Ludhiana News: ਸਕੂਲੀ ਵਿਦਿਆਰਥੀਆਂ ਨੇ ਬੁੱਢਾ ਨਾਲੇ ਦਾ ਬਣਾਇਆ ਮਾਡਲ, ਕੌਮੀ ਪੱਧਰ ਦੇ ਮੁਕਾਬਲਿਆਂ 'ਚ ਹੋਇਆ ਸਲੈਕਟ
Advertisement
Article Detail0/zeephh/zeephh1985440

Ludhiana News: ਸਕੂਲੀ ਵਿਦਿਆਰਥੀਆਂ ਨੇ ਬੁੱਢਾ ਨਾਲੇ ਦਾ ਬਣਾਇਆ ਮਾਡਲ, ਕੌਮੀ ਪੱਧਰ ਦੇ ਮੁਕਾਬਲਿਆਂ 'ਚ ਹੋਇਆ ਸਲੈਕਟ

ਲੁਧਿਆਣਾ ਦੇ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਦੇ ਵਿੱਚ ਅੱਜ ਜਗਿਆਸਾ ਪ੍ਰੋਗਰਾਮ ਤਹਿਤ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸੈਂਕੜੇ ਹੀ ਮਾਡਲ ਤਿਆਰ ਕੀਤੇ ਗਏ। ਉਨਾਂ ਦੀ ਪ੍ਰਦਰਸ਼ਨੀ ਲਾਈ ਗਈ ਇਸ ਵਿੱਚ ਵਿਸ਼ੇਸ਼ ਤੌਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰ ਅਤੇ ਪੰਜਾਬ ਖੇਤੀਬਾੜੀ

Ludhiana News: ਸਕੂਲੀ ਵਿਦਿਆਰਥੀਆਂ ਨੇ ਬੁੱਢਾ ਨਾਲੇ ਦਾ ਬਣਾਇਆ ਮਾਡਲ, ਕੌਮੀ ਪੱਧਰ ਦੇ ਮੁਕਾਬਲਿਆਂ 'ਚ ਹੋਇਆ ਸਲੈਕਟ

Ludhiana News: ਲੁਧਿਆਣਾ ਦੇ ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ ਦੇ ਵਿੱਚ ਅੱਜ ਜਗਿਆਸਾ ਪ੍ਰੋਗਰਾਮ ਤਹਿਤ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸੈਂਕੜੇ ਹੀ ਮਾਡਲ ਤਿਆਰ ਕੀਤੇ ਗਏ। ਉਨਾਂ ਦੀ ਪ੍ਰਦਰਸ਼ਨੀ ਲਾਈ ਗਈ ਇਸ ਵਿੱਚ ਵਿਸ਼ੇਸ਼ ਤੌਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਸ਼ਾਮਿਲ ਹੋਏ ਜਿਨਾਂ ਨੇ ਬੱਚਿਆਂ ਦੇ ਮਾਡਲ ਦੇਖੇ ਅਤੇ ਉਹਨਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੇਸਟ ਪਾਣੀ ਦੀ ਮੁੜ ਵਰਤੋਂ ਲਈ ਬਣਾਏ ਗਏ ਮਾਡਲ ਦੀ ਕਾਫੀ ਤਾਰੀਫ ਕੀਤੀ ਗਈ ਜੋ ਕਿ ਕੌਮੀ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਸਲੈਕਟ ਕੀਤਾ ਗਿਆ ਹੈ। 

ਜਿਸ ਮਾਡਲ ਬਾਰੇ ਬੱਚਿਆਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਮਾਡਲ ਨੂੰ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਵੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਡਲ ਤਿਆਰ ਕੀਤਾ ਗਿਆ ਜਿਸ ਵਿੱਚ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਫੈਕਟਰੀਆਂ ਦਾ ਗੰਦਾ ਪਾਣੀ ਇਸ ਵਿੱਚ ਪ੍ਰਦੂਸ਼ਣ ਫੈਲਾ ਰਿਹਾ ਹੈ ਅਤੇ ਉਸ ਦੇ ਹੱਲ ਬਾਰੇ ਵੀ ਬੱਚਿਆਂ ਨੇ ਪਰਾਲੀ ਅਤੇ ਨਿਮ ਦੀ ਵਰਤੋਂ ਦੇ ਨਾਲ ਪਾਣੀ ਨੂੰ ਕਿਸ ਤਰ੍ਹਾਂ ਸਾਫ ਕੀਤਾ ਜਾ ਸਕਦਾ ਹੈ ਉਸ ਦਾ ਮਾਡਲ ਤਿਆਰ ਕੀਤਾ ਜਿਸ ਤੋਂ ਮੁੱਖ ਮਹਿਮਾਨ ਕਾਫੀ ਪ੍ਰਭਾਵਿਤ ਹੋਏ। 

ਇਹ ਵੀ ਪੜ੍ਹੋ: Punjab HIV Positive Cases: ਦੇਸ਼ 'ਚ 24 ਲੱਖ ਤੋਂ ਵੱਧ ਐਚ ਆਈ ਵੀ ਪੋਜ਼ੀਟਿਵ, ਪੰਜਾਬ 'ਚ ਇੱਕ ਸਾਲ ਚ 10 ਹਜ਼ਾਰ ਦਾ ਵਾਧਾ

ਇਸ ਦੌਰਾਨ ਗੱਲਬਾਤ ਕਰਦੇ ਹੋਏ ਮੁੱਖ ਮਹਿਮਾਨ ਪ੍ਰੋਫੈਸਰ ਜਸਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਨੇ ਸਮਾਜਿਕ ਮੁੱਦਿਆਂ ਨੂੰ ਚੁੱਕਿਆ ਹੈ ਜੋ ਕਿ ਇੱਕ ਚੰਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਲਈ ਹੌਸਲਾ ਅਫਜ਼ਾਈ ਕਰਨੀ ਜਰੂਰੀ ਹੈ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਮਾਡਲ ਤਿਆਰ ਕੀਤੇ ਹਨ। ਸਕੂਲ ਦੇ ਵਿਦਿਆਰਥੀਆਂ ਦੇ ਨਾਲ ਸਕੂਲ ਦੀ ਪ੍ਰਿੰਸੀਪਲ ਅਤੇ ਉਹਨਾਂ ਦੇ ਅਧਿਆਪਕਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਨੇ ਵੀ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਬੱਚਿਆਂ ਵੱਲੋਂ ਸਾਰੇ ਹੀ ਮਾਡਲ ਬਹੁਤ ਹੀ ਖੂਬਸੂਰਤ ਤਿਆਰ ਕੀਤੇ ਗਏ ਅਤੇ ਉਹਨਾਂ ਵੱਲੋਂ ਇਸ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਸਾਡੇ ਆਉਣ ਵਾਲੇ ਦੇਸ਼ ਦਾ ਹੀ ਨਹੀਂ ਪੂਰੇ ਵਿਸ਼ਵ ਦਾ ਭਵਿੱਖ ਹਨ।

Trending news