Tejasswi Prakash Latest Video: ਤੇਜਸਵੀ ਪ੍ਰਕਾਸ਼ ਦੀ ਪੰਜਾਬੀ ਸੁਣ ਤੁਹਾਡਾ ਵੀ ਨਹੀਂ ਰੁਕਣਾ ਹਾਸਾ
Advertisement
Article Detail0/zeephh/zeephh1734877

Tejasswi Prakash Latest Video: ਤੇਜਸਵੀ ਪ੍ਰਕਾਸ਼ ਦੀ ਪੰਜਾਬੀ ਸੁਣ ਤੁਹਾਡਾ ਵੀ ਨਹੀਂ ਰੁਕਣਾ ਹਾਸਾ

Tejasswi Prakash Latest Video: ਹੁਣ ਜਿਵੇਂ ਤੇਜਸਵੀ ਉਪਰ ਦਿੱਤੀ ਵੀਡੀਓ ਵਿੱਚ ਪੰਜਾਬੀ 'ਚ ਗੱਲ ਕਰ ਰਹੀ ਹੈ ਤਾਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਸਦੇ ਪੰਜਾਬੀ ਬੁਆਏਫ੍ਰੈਂਡ ਕਰਨ ਕੁੰਦਰਾ ਨੇ ਉਸਨੂੰ ਪੰਜਾਬੀ ਸਿਖਾਈ ਹੋਣੀ ਹੈ।  

 

Tejasswi Prakash Latest Video: ਤੇਜਸਵੀ ਪ੍ਰਕਾਸ਼ ਦੀ ਪੰਜਾਬੀ ਸੁਣ ਤੁਹਾਡਾ ਵੀ ਨਹੀਂ ਰੁਕਣਾ ਹਾਸਾ

Tejasswi Prakash Latest Video: ਨਾਗਿਨ ਫੇਮ ਤੇਜਸਵੀ ਪ੍ਰਕਾਸ਼ (Tejasswi Prakash) ਨੇ ਹਰ ਘਰ 'ਚ ਆਪਣੀ ਪਛਾਣ ਬਣਾਈ ਹੈ। ਆਪਣੀ ਅਦਾਕਾਰੀ ਤੋਂ ਇਲਾਵਾ ਉਹ ਅਕਸਰ ਆਪਣੇ ਫੈਸ਼ਨ ਅਤੇ ਡਰੈੱਸਿੰਗ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਅਕਸਰ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਤੇਜਸਵੀ ਪ੍ਰਕਾਸ਼ ਦੀ ਇੱਕ ਬੇਹੱਦ ਹੀ ਮਜ਼ਾਕੀਆ ਵੀਡੀਓ ਸਾਹਮਣੇ ਆਈ ਹੈ।

ਇਸ ਵੀਡੀਓ ਵਿੱਚ ਤੇਜਸਵੀ ਪ੍ਰਕਾਸ਼ ਪੰਜਾਬੀ ਵਿੱਚ ਗੱਲ ਕਰ ਰਹੀ ਹੈ ਜਿਸ ਨੂੰ ਵੇਖ ਕੇ ਬਹੁਤ ਜ਼ਿਆਦਾ ਹਾਸਾ ਆ ਰਿਹਾ ਹੈ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਤੇਜਸਵੀ ਪ੍ਰਕਾਸ਼ ਆਪਣੇ ਸਰ ਨੂੰ ਕਹਿੰਦੀ ਹੈ ਕਿ "ਕਿਵੇਂ ਹੋ ਤੁਸੀਂ... ਕਿਵੇਂ ਲੱਗ ਰਿਹਾ ਤੁਹਾਨੂੰ 18 ਘੰਟੇ ਕੰਮ ਕਰ ਕੇ, ਸਾਡਾ ਸ਼ੂਟ ਕਰਕੇ... ਉਸ ਤੋਂ ਵੀ ਜ਼ਿਆਦਾ ਉੱਠ ਕੇ।" ਇਸ ਵੀਡੀਓ ਨੂੰ 'bushology_tejran' ਨਾਮਕ ਇੰਸਟਾਗਾਮ ਤੋਂ ਸ਼ੇਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Viral Video: ਇਸ ਸਰਦਾਰ ਨੇ 'ਜਾਦੂ' ਤੋਂ ਮੰਗੀ ਮਦਦ ਤਾਂ ਉਰਫੀ ਦਾ ਹੋਇਆ ਇਹ ਹਾਲ, ਵੇਖੋ ਵੀਡੀਓ

