Lok Sabha Election 2024: ਯੂਥ ਕਾਂਗਰਸ ਵੱਲੋਂ 2024 ਲੋਕ ਸਭਾ ਚੋਣਾਂ ਲਈ ਤੀਅਰੀਆਂ ਸ਼ੂਰੂ, ਅਕਸ਼ੇ ਸ਼ਰਮਾ ਨੇ ਵੇਨੂਗੋਪਾਲ ਨਾਲ ਤੈਅ ਕੀਤੀ ਰਣਨੀਤੀ
Advertisement
Article Detail0/zeephh/zeephh1832059

Lok Sabha Election 2024: ਯੂਥ ਕਾਂਗਰਸ ਵੱਲੋਂ 2024 ਲੋਕ ਸਭਾ ਚੋਣਾਂ ਲਈ ਤੀਅਰੀਆਂ ਸ਼ੂਰੂ, ਅਕਸ਼ੇ ਸ਼ਰਮਾ ਨੇ ਵੇਨੂਗੋਪਾਲ ਨਾਲ ਤੈਅ ਕੀਤੀ ਰਣਨੀਤੀ

2024 ਲੋਕ ਸਭਾ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਸ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਦੌਰਾਨ ਪੰਜਾਬ ਯੂਥ ਕਾਂਗਰਸ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧ ਵਿੱਚ ਅਕਸ਼ੇ ਸ਼ਰਮਾ ਵੱਲੋਂ AICC ਜਨਰਲ ਸਕੱਤਰ  ਕੇ.ਸੀ.

Lok Sabha Election 2024: ਯੂਥ ਕਾਂਗਰਸ ਵੱਲੋਂ 2024 ਲੋਕ ਸਭਾ ਚੋਣਾਂ ਲਈ ਤੀਅਰੀਆਂ ਸ਼ੂਰੂ, ਅਕਸ਼ੇ ਸ਼ਰਮਾ ਨੇ ਵੇਨੂਗੋਪਾਲ ਨਾਲ ਤੈਅ ਕੀਤੀ ਰਣਨੀਤੀ

Lok Sabha Election 2024 news: 2024 ਲੋਕ ਸਭਾ ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਸ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਦੌਰਾਨ ਪੰਜਾਬ ਯੂਥ ਕਾਂਗਰਸ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧ ਵਿੱਚ ਅਕਸ਼ੇ ਸ਼ਰਮਾ ਵੱਲੋਂ AICC ਜਨਰਲ ਸਕੱਤਰ  ਕੇ.ਸੀ. ਵੇਨੂਗੋਪਾਲ ਨਾਲ ਮੁਲਾਕਾਤ ਕੀਤੀ ਗਈ ਅਤੇ ਪੰਜਾਬ ਯੂਥ ਕਾਂਗਰਸ ਦਾ ਇੱਕ ਬਲੂਪ੍ਰਿੰਟ ਪੇਸ਼ ਕੀਤਾ ਗਿਆ। 

ਇਸ ਬਾਰੇ ਜਾਣਕਾਰੀ ਦਿੰਦਿਆਂ ਅਕਸ਼ੇ ਸ਼ਰਮਾ ਵੱਲੋਂ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਇੱਕ ਟਵੀਟ ਕੀਤਾ ਗਿਆ ਅਤੇ ਦੱਸਿਆ ਕਿ ਉਨ੍ਹਾਂ ਵੇਨੂਗੋਪਾਲ ਨਾਲ ਮੁਲਾਕਾਤ ਕਰਦਿਆਂ 2024 ਲੋਕ ਸਭਾ ਚੋਣਾਂ ਨੂੰ ਦੇਖਦਿਆਂ ਆਪਣੀ ਰਣਨੀਤੀ ਬਾਰੇ ਚਰਚਾ ਕੀਤੀ ਹੈ।  

