Panchsheel Agreement News: ਭਾਰਤ ਅਤੇ ਚੀਨ ਵਿਚਾਲੇ ਸ਼ਾਂਤੀ ਬਰਕਰਾਰ ਰੱਖਣ ਲਈ ਅੱਜ ਦੇ ਦਿਨ 1954 ਵਿੱਚ ਸਤਲੁਜ ਸਦਨ ਵਿਖੇ ਇਤਿਹਾਸਕ ਸਮਝੌਤਾ ਹੋਇਆ ਸੀ।
Trending Photos
Panchsheel Agreement News: 28 ਅਪ੍ਰੈਲ 1954! ਇਸ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਚਾਈਨਾ ਦੇ ਪ੍ਰਧਾਨ ਮੰਤਰੀ ਚਾਊ ਇਨ ਲਾਈ ਦੇ ਵਿਚਕਾਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਘਿਰੇ ਖੂਬਸੂਰਤ ਨੰਗਲ ਸ਼ਹਿਰ ਵਿੱਚ ਪੰਚਸ਼ੀਲ ਸਮਝੌਤਾ ਹੋਇਆ ਸੀ। ਸਾਲ 1954 ਵਿੱਚ ਭਾਖੜਾ ਡੈਮ ਦੇ ਨਿਰਮਾਣ ਸਮੇਂ ਇਹ ਸਮਝੌਤਾ ਹੋਇਆ ਸੀ।
1954 ਵਿੱਚ ਭਾਖੜਾ ਡੈਮ ਬਣਾਉਣ ਦੇ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੀਨ ਦੇ ਨਾਲ ਚੰਗੇ ਸੰਬੰਧ ਬਣਾਉਣ ਲਈ ਚੀਨ ਦੇ ਪ੍ਰਧਾਨ ਮੰਤਰੀ ਚਾਉ ਇਨ ਲਾਈ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਤੇ ਇਸ ਸਮਝੌਤੇ ਤੋਂ ਬਾਅਦ 'ਹਿੰਦੀ ਚੀਨੀ ਭਾਈ ਭਾਈ' ਦੇ ਨਾਅਰੇ ਲੱਗੇ ਸਨ। ਜਦੋਂ ਵੀ ਭਾਰਤ ਤੇ ਚੀਨ ਵਿੱਚ ਆਪਸੀ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਇਸ ਸਮਝੌਤੇ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ। ਜਿਸ ਜਗ੍ਹਾ ਬੈਠ ਕੇ ਪੰਚਸ਼ੀਲ ਸਮਝੌਤਾ ਹੋਇਆ ਸੀ, ਇਸ ਗਲਾਸ ਹਾਊਸ ਨੂੰ ਇੱਕ ਦਿਨ ਵਿੱਚ ਬਣਾ ਕੇ ਤਿਆਰ ਕੀਤਾ ਗਿਆ ਸੀ।
ਇਸ ਇਤਿਹਾਸਿਕ ਸਮਝੌਤੇ ਦੀਆਂ ਯਾਦਾਂ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਭਾਖੜਾ ਬਿਆਸ ਮੈਨੇਜਮੇਂਟ ਬੋਰਡ ਦੇ ਸਤਲੁਜ ਸਦਨ ਵਿਖੇ ਬਹੁਤ ਹੀ ਸੁੰਦਰ ਸਤਲੁਜ ਦਰਿਆ ਕਿਨਾਰੇ ਅੱਜ ਵੀ ਪੰਚਸ਼ੀਲ ਸਮਝੌਤੇ ਦੀਆਂ ਸ਼ਰਤਾਂ ਜੋ ਇੱਕ ਪੱਥਰ ਉਤੇ ਉਕਰੀਆਂ ਹੋਈਆਂ ਹਨ ਤੇ ਉਹ ਗਲਾਸ ਹਾਊਸ, ਜਿਸ ਜਗ੍ਹਾ ਬੈਠ ਕੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਮਝੌਤੇ ਸੰਬੰਧੀ ਗੱਲਬਾਤ ਕੀਤੀ ਸੀ। ਉਸਨੂੰ ਸੰਭਾਲ ਕੇ ਰੱਖਿਆ ਗਿਆ ਹੈ।
ਦੱਸ ਦਈਏ ਕਿ ਭਾਰਤ ਸ਼ੁਰੂ ਤੋਂ ਹੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬੜ੍ਹਾਵਾ ਦੇਣ ਲਈ ਯਤਨਸ਼ੀਲ ਰਿਹਾ ਹੈ। ਸਾਲ 1954 ਵਿੱਚ ਭਾਖੜਾ ਡੈਮ ਦੇ ਨਿਰਮਾਣ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੀਨ ਨਾਲ ਚੰਗੇ ਸੰਬੰਧ ਬਣਾਉਣ ਲਈ ਚੀਨ ਦੇ ਪ੍ਰਧਾਨ ਮੰਤਰੀ ਚਾਊ ਇਨ ਲਾਈ ਨੂੰ ਭਾਰਤ ਬੁਲਾਇਆ ਸੀ ਤੇ ਪੰਚਸ਼ੀਲ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ : Kiratpur Sahib news: ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸਹਿਤ 3 ਵਿਅਕਤੀਆਂ 'ਤੇ ਆਈਪੀਸੀ 306, 34 ਤਹਿਤ ਮਾਮਲਾ ਦਰਜ
ਇਸ ਸਮਝੌਤੇ ਦੀਆਂ ਪੰਜ ਸ਼ਰਤਾਂ ਸਨ ਜਿਸ ਕਰਕੇ ਇਸ ਸਮਝੌਤੇ ਦਾ ਨਾਮ ਪੰਚਸ਼ੀਲ ਸਮਝੌਤਾ ਰੱਖਿਆ ਗਿਆ।
- ਇੱਕ ਦੂਜੇ ਦੀ ਪ੍ਰਦੇਸ਼ਿਕ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ
- ਇੱਕ ਦੂਜੇ ਖਿਲਾਫ਼ ਹਮਲਾਵਰ ਕਾਰਵਾਈ ਨਾ ਕਰੋ
- ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣਾ
- ਸਮਾਨਤਾ ਅਤੇ ਆਪਸੀ ਲਾਭ ਦੀ ਨੀਤੀ ਦਾ ਪਾਲਣ ਕਰਨਾ।
- ਸ਼ਾਂਤੀਪੂਰਨ ਸਹਿ-ਹੋਂਦ ਦੀ ਨੀਤੀ ਵਿੱਚ ਵਿਸ਼ਵਾਸ ਕਰਨਾ
ਇਹ ਵੀ ਪੜ੍ਹੋ : Karan Aujla News: ਕਰਨ ਔਜਲਾ ਦਾ ਮੈਨੇਜਰ ਸ਼ਾਰਪੀ ਘੁੰਮਣ ਹੋਇਆ ਗ੍ਰਿਫਤਾਰ!
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