Wedding in Hospital News: ਛੱਤੀਸਗੜ੍ਹ ਵਿੱਚ ਇੱਕ ਅਜੀਬੋ-ਗਰੀਬ ਵਿਆਹ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਵਿਆਹ ਕਿਸੇ ਮੰਦਿਰ, ਗੁਰਦੁਆਰਾ ਸਾਹਿਬ ਜਾਂ ਚਰਚ ਵਿੱਚ ਨਹੀਂ ਬਲਕਿ ਹਸਪਤਾਲ ਵਿੱਚ ਹੋਇਆ ਹੈ।
Trending Photos
Wedding in Hospital News: ਅੱਜ ਤੱਕ ਤੁਸੀਂ ਸਿਰਫ ਫਿਲਮਾਂ 'ਚ ਹੀ ਮੰਦਰ ਤੇ ਕਚਹਿਰੀ 'ਚ ਲਾੜਾ-ਲਾੜੀ ਦਾ ਵਿਆਹ ਹੁੰਦਾ ਦੇਖਿਆ ਜਾਂ ਸੁਣਿਆ ਹੋਵੇਗਾ ਪਰ ਛੱਤੀਸਗੜ੍ਹ ਦੇ ਜੰਜਗੀਰ-ਚੰਪਾ ਜ਼ਿਲ੍ਹੇ 'ਚ ਇੱਕ ਨੌਜਵਾਨ ਨੇ ਹਸਪਤਾਲ 'ਚ ਵਿਆਹ ਕਰਵਾਇਆ। ਇਹ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ 'ਚ ਜੰਜਗੀਰ-ਚੰਪਾ ਜ਼ਿਲ੍ਹੇ ਦੇ ਬਲੋਦਾ ਬਲਾਕ 'ਚ ਰਹਿਣ ਵਾਲੀ ਲਾੜੀ ਰਸ਼ਮੀ ਮਹੰਤ ਦਾ ਵਿਆਹ 18 ਅਪ੍ਰੈਲ 2023 ਨੂੰ ਸ਼ਕਤੀ ਜ਼ਿਲ੍ਹੇ ਦੇ ਪਿੰਡ ਪਰਸਾਦੀਹ ਦੇ ਰਹਿਣ ਵਾਲੇ ਰਾਜ ਨਾਲ ਹੋਣਾ ਸੀ।
ਵਿਆਹ ਲਈ ਦੋਵਾਂ ਪਰਿਵਾਰਾਂ ਵਿੱਚ ਵਿਆਹ ਦੇ ਕਾਰਡ ਵੰਡ ਦਿੱਤੇ ਗਏ ਸਨ। ਮੰਡਪ ਵੀ ਸਜਾਇਆ ਗਿਆ। ਵਿਆਹ ਦੀ ਤਿਆਰੀ ਮੁਕੰਮਲ ਹੋ ਗਈਆਂ ਸਨ। ਵਿਆਹ 'ਚ ਸ਼ਾਮਲ ਹੋਣ ਲਈ ਦੋਵਾਂ ਪਰਿਵਾਰਾਂ ਦੇ ਮਹਿਮਾਨ ਵੀ ਪਹੁੰਚੇ ਸਨ ਪਰ ਇਸ ਦੌਰਾਨ ਹੀ ਲਾੜੀ ਰਸ਼ਮੀ ਤਬੀਅਤ ਖ਼ਰਾਬ ਹੋ ਗਈ। ਉਸ ਦੀ ਸਿਹਤ ਵਿਗੜਨ 'ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਜੰਜਗੀਰ ਦੇ ਸ਼੍ਰੀ ਹਸਪਤਾਲ 'ਚ ਦਾਖ਼ਲ ਕਰਵਾਇਆ। ਚੈਕਅੱਪ ਦੌਰਾਨ ਪਤਾ ਲੱਗਾ ਕਿ ਰਸ਼ਮੀ ਦੀ ਵੱਡੀ ਅੰਤੜੀ 'ਚ ਛੇਕ ਹੈ। ਜੇਕਰ ਜਲਦੀ ਇਲਾਜ ਨਾ ਕਰਵਾਇਆ ਗਿਆ ਤਾਂ ਇਹ ਸਮੱਸਿਆ ਰਸ਼ਮੀ ਲਈ ਘਾਤਕ ਸਾਬਤ ਹੋ ਸਕਦੀ ਹੈ।
