Haryana News: ਨੂਹ ਮਾਮਲੇ 'ਚ CM ਖੱਟਰ ਦਾ ਵੱਡਾ ਬਿਆਨ- ਹੁਣ ਤੱਕ 116 ਲੋਕ ਗ੍ਰਿਫ਼ਤਾਰ, ਸੁਰੱਖਿਆ ਏਜੰਸੀਆਂ ਅਲਰਟ
Advertisement
Article Detail0/zeephh/zeephh1806625

Haryana News: ਨੂਹ ਮਾਮਲੇ 'ਚ CM ਖੱਟਰ ਦਾ ਵੱਡਾ ਬਿਆਨ- ਹੁਣ ਤੱਕ 116 ਲੋਕ ਗ੍ਰਿਫ਼ਤਾਰ, ਸੁਰੱਖਿਆ ਏਜੰਸੀਆਂ ਅਲਰਟ

Nuh Violence Latest News:ਸਾਜ਼ਿਸ਼ਕਰਤਾਵਾਂ ਦੀ ਲਗਾਤਾਰ ਪਛਾਣ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕੁੱਲ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

 

Haryana News: ਨੂਹ ਮਾਮਲੇ 'ਚ CM ਖੱਟਰ ਦਾ ਵੱਡਾ ਬਿਆਨ- ਹੁਣ ਤੱਕ 116 ਲੋਕ ਗ੍ਰਿਫ਼ਤਾਰ, ਸੁਰੱਖਿਆ ਏਜੰਸੀਆਂ ਅਲਰਟ

Nuh Violence Latest News: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਨੂਹ ਵਿੱਚ ਵਾਪਰੇ ਹਾਦਸੇ (Nuh Violence)  ਉੱਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ  ਕਿਹਾ ਕਿ ਨੂਹ ਵਿੱਚ ਵਾਪਰਿਆ ਹਾਦਸਾ ਬਹੁਤ ਮੰਦਭਾਗਾ ਹੈ। ਨੂਹ 'ਚ ਵਾਪਰੇ ਮੰਦਭਾਗਾ ਹਾਦਸੇ ਵਿੱਚ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਨੂਹ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ 2 ਹੋਮਗਾਰਡ ਜਵਾਨ ਅਤੇ 4 ਆਮ ਨਾਗਰਿਕਾਂ ਸ਼ਾਮਿਲ ਹਨ।

ਕਈ ਜ਼ਖਮੀਆਂ ਨੂੰ ਨਲਹੜ ਅਤੇ ਆਲੇ-ਦੁਆਲੇ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪੁਲਿਸ ਦੀਆਂ 30 ਯੂਨਿਟਾਂ ਅਤੇ ਅਰਧ ਸੈਨਿਕ ਬਲ ਦੀਆਂ 20 ਯੂਨਿਟਾਂ ਕੇਂਦਰ ਤੋਂ ਪ੍ਰਾਪਤ ਹੋਈਆਂ ਹਨ ਅਤੇ 14 ਯੂਨਿਟ ਨੂਹ, 3 ਪਲਵਲ, 2 ਫਰੀਦਾਬਾਦ ਅਤੇ ਇਕ ਗੁਰੂਗ੍ਰਾਮ ਭੇਜੇ ਗਏ ਹਨ।

ਸਾਜ਼ਿਸ਼ਕਰਤਾਵਾਂ ਦੀ ਲਗਾਤਾਰ ਪਛਾਣ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕੁੱਲ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਜਾਂ ਸਾਜ਼ਿਸ਼ਕਰਤਾ ਨੂੰ ਬਖਸ਼ਿਆ ਨਹੀਂ ਜਾਵੇਗਾ। ਫਿਲਹਾਲ ਨੂਹ ਅਤੇ ਆਸਪਾਸ ਦੇ ਇਲਾਕਿਆਂ 'ਚ ਸਥਿਤੀ ਆਮ ਵਾਂਗ ਹੈ, ਸੁਰੱਖਿਆ ਏਜੰਸੀਆਂ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: Sidhu Moosewala Murder Case: ਲਾਰੈਂਸ ਬਿਸ਼ਨੋਈ ਦੇ ਭਤੀਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੂਸੇਵਾਲਾ ਦੇ ਘਰ ਪਹੁੰਚੇ ਲੋਕ, ਸ਼ਰਧਾਂਜਲੀ ਕੀਤੀ ਭੇਂਟ 

ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਜਾਂ ਸਾਜ਼ਿਸ਼ਕਰਤਾ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸਣਯੋਗ ਹੈ ਕਿ ਹਰਿਆਣਾ ਦੇ ਮੇਵਾਤ ਅਤੇ ਨੂਹ 'ਚ ਦੋ ਭਾਈਚਾਰਿਆਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ ਸੀ। ਦੋਵਾਂ ਭਾਈਚਾਰਿਆਂ ਨੇ ਇੱਕ ਦੂਜੇ 'ਤੇ ਪਥਰਾਅ ਕੀਤਾ।

ਕਈ ਵਾਹਨਾਂ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਮੇਵਾਤ 'ਚ ਭਗਵਾ ਯਾਤਰਾ ਦੌਰਾਨ ਹੰਗਾਮਾ ਹੋਇਆ ਅਤੇ ਹੰਗਾਮਾ ਇੰਨਾ ਵੱਧ ਗਿਆ ਕਿ ਪੱਥਰਬਾਜ਼ੀ ਦੇ ਨਾਲ-ਨਾਲ ਗੋਲੀਆਂ ਵੀ ਚਲਾਈਆਂ ਗਈਆਂ, ਇਸ ਪਥਰਾਅ 'ਚ ਕਈ ਲੋਕ ਜ਼ਖਮੀ ਹੋ ਗਏ।  ਨੂਹ ਹਿੰਸਾ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿੱਚ 2 ਹੋਮਗਾਰਡ ਜਵਾਨ ਅਤੇ 4 ਆਮ ਨਾਗਰਿਕਾਂ ਸ਼ਾਮਿਲ ਸਨ। 10 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। 

ਇਹ ਵੀ ਪੜ੍ਹੋ: Muktsar Murder News: ਅਣਪਛਾਤੇ ਹਮਲਾਵਰਾਂ ਨੇ ਬਜ਼ੁਰਗ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਜਾਣੋ ਕੀ ਸੀ ਕਾਰਨ

Trending news