Ranu Mondal Video: ਰਾਨੂ ਮੰਡਲ ਨੇ ਆਪਣੇ ਨਵੇਂ ਗੀਤ ਨਾਲ ਜਿੱਤਿਆ ਫੈਨਜ਼ ਦਾ ਦਿਲ! ਵੇਖੋ ਵੀਡੀਓ
Advertisement
Article Detail0/zeephh/zeephh1638987

Ranu Mondal Video: ਰਾਨੂ ਮੰਡਲ ਨੇ ਆਪਣੇ ਨਵੇਂ ਗੀਤ ਨਾਲ ਜਿੱਤਿਆ ਫੈਨਜ਼ ਦਾ ਦਿਲ! ਵੇਖੋ ਵੀਡੀਓ

 Ranu Mondal Video: ਇੰਟਰਨੈੱਟ ਸਨਸਨੀ ਰਾਨੂ ਮੰਡਲ ਦਾ ਇੱਕ ਵੀਡੀਓ ਫਿਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਉਂਦੀ ਨਜ਼ਰ ਆ ਰਹੀ ਹੈ। 

 

Ranu Mondal Video:  ਰਾਨੂ ਮੰਡਲ ਨੇ ਆਪਣੇ ਨਵੇਂ ਗੀਤ ਨਾਲ ਜਿੱਤਿਆ ਫੈਨਜ਼ ਦਾ ਦਿਲ! ਵੇਖੋ ਵੀਡੀਓ

Ranu Mondal Video: ਆਪਣੀ ਆਵਾਜ਼ ਨਾਲ ਰਾਤੋ-ਰਾਤ ਸੋਸ਼ਲ ਮੀਡੀਆ 'ਤੇ ਸਨਸਨੀ ਬਣ ਚੁੱਕੀ ਰਾਨੂ ਮੰਡਲ (Ranu Mondal) ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਗੀਤਾਂ ਦੀਆਂ ਕਈ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ, ਜੋ ਕਾਫੀ ਵਾਇਰਲ ਹੁੰਦੀਆਂ ਹਨ। 

ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਰਾਨੂ ਮੰਡਲ (Ranu Mondal) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਰਾਨੂ ਮੰਡਲ ਆਪਣੀ ਆਵਾਜ਼ ਲਈ ਬਹੁਤ ਮਸ਼ਹੂਰ ਹੈ, ਜਿਸ ਕਾਰਨ ਬਾਲੀਵੁੱਡ ਗਾਇਕ ਹਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ਦੇ ਕੁਝ ਗੀਤ ਗਾਉਣ ਦਾ ਮੌਕਾ ਦਿੱਤਾ ਸੀ। ਰਾਨੂ ਮੰਡਲ ਨੂੰ ਇੰਟਰਨੈੱਟ 'ਤੇ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ ਪਰ ਉਹ ਹਮੇਸ਼ਾ ਆਪਣੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।

 
 
 
 

 
 
 
 
 
 
 
 
 
 
 

A post shared by asifa mir04 (@asifa.mir4)

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਨੂ ਮੰਡਲ ਘਰ ਦੇ ਕੱਪੜਿਆਂ 'ਚ ਹੈ ਅਤੇ ਆਪਣੀ ਆਵਾਜ਼ 'ਚ ਗੀਤ ਗਾ ਰਹੀ ਹੈ। ਇਸ ਦੌਰਾਨ ਕੁਝ ਪ੍ਰਸ਼ੰਸਕਾਂ ਨੇ ਸੈਲਫੀ ਲਈਆਂ, ਜਦਕਿ ਕੁਝ ਲੋਕਾਂ ਨੇ ਆਪਣੇ ਮੋਬਾਈਲ ਕੈਮਰੇ 'ਚ ਵੀਡੀਓ ਰਿਕਾਰਡ ਕਰ ਲਿਆ। ਇੱਕ ਪ੍ਰਸ਼ੰਸਕ ਨੇ ਰਾਨੂ ਮੰਡਲ ਨੂੰ ਇੱਕ ਵਾਰ ਫਿਰ ਗੀਤ ਗਾਉਣ ਲਈ ਵੀ ਕਿਹਾ। ਉਸ ਨੇ ਮੌਕੇ 'ਤੇ ਹੀ ਟਾਟਾ-ਬਾਈ ਬਾਈ ਗੀਤ ਬਣਾ ਕੇ ਸੁਣਾਇਆ। ਇਹ ਸੁਣ ਕੇ ਉਥੇ ਮੌਜੂਦ ਲੋਕ ਖੁਸ਼ ਹੋ ਗਏ। ਉਸ ਨੇ ਆਪਣੀ ਆਵਾਜ਼ 'ਚ 'ਟਾਟਾ-ਬਾਈ ਬਾਈ' ਗੀਤ ਗਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਦੱਸ ਦੇਈਏ ਕਿ ਇਸ ਵੀਡੀਓ ਨੂੰ asifa.mir4 ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ: Gurdaspur Double Murder: ASI ਨੇ ਗੋਲੀਆਂ ਮਾਰ ਕੇ ਪਤਨੀ ਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ, ਪਾਲਤੂ ਕੁੱਤੇ ਨੂੰ ਵੀ ਮਾਰਿਆ

ਦੱਸ ਦੇਈਏ ਕਿ ਰਾਨੂ ਮੰਡਲ ਨੂੰ ਪਹਿਲੀ ਵਾਰ ਪੱਛਮੀ ਬੰਗਾਲ ਦੇ ਰਾਨਾਘਾਟ ਰੇਲਵੇ ਸਟੇਸ਼ਨ 'ਤੇ ਦੇਖਿਆ ਗਿਆ ਸੀ, ਜਦੋਂ ਉਸ ਨੇ ਸਦਾਬਹਾਰ ਗੀਤ 'ਏਕ ਪਿਆਰ ਕਾ ਨਗਮਾ' ਗਾਇਆ ਸੀ, ਜਿਸ ਤੋਂ ਬਾਅਦ ਇੰਟਰਨੈੱਟ 'ਤੇ ਸਨਸਨੀ ਮਚ ਗਈ ਸੀ। ਰਾਤੋ ਰਾਤ ਵਾਇਰਲ ਹੋਣ ਤੋਂ ਬਾਅਦ, ਉਸਨੇ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ਹੈਪੀ ਹਾਰਡੀ ਅਤੇ ਹੀਰ ਲਈ ਕੁਝ ਗੀਤ ਗਾਏ। ਲੰਬੇ ਸਮੇਂ ਤੱਕ ਲਾਈਮਲਾਈਟ 'ਚ ਰਹਿਣ ਤੋਂ ਬਾਅਦ, ਉਸ ਨੂੰ ਸਟੇਜ 'ਤੇ ਗੀਤ ਭੁੱਲਣ, ਪ੍ਰਸ਼ੰਸਕਾਂ ਨਾਲ ਦੁਰਵਿਵਹਾਰ ਕਰਨ ਅਤੇ ਜ਼ਿਆਦਾ ਮੇਕਅੱਪ ਕਰਨ ਲਈ ਟ੍ਰੋਲ ਵੀ ਕੀਤਾ ਗਿਆ ਸੀ।

Trending news