ਇਸ ਤੋਂ ਬਾਅਦ ਉਹ ਕਹਿੰਦੀ ਹੈ, ''ਹੋਰ ਕਿੰਨਾ ਟਾਇਮ ਲੱਗਣਾ ਹੈ, ਮੇਰੀ ਪੰਜਾਬੀ ਸੁਣਕੇ ਤੁਹਾਨੂੰ ਟੋਰਚ ਹੋ ਰਿਹਾ ਹੈ। ''ਦੱਸ ਦਈਏ ਕਿ 'ਬਿੱਗ ਬੌਸ 15' 'ਚ ਨਜ਼ਰ ਆਉਣ ਤੋਂ ਬਾਅਦ ਤੇਜਸਵੀ ਦਾ ਕਰੀਅਰ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ ਤੇਜਸਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਉਹ ਅਕਸਰ ਕਰਨ ਕੁੰਦਰਾ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ।  ਤੇਜਸਵੀ 'ਨਾਗਿਨ 6' ਦੇ ਇੱਕ ਐਪੀਸੋਡ ਲਈ ਘੱਟੋ-ਘੱਟ 2 ਲੱਖ ਰੁਪਏ ਚਾਰਜ ਕਰਦੀ ਸੀ।

ਉਸਦੀ ਪ੍ਰਸਿੱਧੀ ਅਤੇ ਉਸਦੀ ਪ੍ਰਤਿਭਾ ਨੂੰ ਦੇਖਦੇ ਹੋਏ, ਉਸਦੀ ਫੀਸ ਸ਼ਾਇਦ ਜਾਇਜ਼ ਹੈ। ਤੇਜਸਵੀ ਨੇ ਟੀਵੀ ਸੀਰੀਅਲ, ਰਿਐਲਿਟੀ ਸ਼ੋਅ ਅਤੇ ਹਿੰਦੀ ਸਿਨੇਮਾ ਦੇ ਨਾਲ-ਨਾਲ ਮਰਾਠੀ ਸਿਨੇਮਾ ਵਿੱਚ ਵੀ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ ਅਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਤੇਜਸਵੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਰਨ ਕੁੰਦਰਾ ਨਾਲ ਰਿਸ਼ਤੇ ਦਾ ਆਨੰਦ ਲੈ ਰਹੀ ਹੈ। ਦੋਵੇਂ ਅਕਸਰ ਇੱਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

ਕਈ ਵਾਰ ਦੋਵਾਂ ਨੂੰ ਪਬਲਿਕ ਵਿੱਚ ਰੋਮਾਂਸ ਕਰਦੇ ਹੋਏ ਵੀ ਦੇਖਿਆ ਗਿਆ ਹੈ। ਹੁਣ ਜਿਵੇਂ ਤੇਜਸਵੀ ਉਪਰ ਦਿੱਤੀ ਵੀਡੀਓ ਵਿੱਚ ਪੰਜਾਬੀ 'ਚ ਗੱਲ ਕਰ ਰਹੀ ਹੈ ਤਾਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਸਦੇ ਪੰਜਾਬੀ ਬੁਆਏਫ੍ਰੈਂਡ ਕਰਨ ਕੁੰਦਰਾ ਨੇ ਉਸਨੂੰ ਪੰਜਾਬੀ ਸਿਖਾਈ ਹੋਣੀ ਹੈ।  

ਤੇਜਸਵੀ ਪ੍ਰਕਾਸ਼ ਨੇ ਦੁਨੀਆਂ ਭਰ ਵਿੱਚ ਆਪਣੀ ਪਛਾਣ ਬਿਗ ਬੌਸ 15 ਜਿੱਤਣ ਤੋਂ ਬਾਅਦ ਹਾਸਿਲ ਕੀਤੀ ਸੀ ਪਾਰ ਉਦੋਂ ਦੀ ਲੈ ਕੇ ਹੁਣ ਤੱਕ ਉਹ ਭਾਰਤ ਦੇ ਪ੍ਰਸਿੱਧ ਟੀਵੀ ਅਦਾਕਾਰਾਂ ਦੀ ਸੂਚੀ ਵਿੱਚ ਟਾਪ 3 'ਚ ਹੁੰਦੀ ਹੈ।

Trending news