ!

Indian YouTuber Jatt Prabhjot at Bigg Boss OTT 2 News: ਭਾਰਤ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ OTT 2 ਫਿਲਹਾਲ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਇਸ ਸ਼ੋਅ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਜਿੱਥੇ ਹਾਲ ਵੀ ਵਿੱਚ ਐਲਿਵਸ਼ ਯਾਦਵ ਨੇ ਇਸ ਸ਼ੋਅ 'ਚ ਐਂਟਰੀ ਮਾਰੀ ਉੱਥੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ YouTuber ਜੱਟ ਪ੍ਰਭਜੋਪਤ (YouTuber Jatt Prabhjot) ਵੀ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ।  

ਬਿੱਗ ਬੌਸ OTT 2 ਭਾਵੇਂ OTT 'ਤੇ ਰਿਲੀਜ਼ ਹੋਇਆ ਹੈ ਪਰ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ ਅਤੇ ਲੋਕਾਂ ਵੱਲੋਂ ਇਹ ਸ਼ੋਅ ਕਾਫੀ ਪੰਡ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕਿ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬਿੱਗ ਬੌਸ OTT 2 ਹਾਲ ਹੀ 'ਚ ਖ਼ਤਮ ਹੋਏ ਬਿਗ ਬੌਸ 16 ਤੋਂ ਕਾਫੀ ਜਿਆਦਾ ਚੰਗਾ ਹੈ।  

ਹੁਣ ਇਹ ਸ਼ੋਅ ਇੱਕ ਨਵਾਂ ਮੋੜ ਲੈਣ ਵਾਲਾ ਹੈ ਕਿਉਂਕਿ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾ ਰਹੇ ਇਸ ਸ਼ੋਅ 'ਚ ਬਿੱਗ ਬੌਸ ਓਟੀਟੀ 2 ਵਿੱਚ ਘਰ ਵਿੱਚ ਮੌਜੂਦ ਪ੍ਰਤੀਯੋਗੀਆਂ ਦੇ ਰਿਸ਼ਤੇਦਾਰ ਦਾਖਲਾ ਹੋਣ ਵਾਲੇ ਹਨ। ਇਸ ਦੌਰਾਨ ਇਸ ਸ਼ੋਅ ਦਾ ਫੈਮਿਲੀ ਵੀਕ ਕਾਫੀ ਜਿਆਦਾ ਦਿਲਚਸਪ ਹੋਣ ਵਾਲਾ ਹੈ ਜਿਸ ਵਿੱਚ ਪ੍ਰਤੀਯੋਗੀਆਂ ਦੇ ਪਰਿਵਾਰ ਵਾਲੇ ਸ਼ੋਅ 'ਚ ਸ਼ਾਮਿਲ ਹੋਣਗੇ ਲਿਹਾਜ਼ਾ ਲੋਕਾਂ ਨੂੰ ਕਾਫੀ ਇਮੋਸ਼ਨਲ ਪਲ ਦੇਖਣ ਨੂੰ ਮਿਲਣਗੇ। 

ਦੱਸਣਯੋਗ ਹੈ ਕਿ ਇਸ ਵਾਰ ਯੂਟਿਊਬਰ ਐਲਵੀਸ਼ ਯਾਦਵ ਇਸ ਸ਼ੋਅ ਦਾ ਹਿੱਸਾ ਬਣੇ ਹਨ ਅਤੇ ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਯੂਟਿਊਬਰ ਜੱਟ ਪ੍ਰਭਜੋਤ (YouTuber Jatt Prabhjot) ਉਨ੍ਹਾਂ ਨੂੰ ਮਿਲਣ ਆ ਸਕਦੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਉਹ ਐਲਵਿਸ਼ ਯਾਦਵ ਦੇ ਦੋਸਤ ਵਜੋਂ ਬਿਗ ਬੌਸ ਦੇ ਘਰ ਵਿੱਚ ਦਾਖਲ ਹੋਣਗੇ। 

ਇਹ ਵੀ ਪੜ੍ਹੋ:  Ludhiana Viral Video: ਨਸ਼ੇ 'ਚ ਧੁੱਤ ਮਹਿਲਾ ਵੱਲੋਂ ਵੱਡਾ ਖੁਲਾਸਾ- ਮੈਡੀਕਲ ਸਟੋਰ 'ਤੇ ਸ਼ਰੇਆਮ ਵਿਕਦੈ ਨਸ਼ਾ! ਵੇਖੋ ਵੀਡੀਓ

ਕੌਣ ਹੈ ਜੱਟ ਪ੍ਰਭਜੋਤ (Indian YouTuber Jatt Prabhjot)

ਜੱਟ ਪ੍ਰਭਜੋਤ ਦਿੱਲੀ ਦਾ ਰਹਿਣ ਵਾਲਾ ਹੈ। ਉਸ ਦਾ ਜਨਮ 9 ਦਸੰਬਰ 1992 ਨੂੰ ਦਿੱਲੀ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਜੱਟ ਪ੍ਰਭਜੋਤ ਦੇ ਇਸ ਸਮੇਂ ਯੂਟਿਊਬ 'ਤੇ ਕਰੀਬ 2.97 ਮਿਲੀਅਨ  ਅਤੇ ਇੰਸਟਾਗ੍ਰਾਮ 'ਤੇ 1.2 ਮਿਲੀਅਨ ਸਬਸਕ੍ਰਾਈਬਰ ਹਨ। ਜੱਟ ਪ੍ਰਭਜੋਤ ਦਾ ਨਾਮ ਟਾਪ ਆਟੋ ਬਲਾਗਰ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ। ਹੁਣ ਤੱਕ (Leh Ladakh) ਲੇਹ ਲੱਦਾਖ, ਬੈਂਕਾਕ, ਸਿੰਗਾਪੁਰ (Singapore)  ਅਤੇ ਭਾਰਤ (India)ਦੇ ਕਈ ਹਿੱਸਿਆਂ ਦੀ ਯਾਤਰਾ ਕੀਤੀ ਹੈ।

ਇਹ ਵੀ ਪੜ੍ਹੋ:  Amritsar News: ਕੱਥੂਨੰਗਲ ਨਹਿਰ 'ਚ ਪਾੜ ਪੈਣ ਭਰਿਆ ਡਰੇਨ, ਡੁੱਬ ਗਈਆਂ ਕਾਲੋਨੀਆਂ, ਘਰਾਂ 'ਚ ਵੜਿਆ ਪਾਣੀ
 

Trending news