Govinda Sardar News: ਜਾਣੋ ਕੌਣ ਹੈ ਗੋਬਿੰਦਾ ਸਰਦਾਰ? ਜ਼ਾਕਿਰ ਖਾਨ ਨੇ ਜ਼ਾਹਿਰ ਕੀਤੀ ਮਿਲਣ ਦੀ ਇੱਛਾ
Advertisement
Article Detail0/zeephh/zeephh1783846

Govinda Sardar News: ਜਾਣੋ ਕੌਣ ਹੈ ਗੋਬਿੰਦਾ ਸਰਦਾਰ? ਜ਼ਾਕਿਰ ਖਾਨ ਨੇ ਜ਼ਾਹਿਰ ਕੀਤੀ ਮਿਲਣ ਦੀ ਇੱਛਾ

Zakir Khan News: ਗੱਲ ਕਰੀਏ ਤਾਂ ਸਟੈਂਡਅੱਪ ਕਾਮੇਡੀ ਦੇ ਸੁਲਤਾਨ, ਜ਼ਾਕਿਰ ਖਾਨ ਨੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਗੋਬਿੰਦਾ ਸਰਦਾਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ।

 

Govinda Sardar News: ਜਾਣੋ ਕੌਣ ਹੈ ਗੋਬਿੰਦਾ ਸਰਦਾਰ? ਜ਼ਾਕਿਰ ਖਾਨ ਨੇ ਜ਼ਾਹਿਰ ਕੀਤੀ ਮਿਲਣ ਦੀ ਇੱਛਾ

Govinda Sardar News: ਜ਼ਾਕਿਰ ਖਾਨ (Zakir Khan) ਕਾਮੇਡੀ ਕਰਨ ਵਾਲੇ ਕੁਝ ਸਫਲ ਸਟੈਂਡਅੱਪ ਕਾਮੇਡੀਅਨਾਂ ਵਿੱਚੋਂ ਇੱਕ ਹੈ। ਸਿਰਫ ਕਾਮੇਡੀ ਹੀ ਨਹੀਂ, ਜ਼ਾਕਿਰ ਖਾਨ ਸ਼ਾਨਦਾਰ ਸ਼ਾਇਰੀ, ਕਵਿਤਾਵਾਂ ਅਤੇ ਸ਼ੇਰ ਵੀ ਲਿਖਦੇ ਹਨ। ਜ਼ਾਕਿਰ ਖਾਨ (Gobinda Sardar) ਦੇ ਸਾਰੇ ਵੀਡੀਓਜ਼ ਨੂੰ ਯੂਟਿਊਬ 'ਤੇ ਮਿਲੀਅਨ ਵਿੱਚ ਵਿਊਜ਼ ਮਿਲਦੇ ਹਨ। ਜ਼ਾਕਿਰ ਖਾਨ ਆਪਣੀ ਕਾਮੇਡੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿੱਚ ਬਣੇ ਰਹਿੰਦੇ ਹਨ। ਜ਼ਾਕਿਰ ਖਾਨ ਨੇ ਗੋਬਿੰਦਾ ਸਰਦਾਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ।

