Kanwar Singh Grewal : ਕੰਵਰ ਗਰੇਵਾਲ ਨੇ ਆਪਣੇ ਨਾਮ 'ਚ ਕੀਤਾ ਬਦਲਾਅ, ਸੋਸ਼ਲ ਮੀਡੀਆ 'ਤੇ ਮਿਲ ਰਹੀ ਹਾਂਪੱਖੀ ਪ੍ਰਤੀਕਿਰਿਆ
Advertisement
Article Detail0/zeephh/zeephh1602477

Kanwar Singh Grewal : ਕੰਵਰ ਗਰੇਵਾਲ ਨੇ ਆਪਣੇ ਨਾਮ 'ਚ ਕੀਤਾ ਬਦਲਾਅ, ਸੋਸ਼ਲ ਮੀਡੀਆ 'ਤੇ ਮਿਲ ਰਹੀ ਹਾਂਪੱਖੀ ਪ੍ਰਤੀਕਿਰਿਆ

Kanwar Singh Grewal : ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣਾ ਨਾਮ ਵਿੱਚ ਬਦਲਾਅ ਕੀਤਾ ਹੈ। ਸੋਸ਼ਲ ਮੀਡੀਆ ਉਤੇ ਕੀਤੇ ਗਏ ਬਦਲਾਅ ਦੀ ਪ੍ਰਸ਼ੰਸ਼ਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆ ਆ ਰਹੀ ਹੈ। ਕੰਵਰ ਗਰੇਵਾਲ ਨੇ ਇੰਸਟਾਗ੍ਰਾਮ ਖਾਤੇ ਵਿੱਚ ਆਪਣੇ ਨਾਮ ਵਿੱਚ ਬਦਲਾਅ ਕੀਤਾ ਹੈ।

Kanwar Singh Grewal : ਕੰਵਰ ਗਰੇਵਾਲ ਨੇ ਆਪਣੇ ਨਾਮ 'ਚ ਕੀਤਾ ਬਦਲਾਅ, ਸੋਸ਼ਲ ਮੀਡੀਆ 'ਤੇ ਮਿਲ ਰਹੀ ਹਾਂਪੱਖੀ ਪ੍ਰਤੀਕਿਰਿਆ

Kanwar Singh Grewal Named changed News : ਪੰਜਾਬ ਦੇ ਮਕਬੂਲ ਸੂਫੀ ਗਾਇਕ ਕੰਵਰ ਗਰੇਵਾਲ (Kanwar Grewal) ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਆਪਣੇ ਨਾਮ ਵਿੱਚ ਵੱਡਾ ਬਦਲਾਅ ਕੀਤਾ ਹੈ। ਕੰਵਰ ਗਰੇਵਾਲ ਨੇ ਸੋਸ਼ਲ ਮੀਡੀਆ ਉਪਰ ਆਪਣੇ ਨਾਮ ਨਾਲ ਸਿੰਘ ਜੋੜ ਲਿਆ ਹੈ ਜਿਥੇ ਉਹ ਪਹਿਲਾਂ ਸਿਰਫ਼ ਕੰਵਰ ਗਰੇਵਾਲ ਲਿਖਦੇ ਸਨ, ਹੁਣ ਕੰਵਰ ਸਿੰਘ ਗਰੇਵਾਲ ਕਰ ਲਿਆ ਹੈ।

ਗਰੇਵਾਲ ਦੇ ਇਸ ਕਦਮ ਦੀਆਂ ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਹਰ ਕੋਈ ਪੰਜਾਬੀ ਗਾਇਕ ਦੀ ਸ਼ਲਾਘਾ ਕਰ ਰਿਹਾ ਹੈ। ਲੀਹ ਤੋਂ ਹਟਦੇ ਹੋਏ ਪੰਜਾਬੀ ਸੰਗੀਤ ਜਗਤ ਵਿੱਚ ਸੂਫੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਕਾਬਿਲੇਗੌਰ ਹੈ ਕਿ ਸੂਫੀ ਗਾਇਕ ਕੰਵਰ ਗਰੇਵਾਲ ਦੇ ਗੀਤ ਰਿਹਾਈ 'ਤੇ ਯੂਟਿਊਬ ਨੇ ਪਾਬੰਦੀ ਲਗਾ ਦਿੱਤੀ ਸੀ। ਭਾਰਤ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਯੂਟਿਊਬ ਨੇ ਇਹ ਐਕਸ਼ਨ ਲਿਆ ਸੀ। ਕੰਵਰ ਗਰੇਵਾਲ ਨੇ ਇਸ ਗੀਤ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਇਸਦੇ ਨਾਲ ਹੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੋ ਰਹੀ ਛੇੜਛਾੜ ਬਾਰੇ ਵੀ ਜ਼ਿਕਰ ਕੀਤਾ ਸੀ।

ਇਹ ਵੀ ਪੜ੍ਹੋ : PSEB Class 12 English paper leak 2023: ਪੰਜਾਬ ਬੋਰਡ ਬਾਰ੍ਹਵੀਂ ਸ਼੍ਰੇਣੀ ਦੇ ਅੰਗਰੇਜ਼ੀ ਪੇਪਰ ਲੀਕ ਮਾਮਲੇ ‘ਚ 2 ਗ੍ਰਿਫਤਾਰ

ਦੱਸ ਦੇਈਏ ਕਿ ਕੰਵਰ ਗਰੇਵਾਲ ਨੂੰ ਕਿਸਾਨ ਅੰਦੋਲਨ ਵਿੱਚ ਵੀ ਦੇਖਿਆ ਗਿਆ ਸੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਵੀ ਹਮਾਇਤ ਕੀਤੀ ਸੀ।  ਇਸ ਤੋਂ ਇਲਾਵਾ ਕੰਵਰ ਗਰੇਵਾਲ ਨੇ ਕਿਸਾਨ ਅੰਦੋਲਨ ਨੂੰ ਸਮਰਪਿਤ ਵੀ ਕਈ ਗੀਤ ਗਾਏ ਸਨ। ਕੰਵਰ ਗਰੇਵਾਲ ਪਿਛਲੇ ਕਈ ਸਾਲਾਂ ਤੋਂ ਸੰਗੀਤ ਜਗਤ ਵਿੱਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਮਕਬੂਲ ਗੀਤ ਦੇ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਸੂਚੀ ਕਾਫੀ ਲੰਮੀ ਹੈ ਜਿਸ 'ਚ 'ਟਿਕਟਾਂ ਦੋ ਲੈ ਲਈਂ', 'ਮਸਤ ਬਣਾ ਦੇਣਗੇ ਬੀਬਾ', 'ਅਰਦਾਸ', 'ਇਸ਼ਕ ਬੁੱਲ੍ਹੇ ਨੂੰ ਨਚਾਵੇ ਯਾਰ' ਸਣੇ ਕਈ ਗੀਤ ਸ਼ਾਮਿਲ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ! ਲੀਬੀਆ 'ਚ ਫਸੇ ਪੰਜਾਬੀ ਨੌਜਵਾਨਾਂ ਦੀ ਹੋਈ ਵਤਨ ਵਾਪਸੀ!

 

 

Trending news