ਲਾੜੇ ਤੇ ਉਸ ਦੇ ਪਰਿਵਾਰ ਨੂੰ ਵੀ ਲਾੜੀ ਰਸ਼ਮੀ ਦੀ ਵਿਗੜਦੀ ਸਿਹਤ ਦੀ ਜਾਣਕਾਰੀ ਮਿਲੀ ਅਤੇ ਉਹ ਵੀ ਰਸ਼ਮੀ ਦਾ ਹਾਲਚਾਲ ਜਾਣਨ ਲਈ ਹਸਪਤਾਲ ਪਹੁੰਚੇ। ਡਾਕਟਰ ਨਾਲ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਰਸ਼ਮੀ ਨੂੰ ਇੱਕ ਹਫ਼ਤਾ ਹਸਪਤਾਲ ਵਿੱਚ ਰੱਖਣਾ ਪਵੇਗਾ ਅਤੇ ਵਿਆਹ ਦੀ ਤਰੀਕ ਅੱਗੇ ਵਧਾਉਣੀ ਪਵੇਗੀ। ਵਿਆਹ ਦੀ ਤਰੀਕ ਮੁਲਤਵੀ ਹੁੰਦੀ ਦੇਖ ਕੇ ਦੋਹਾਂ ਧਿਰਾਂ ਨੇ ਇਕੱਠੇ ਬੈਠ ਕੇ ਫੈਸਲਾ ਕੀਤਾ ਕਿ ਵਿਆਹ ਦੀ ਤਰੀਕ ਮੁਲਤਵੀ ਕਰਨ ਦੀ ਬਜਾਏ ਹਸਪਤਾਲ ਵਿੱਚ ਹੀ ਕਿਉਂ ਨਾ ਵਿਆਹ ਕਰਵਾ ਲਿਆ ਜਾਵੇ।
ਇਹ ਵੀ ਪੜ੍ਹੋ : Poonch Terrorist Attack: ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ, ਸਰਹੱਦ ਦੇ ਰਖਵਾਲੇ ਅਮਰ ਰਹਿਣ
ਆਪਸੀ ਸਮਝੌਤਾ ਕਰਵਾ ਕੇ ਦੋਵੇਂ ਧਿਰਾਂ ਹਸਪਤਾਲ ਦੇ ਅਹਾਤੇ ਵਿੱਚ ਹੀ ਵਿਆਹ ਕਰਵਾਉਣ ਲਈ ਰਾਜ਼ੀ ਗਈਆਂ। ਡਾਕਟਰਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹਸਪਤਾਲ ਵਿੱਚ ਹੀ ਵਿਆਹ ਦੀ ਰਸਮਾਂ ਕਰਵਾ ਦਿੱਤੀਆਂ ਗਈਆਂ। ਸ਼ਾਇਦ ਇਹ ਪਹਿਲਾਂ ਵਿਆਹ ਹੋਵੇਗਾ ਜਿਸ ਦਾ ਗਵਾਹ ਮਰੀਜ਼, ਡਾਕਟਰ ਤੇ ਹਸਪਤਾਲ ਪ੍ਰਬੰਧਕ ਬਣੇ ਹੋਣਗੇ।
ਇਹ ਵੀ ਪੜ੍ਹੋ : Punjab Coronavirus Update: ਪੰਜਾਬ 'ਚ 411 ਨਵੇਂ ਕੇਸ ਆਏ ਸਾਹਮਣੇ ਤੇ ਜਲੰਧਰ ਵਿੱਚ ਇੱਕ ਦੀ ਮੌਤ