ਗੱਲ ਕਰੀਏ ਤਾਂ ਸਟੈਂਡਅੱਪ ਕਾਮੇਡੀ ਦੇ ਸੁਲਤਾਨ, ਜ਼ਾਕਿਰ ਖਾਨ (Zakir Khan) ਨੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਗੋਬਿੰਦਾ ਸਰਦਾਰ (Gobinda Sardar) ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲ ਹੀ ਵਿੱਚ ਉਸ ਦੁਆਰਾ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀ ਗਈ ਵੀਡੀਓ ਨੂੰ ਖੂਬ ਪਸੰਦ ਕੀਤਾ ਗਿਆ। ਇਸ ਖ਼ਬਰ ਨੇ ਦੋਵਾਂ ਕਾਮੇਡੀ ਸਟਾਰਾਂ ਦੇ ਪ੍ਰਸ਼ੰਸਕਾਂ ਵਿੱਚ ਜੋਸ਼ ਦੀ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ। ਹੁਣ ਦੋਵਾਂ ਹੀ ਕਾਮੇਡੀ ਸਟਾਰਸ ਨੂੰ ਇਕੱਠੇ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਜ਼ਾਕਿਰ ਖਾਨ ਦੀ ਖਾਸੀਅਤ ਦਰਸ਼ਕਾਂ ਨਾਲ ਰਿਸ਼ਤਾ ਬਣਾਉਣਾ ਹੈ। ਇੱਕ ਭਾਵਨਾਤਮਕ ਬੰਧਨ ਜੋ ਲੋਕਾਂ ਨੂੰ ਸ਼ਾਨਦਾਰ ਬਣਾਉਂਦਾ ਹੈ। ਉਸਦੀ ਸਾਫ਼-ਸੁਥਰੀ ਕਾਮੇਡੀ ਦੇਸੀ ਮੱਧ ਵਰਗ ਭਾਰਤ ਦੀਆਂ ਕਹਾਣੀਆਂ ਦੱਸਦੀ ਹੈ। ਜ਼ਾਕਿਰ ਦੀ ਕਾਮੇਡੀ ਵਿੱਚ ਛੁਪੇ ਹੋਏ ਸਮਾਜਿਕ ਸੰਦੇਸ਼ ਵੀ ਬਿਨਾਂ ਬੋਲੇ ​​ਸਿੱਧੇ ਦਿਲ ਨੂੰ ਛੂਹ ਲੈਂਦੇ ਹਨ।

ਇਹ ਵੀ ਪੜ੍ਹੋ: Sonam Bajwa Latest Photos: ਸੋਨਮ ਬਾਜਵਾ ਨੇ ਹਰੇ ਰੰਗ ਦੇ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਦਾ ਮਿਲਿਆ ਪਿਆਰ

ਜਾਣੋ ਕੌਣ ਹੈ ਗੋਬਿੰਦਾ ਸਰਦਾਰ?
ਗੋਬਿੰਦਾ ਸਰਦਾਰ ਆਪਣੇ ਹਾਸੇ-ਮਜ਼ਾਕ ਦੀਆਂ ਵੀਡਿਓਜ਼ ਲਈ ਜਾਣਿਆ ਜਾਂਦਾ ਹੈ। ਗੋਬਿੰਦਾ ਸਰਦਾਰ ਇੰਸਟਾਗ੍ਰਾਮ ਉੱਤੇ ਕਾਫ਼ੀ ਐਕਟਿਵ ਰਹਿੰਦਾ ਹੈ ਅਤੇ ਵੀਡਿਓਜ਼ ਬਣਾ ਕੇ ਸ਼ੇਅਰ ਕਰਦਾ ਰਹਿੰਦਾ ਹੈ।ਇਸ ਦੇ ਨਾਲ ਹੀ ਦੱਸ ਦੇਈਏ ਕਿ ਗੋਬਿੰਦਾ ਸਰਦਾਰ ਦੇ ਕੰਨਟੈਂਟ ਨੂੰ ਜ਼ਿਆਦਾਤਰ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ ਜਿਸ ਕਰਕੇ ਉਸ ਨੂੰ ਬਹੁਤ ਟ੍ਰੋਲ ਕੀਤਾ ਜਾਂਦਾ ਹੈ। ਗੋਬਿੰਦਾ ਸਰਦਾਰ 

ਹਾਲਾਂਕਿ ਜ਼ਾਕਿਰ ਖਾਨ ਨੇ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਗੋਬਿੰਦਾ ਸਰਦਾਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ ਤੇ ਸਰਦਾਰ ਗੋਬਿੰਦਾ ਨੇ ਵੀ ਸਟੋਰੀ ਉੱਤੇ ਜਵਾਬ ਦਿੰਦਿਆ ਕਿਹਾ ਕਿ ਹਾਂਜੀ ਵੀਰੇ ਕਹਿੰਦਿਆਂ ਹਾਮੀ ਭਾਰੀ ਹੈ।

Trending news