Sudhanshu Ji Maharaj Birth Anniversary: ਵੇਦਾਂ, ਉਪਨਿਸ਼ਦਾਂ, ਸੰਸਕ੍ਰਿਤ ਵਿਆਕਰਨ ਅਤੇ ਜੋਤਿਸ਼ ਦੇ ਜਾਣਕਾਰ ਸੁਧਾਂਸ਼ੂ ਜੀ ਮਹਾਰਾਜ ਨੇ ਸਾਲ 1991 ਵਿੱਚ ਵਿਸ਼ਵ ਜਾਗ੍ਰਿਤੀ ਮਿਸ਼ਨ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਮਨੁੱਖਤਾ ਦੇ ਵਿਕਾਸ ਲਈ ਕੰਮ ਕਰਨ ਲਈ ਅਧਿਆਤਮਿਕਤਾ ਦੇ ਮਾਰਗ 'ਤੇ ਚੱਲਣ ਦਾ ਫੈਸਲਾ ਕੀਤਾ।
Trending Photos
Sudhanshu Ji Maharaj Birth Anniversary: ਸ਼੍ਰੀ ਸੁਧਾਂਸ਼ੂ ਜੀ ਇੱਕ ਗੁਰੂ ਹਨ ਜੋ ਲੋਕਾਂ ਦੇ ਅੰਦਰ ਭਗਵਾਨ ਲਈ ਭਗਤੀ ਪੈਦਾ ਕਰਦੇ ਹਨ। ਨਾਲ ਹੀ ਜੇ ਇਨ੍ਹਾਂ ਬਾਰੇ ਕੁਝ ਜ਼ਿਆਦਾ ਬੋਲਿਆ ਜਾਵੇ ਤਾਂ ਇਹ ਵਿਸ਼ਵ ਜਾਗ੍ਰਿਤੀ ਮਿਸ਼ਨ ਦੇ ਫਾਊਂਡਰ ਵੀ ਹਨ। ਇਨ੍ਹਾਂ ਦੇ 1 ਕਰੋੜ ਤੋਂ ਉਪਰ ਭਗਤ ਹਨ ਜੋ ਕਿ ਨਾ ਸਿਰਫ਼ ਭਾਰਤ ਵਿੱਚ ਬਲਕਿ ਹੋਰ ਵੀ ਕਈ ਦੇਸ਼ਾਂ ਵਿੱਚ ਮੌਜੂਦ ਹਨ। ਇਹ ਆਪਣੀ ਸਾਦਗੀ ਦੇ ਨਾਲ ਲੋਕਾਂ ਨੂੰ ਭਗਵਾਨ ਦਾ ਧਿਆਨ ਕਿਸ ਤਰ੍ਹਾਂ ਲਗਾਓ ਇਹ ਸਿਖਾਉਂਦੇ ਹਨ।
ਕਾਬਿਲੇਗੌਰ ਹੈ ਕਿ ਸੁਧਾਂਸ਼ੂ ਜੀ ਦਾ ਉਪਨਾਮ ਸੁਧਾਂਸ਼ੂ ਮਹਾਰਾਜ ਹੈ। ਉਹ ਵਿਸ਼ਵ ਜ੍ਰਾਗਿਤੀ ਮਿਸ਼ਨ ਦੇ ਮੋਢੀ ਹਨ। ਉਨ੍ਹਾਂ ਦਾ ਜਨਮ 2 ਮਈ 1955 ਵਿੱਚ ਹੋਇਆ ਹੈ। ਇਨ੍ਹਾਂ ਜਨਮ ਹਰਿਪੁਰ, ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਵਿੱਚ ਹੋਇਆ ਹੈ ਜੋ ਹਰਿਪੁਰ ਗੰਗਾ ਅਤੇ ਜਮੁਨਾ ਦੇ ਵਿਚਾਲੇ ਸਥਿਤ ਹੈ। ਜਾਣਕਾਰੀ ਅਨੁਸਾਰ ਇਹ ਇੱਕ ਪਹਾੜੀ ਇਲਾਕਾ ਮੰਨਿਆ ਜਾਂਦਾ ਹੈ ਜੋ ਸ਼ਿਵਾਲਿਕ ਪਰਬਤ ਵਿੱਚ ਆਉਂਦਾ ਹੈ।
ਇਨ੍ਹਾਂ ਨੇ ਆਪਣੀ ਮੁੱਢਲੀ ਵਿਦਿਆ ਆਪਣੇ ਪਿੰਡ ਤੋਂ ਹੀ ਹਾਸਲ ਕੀਤੀ। ਇਸ ਤੋਂ ਬਾਅਦ ਵਿੱਚ ਇਨ੍ਹਾਂ ਨੂੰ ਗੁਰੂਕੁਲ ਸਿੱਖਿਆ ਲਈ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਇਹ ਆਪਣੀ ਅੱਗੇ ਦੀ ਪੜ੍ਹਾਈ ਲਈ ਯੂਨੀਵਰਸਿਟੀ ਵੀ ਗਏ। ਮੀਡੀਆ ਰਿਪੋਰਟ ਅਨੁਸਾਰ ਜਦ ਇਹ 20 ਸਾਲ ਦੇ ਸਨ ਤਾਂ ਇਨ੍ਹਾਂ ਨੇ ਸ਼੍ਰੀ ਨੰਦਕਿਸ਼ੋਰ ਤੋਂ ਫਿਲਾਸਫੀ ਦੀ ਸਿੱਖਿਆ ਹਰਿਦੁਆਰ ਵਿੱਚੋਂ ਹਾਸਲ ਕੀਤੀ।
ਇਹ ਵੀ ਪੜ੍ਹੋ : World Asthma Day 2023: ਅਸਥਮਾ ਤੋਂ ਪੀੜਤ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ ? ਜਾਣੋ ਲੱਛਣ ਤੇ ਰੋਕਥਾਮ ਦੇ ਉਪਾਅ
ਅੱਜ ਦੇ ਸਮੇਂ ਵਿੱਚ ਹਰ ਕੋਈ ਭਗਵਾਨ ਦੀ ਪੂਜਾ ਕਰਨ ਖਾਸ ਕਰਕੇ ਸਾਡੇ ਦੇਸ਼ ਭਾਰਤ ਵਿੱਚ ਭਗਵਾਨ ਦੇ ਪ੍ਰਤੀ ਕਾਫੀ ਆਸਥਾ ਹੈ। ਅਜਿਹੇ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਲੋਕਾਂ ਦੇ ਮਨ ਵਿੱਚ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ। ਨਾਲ ਹੀ ਹਰ ਦਿਨ ਲੋਕਾਂ ਨੂੰ ਭਗਵਾਨ ਦੇ ਪ੍ਰਤੀ ਸਮਰਪਣ ਦਾ ਰਸਤਾ ਦਿਖਾਉਂਦੇ ਹਨ।
ਇਹ ਵੀ ਪੜ੍ਹੋ : Morinda Sacrilege Case: ਵੱਡੀ ਖ਼ਬਰ! ਮੋਰਿੰਡਾ ਬੇਅਦਬੀ ਦੇ ਦੋਸ਼ੀ ਦੀ ਹੋਈ ਮੌਤ