Batala News: ਪੰਜਾਬ ਲਈ ਅਮਰੀਕਾ ਦੇ ਕੈਲੀਫੋਰਨੀਆਂ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਨਾਲ ਬਟਾਲਾ ਦੇ ਇੱਕ ਪਿੰਡ ਵਿੱਚ ਸਥਿਤ ਘਰ ਵਿੱਚ ਸੱਥਰ ਵਿਛ ਗਏ ਹਨ।
Trending Photos
Batala News: ਬਟਾਲਾ ਦੇ ਨੇੜਲੇ ਪਿੰਡ ਡੁਡੀਪੁਰ ਦੇ ਇੱਕ ਹੋਰ ਪੰਜਾਬੀ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। 3 ਸਾਲ ਪਹਿਲਾਂ ਚੰਗੇ ਭਵਿੱਖ ਲਈ ਨੌਜਵਾਨ ਅਮਰੀਕਾ ਗਿਆ ਸੀ। ਗੁਰਵਿੰਦਰ ਸਿੰਘ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਂਦਾ ਸੀ।
ਮ੍ਰਿਤਕ ਗੁਰਵਿੰਦਰ ਸਿੰਘ (30 ਸਾਲ) ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ। ਇੱਕ ਸਾਲ ਪਹਿਲਾਂ ਉਸ ਦੇ ਪਿਓ ਦੀ ਮੌਤ ਹੋ ਗਈ ਸੀ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ਵਿੱਚ ਵਿਧਵਾ ਮਾਂ, ਭੈਣ ,ਪਤਨੀ ਅਤੇ 2 ਬੇਟੀਆਂ ਛੱਡ ਗਿਆ ਹੈ। ਦੁਖਦਾਈ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲ਼ਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਕਾਬਿਲੇਗੌਰ ਹੈ ਕਿ ਦਸੰਬਰ ਮਹੀਨੇ ਵਿੱਚ ਸਮਾਣਾ ਦੇ ਇੱਕ ਸਖ਼ਸ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦੀ ਪਤਨੀ ਅਤੇ ਉਸ ਦਾ ਬੱਚਾ ਵੀ ਉੱਥੇ ਰਹਿੰਦੇ ਸਨ। ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਮਾਲਕ ਸਿੰਘ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਉਸ ਦਾ ਸੰਤੁਲਨ ਵਿਗੜਿਆ ਕੀ ਕਾਰਨ ਬਣਿਆ। ਸੜਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ, ਜਿਸ ਦੀ ਪੁਸ਼ਟੀ ਅਮਰੀਕਾ ਦੇ ਟਰੈਫਿਕ ਪੁਲਿਸ ਵੱਲੋਂ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ : Sadhu Singh Dharamsot: ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਦੇ OSD ਨੂੰ ਬਣਾਇਆ ਗਵਾਹ, ਬਿਆਨ ਕਰਵਾਏ ਦਰਜ
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਸੂਚਨਾ ਮਿਲਣ ਦੇ ਬਾਅਦ ਪਰਿਵਾਰ ਸਰਕਾਰ ਤੋਂ ਮੰਗ ਕਰ ਰਿਹਾ ਸੀ ਕਿ ਮਾਂ ਤੇ ਪਿਤਾ ਕਹਿ ਰਹੇ ਹਨ ਕਿ ਸਾਨੂੰ ਆਪਣੇ ਬੱਚੇ ਦਾ ਮੂੰਹ ਦੇਖਣ ਦੇ ਲਈ ਵਿਦੇਸ਼ ਅਮਰੀਕਾ ਭੇਜਿਆ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ। ਪਰਿਵਾਰ ਦੇ ਹਾਲਾਤ ਆਰਥਿਕ ਪੱਖੋਂ ਇੰਨੇ ਮਜ਼ਬੂਤ ਨਹੀਂ ਕਿ ਪੈਸਾ ਖ਼ਰਚ ਕੇ ਅਮਰੀਕਾ ਜਾ ਸਕਣ ਜਾਂ ਉਸਦੀ ਲਾਸ਼ ਨੂੰ ਇੱਥੇ ਭਿਜਵਾਇਆ ਜਾਵੇ ਪਰ ਸਾਧ ਸੰਗਤ ਦੇ ਅਧਿਕਾਰੀਆਂ ਨੂੰ ਤੇ ਸਰਕਾਰ ਨੂੰ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : Chandigarh Mayor Election: ਹਾਈਕੋਰਟ ਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ, 6 ਫਰਵਰੀ ਬਹੁਤ ਦੂਰ, ਚੋਣ ਲਈ ਕੱਲ੍ਹ ਤੱਕ ਨਵੀਂ ਤਰੀਕ ਦੱਸੋ