America: ਅਮਰੀਕਾ ਵਿੱਚ ਜਨਤਕ ਥਾਵਾਂ ਉਤੇ ਗੋਲੀਬਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਅਮਰੀਕਾ ਦੇ ਟੈਕਸਾਸ ਵਿੱਚ ਮਾਲ ਵਿੱਚ ਗੋਲੀ ਚੱਲਣ ਨਾਲ 9 ਲੋਕਾਂ ਦੀ ਮੌਤ ਹੋ ਗਈ।
Trending Photos
America: ਅਮਰੀਕਾ ਦੇ ਟੈਕਸਾਸ ਪ੍ਰਾਂਤ ਵਿੱਚ ਡਲਾਸ ਸ਼ਹਿਰ ਦੇ ਇੱਕ ਮਾਲ ਵਿੱਚ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਤੇ ਸੱਤ ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਦੀ ਕਾਰਵਾਈ ਵਿੱਚ ਹਮਲਾਵਾਰ ਵੀ ਮਾਰਿਆ ਗਿਆ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਜ਼ਖ਼ਮੀਆਂ ਵਿੱਚ ਬੱਚਿਆਂ ਸਮੇਤ ਕਈ ਸ਼ਾਮਲ ਹਨ। ਇੱਕ ਸ਼ੱਕੀ ਨੂੰ ਮਾਰ ਦਿੱਤਾ ਗਿਆ ਹੈ ਉਥੇ ਦੂਜੇ ਸ਼ੱਕੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਅਗਲੇ ਕਿਸੇ ਵੀ ਆਦੇਸ਼ ਤੱਕ ਖੇਤਰ ਤੋਂ ਹਟਣ ਨੂੰ ਕਿਹਾ ਗਿਆ ਹੈ।
ਪੁਲਿਸ ਦਾ ਹਵਾਲਾ ਦਿੰਦੇ ਹੋਏ ਦਾ ਐਸੋਸੀਏਟਿਡ ਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਬੰਦੂਕਧਾਰੀ ਗੱਡੀ ਤੋਂ ਬਾਹਰ ਕੱਢਿਆ ਅਤੇ ਅਚਾਨਕ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਪੁਲਿਸ ਅਧਿਕਾਰੀ ਤੇ ਮਾਲ ਦੇ ਇੱਕ ਸੁਰੱਖਿਆ ਮੁਲਾਜ਼ਮ ਨੂੰ ਜ਼ਮੀਨ ਉਪਰ ਬੇਹੋਸ਼ ਪਿਆ ਦੇਖਿਆ ਸੀ।
ਐਲੇਨ ਪੁਲਿਸ ਨੇ ਫੈਸਬੁੱਕ ਉਪਰ ਆਪਣੇ ਪੋਸਟ ਵਿੱਚ ਕਿਹਾ ਕਿ 9 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਡਲਾਸ ਇਲਾਕੇ ਦੇ ਮੈਡੀਕਲ ਸਿਟੀ ਹੈਲਥਕੇਅਰ ਹਸਪਤਾਲ ਨੇ ਦੱਸਿਆ ਕਿ 5 ਤੋਂ 61 ਸਾਲ ਦੇ ਵਿਚਕਾਰਲੇ 8 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸੋਸ਼ਲ ਮੀਡੀਆ ਉਪਰ ਘਟਨਾ ਨਾਲ ਸਬੰਧਤ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਇੱਕ ਸਖਸ਼ ਮਾਲ ਦੇ ਬਾਹਰ ਗੱਡੀ ਵਿਚੋਂ ਉਤਰਦਾ ਹੈ ਅਤੇ ਅਚਾਨਕ ਉਸ ਨੇ ਲੋਕਾਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਵਿਭਾਗ ਨੇ ਫੇਸਬੁੱਕ ਉਪਰ ਆਪਣੇ ਪੋਸਟ ਵਿੱਚ ਲਿਖਿਆ ਕਿ ਐਲੇਨ ਇਲਾਕੇ ਦਾ ਇੱਕ ਪੁਲਿਸ ਅਧਿਕਾਰੀ ਕੋਲ ਹੀ ਮੌਜੂਦ ਸੀ ਅਤੇ ਉਸ ਨੂੰ ਦੁਪਹਿਰ 3.36 ਉਪਰ ਘਟਨਾ ਦੀ ਸੂਚਨਾ ਮਿਲੀ। ਪੋਸਟ ਵਿੱਚ ਕਿਹਾ ਗਿਆ ਕਿ ਅਧਿਕਾਰੀ ਨੇ ਤਤਕਾਲੀਨ ਕਾਰਵਾਈ ਕੀਤੀ ਅਤੇ ਹਮਲਾਵਾਰ ਨੂੰ ਢੇਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਹੋਰ ਪੁਲਿਸ ਅਧਿਕਾਰੀਆਂ ਨੂੰ ਭੇਜੇ ਜਾਣ ਦੀ ਅਪੀਲ ਕੀਤੀ। ਐਲੇਨ ਫਾਇਰ ਵਿਭਾਗ ਨੇ 9 ਲੋਕਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਇਲਾਕੇ ਵਿੱਚ ਹੁਣ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ : The Kerala Story Box Office Day 2: ਵਿਵਾਦਾਂ ਦੇ ਵਿਚਕਾਰ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ 'ਦਿ ਕੇਰਲ ਸਟੋਰੀ', ਦੋ ਦਿਨਾਂ 'ਚ ਕੀਤੀ ਬੰਪਰ ਕਮਾਈ
ਐਲੇਨ ਫਾਇਰ ਵਿਭਾਗ ਦੇ ਪ੍ਰਮੁੱਖ ਜਾਨ ਬਾਇਡ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਘੱਟ ਤੋਂ ਘੱਟ 9 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਬਾਇਡ ਨੇ ਕਿਹਾ ਕਿ ਉਨ੍ਹਾਂ ਵਿਚੋਂ ਦੋ ਲੋਕਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੀੜਤਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਸੀ ਅਤੇ ਚਾਰ ਸਥਿਰ ਸਨ।
ਇਹ ਵੀ ਪੜ੍ਹੋ : Paramjit Panjwar Murder: ਪਾਕਿਸਤਾਨ 'ਚ ਖ਼ਾਲਿਸਤਾਨੀ ਅੱਤਵਾਦੀ ਪਰਮਜੀਤ ਪੰਜਵੜ ਦੀ ਹੱਤਿਆ, ਬਾਈਕ ਸਵਾਰਾਂ ਨੇ ਮਾਰੀ ਗੋਲ਼ੀ