ਉਨ੍ਹਾਂ ਟਵੀਟ ਕੀਤਾ ਅਤੇ ਕਿਹਾ ਕਿ ਅੱਜ ਰਾਸ਼ਟਰੀ ਰਾਜਧਾਨੀ ਵਿੱਚ AICC ਜਨਰਲ ਸਕੱਤਰ  ਕੇ.ਸੀ. ਵੇਨੂਗੋਪਾਲ ਜੀ ਨਾਲ ਮੇਰੀ ਲੰਬੀ ਮੁਲਾਕਾਤ ਦੌਰਾਨ, ਉਨ੍ਹਾਂ ਨੂੰ ਮਹੱਤਵਪੂਰਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਗਲੇ 11 ਮਹੀਨਿਆਂ ਲਈ ਪੰਜਾਬ ਯੂਥ ਕਾਂਗਰਸ ਦਾ ਇੱਕ ਬਲੂਪ੍ਰਿੰਟ ਪੇਸ਼ ਕੀਤਾ। ਪੰਜਾਬ ਯੂਥ ਕਾਂਗਰਸ ਸਰਗਰਮੀ ਨਾਲ ਕੰਮ ਕਰਨ ਲਈ ਤਿਆਰ ਹੈ ਅਤੇ ਅਸੀਂ ਪੰਜਾਬ ਕਾਂਗਰਸ ਨੂੰ ਸੱਤਾ ਵਿੱਚ ਵਾਪਸ ਲਿਆਵਾਂਗੇ।

ਇਸ ਤੋਂ ਪਹਿਲਾਂ ਭਾਰਤ ਦੀ ਅਜਾਦੀ ਦਿਵਸ ਮੌਕੇ ਵੀ ਉਨ੍ਹਾਂ ਵਲੋਂ #ShaktiSuperShe ਦੇ ਤਹਿਤ ਦੇਸ਼ ਦੀਆਂ ਧੀਆਂ ਨੂੰ ਸਨਮਾਨ ਦਿੱਤਾ ਗਿਆ ਸੀ।  ਇਸ ਸੰਬੰਧ ਵਿੱਚ ਪੁਣਾਜਬ ਯੂਥ ਕਾਂਗਰਸ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ।  

ਉਨ੍ਹਾਂ ਟਵੀਟ ਵਿੱਚ ਲਿਖਿਆ ਸੀ, "ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਅਕਸ਼ੇ ਸ਼ਰਮਾ ਅਤੇ ਉਦੇਵੀਰ ਢਿੱਲੋਂ ਨੇ ਵੱਖ-ਵੱਖ ਸਮਾਗਮਾਂ ਵਿੱਚ Indian Youth Congress ਦੀ ਮੁਹਿੰਮ #ShaktiSuperShe ਦੇ ਤਹਿਤ ਦੇਸ਼ ਦੀਆਂ ਧੀਆਂ ਨੂੰ ਸਨਮਾਨ ਦਿੰਦੇ ਹੋਏ ਸੁਤੰਤਰਤਾ ਦਿਵਸ 'ਤੇ ਉਹਨਾਂ ਨੂੰ ਤਿਰੰਗਾਂ ਲਹਿਰਾਉਣ ਦਾ ਮਾਨ ਮਹਿਸੂਸ ਕਰਵਾਇਆl"

ਇਹ ਵੀ ਪੜ੍ਹੋ: Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ ਤੇ ਬਿਸ਼ਨੋਈ ਗੈਂਗ ਦਾ ਯੂਪੀ ਕੁਨੈਕਸ਼ਨ, ਹੋਇਆ ਵੱਡਾ ਖੁਲਾਸਾ

ਇਹ ਵੀ ਪੜ੍ਹੋ: Punjab Farmers News: ਪੰਜਾਬ ਦੇ ਮੁੱਖ ਮੰਤਰੀ ਦੀ ਕਿਸਾਨਾਂ ਨਾਲ ਮੀਟਿੰਗ ਖਤਮ, ਜਾਣੋ ਕਿਹੜੀਆਂ ਗੱਲਾਂ 'ਤੇ ਬਣੀ ਸਹਿਮਤੀ

(For more news apart from Lok Sabha Election 2024 news, stay tuned to Zee PHH)

Trending news