ਮਸਕਟ ਅਤੇ ਸਾਉਦੀ ਅਰਬ ਤੋਂ ਵੀਡੀਓ ਜਾਰੀ, ਕੀਤੀ ਮਦਦ ਦੀ ਅਪੀਲ

ਸਾਉਦੀ ਅਰਬ ਅਤੇ ਮਸਕਟ ਤੋਂ ਕੁੜੀਆਂ ਨੇ ਇਹ ਵੀਡੀਓ ਖੁਦ ਜਾਰੀ ਕਰ ਮਦਦ ਦੀ ਅਪੀਲ ਕੀਤੀ ਹੈ. ਪੰਜਾਬ  ਦੇ ਮੁੱਖਮੰਤਰੀ ਅਮਰਿੰਦਰ ਸਿੰਘ  ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰੀ  ਡਾਕਟਰ ਐੱਸ ਜੈਸ਼ੰਕਰ ਨੂੰ ਗੁਜਾਰਿਸ਼ ਕੀਤੀ ਹੈ ਕਿ ਮਸਕਟ ਵਿੱਚ ਫਸੀਆਂ ਸਾਰੀਆਂ ਔਰਤਾਂ ਦੀ ਵਤਨ ਵਾਪਸੀ ਨੂੰ ਯਕੀਲੀ ਬਣਾਇਆ ਜਾਵੇ.

ਮਸਕਟ ਅਤੇ ਸਾਉਦੀ ਅਰਬ ਤੋਂ ਵੀਡੀਓ ਜਾਰੀ, ਕੀਤੀ ਮਦਦ ਦੀ ਅਪੀਲ

ਜਾਅਲੀ ਟਰੈਵਲ ਏਜੰਟਾਂ ਦੇ ਝਾਂਸੇ ਚ ਆ ਕੇ ਵਿਦੇਸ਼ ਜਾ ਫਸੀਆਂ ਔਰਤਾਂ ਦੇ 2 ਵੀਡੀਓ ਤੌਜ਼ੀ ਨਾਲ ਵਾਇਰਲ ਹੋ ਰਹੇ ਨੇ...ਸਾਉਦੀ ਅਰਬ ਅਤੇ ਮਸਕਟ ਤੋਂ ਕੁੜੀਆਂ ਨੇ ਇਹ ਵੀਡੀਓ ਖੁਦ ਜਾਰੀ ਕਰ ਮਦਦ ਦੀ ਅਪੀਲ ਕੀਤੀ ਹੈ...

 
ਸਾਉਦੀ ਅਰਬ ਚ ਫਸੀ ਸੀ ਜਾਨ

NRI ਹਰਨੇਕ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਨੇ ਸਾਊਦੀ ਅਰਬ ਚ ਫਸੀ ਇੱਕ ਕੁੜੀ ਰਮਨਦੀਪ ਨੂੰ ਰੈਸਕਿਉ ਕੀਤਾ ਹੈ..ਕੁੜੀ ਨੇ ਵੀਡੀਓ ਜਾਰੀ ਕਰ ਭਾਰਤ ਵਾਪਸੀ ਦੀ ਗੁਹਾਰ ਲਗਾਈ ਸੀ.ਕੁੜੀ ਨੇ ਕਿਹਾ ਸੀ ਕਿ ਜਿੱਥੇ ਉਹ ਕੰਮ ਕਰਦੀ ਸੀ..ਉੱਥੇ ਉਸ ਨਾਲ ਬੁਰੀ ਤਰ੍ਹਾ ਕੁੱਟਮਾਰ ਕੀਤੀ ਜਾਂਦੀ ਸੀ..ਬਿਮਾਰ ਹੋਣ ਦੇ ਬਾਵਜੂਦ ਕੰਮ ਕਰਵਾਇਆ ਜਾਂਦਾ ਸੀ..ਕੁੜੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਬਚਾਉਣ ਦੀ ਅਪੀਲ ਕੀਤੀ ਹੈ..ਜਿਸਤੋਂ ਬਾਅਦ NRIਹਰਨੇਕ ਸਿੰਘ ਦੀ ਟੀਮ ਨੇ ਕੁੜੀ ਨੂੰ ਸਾਊਦੀ ਅਰਬ ਤੋਂ ਰੈਸਕਿਉ ਕੀਤਾ ਹੈ..

ਸਾਉਦੀ ਅਰਬ ਚ ਠੂਕ ਨਹੀਂ ਮਾਹੌਲ

ਸਾਉਦੀ ਅਰਬ ਚ ਫਸੀ ਕੁੜੀ ਨੂੰ ਰੈਸਕਿਊ ਕਰਨ ਵਾਲੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਰਮਨਦੀਪ ਦਾ ਰੈਸਕਿਊ ਕਰਨ ਤੋਂ ਬਾਅਦ ਉਸਨੂੰ ਕਰੀਬ 350 ਕਿੱਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਭਾਰਤੀ ਅਮਬੈਸੀ ਤੇ ਪਹੁੰਚੇ । ਉਨ੍ਹਾਂ ਕਿਹਾ ਕਿ ਕਿਸੇ ਵੀ ਭਾਰਤੀ ਬੇਟੀਆਂ ਨੂੰ ਸਾਊਦੀ ਅਰਬ ਚ ਕੰਮ ਲਈ ਨਹੀਂ ਭੇਜਣਾ ਚਾਹੀਦਾ, ਇੱਥੇ ਦਾ ਮਹੌਲ ਖਰਾਬ ਹੈ । ਇਸ ਲਈ ਉਨਾਂ ਨੌਜਵਾਨਾਂ ਨੂੰ ਠੱਗ ਏਜੰਟਾਂ ਤੋਂ ਬਚ ਕੇ ਰਪਿਣ ਦੀ ਵੀ ਅਪੀਲ ਕੀਤੀ ।

ਮਸਕਟ ਦੇ ਓਮਾਨ ਚ ਵੀ ਫਸੀਆਂ ਸਨ ਕੁੜੀਆਂ

ਇਸ ਤੋਂ ਪਹਿਲਾਂ ਮਸਕਟ ਚ ਵੀ ਫਸੀਆਂ 11 ਪੰਜਾਬ ਧੀਆਂ ਨੇ ਇਸੇ ਤਰਾਂ ਵੀਡੀਓ ਜਾਰੀ ਕਰਕੇ ਸਦਦ ਦੀ ਅਪੀਲ ਕੀਤੀ ਸੀ ।  ਜਿਸ ਤੋਂ ਬਾਅਦ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰ ਜਲਦ ਹੀ ਉਨਾਂ ਦੀ ਘਰ ਵਾਪਿਸੀ ਲਈ ਕੋਸ਼ਿਸ਼ਾਂ ਆਰੰਭੀਆਂ ਤੇ ਇਸੇ ਮਾਮਲੇ ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਤੋਂ ਮਾਮਲੇ ਚ ਦਖਲ ਦੇਣ ਦੀ ਮੰਗ ਕੀਤੀ ਹੈ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਇਸ ਸੰਬੰਧੀ ਐਕਸ਼ਨ ਲੈਣਾ ਚਾਹੀਦਾ ਹੈ, ਉੱਥੇ ਹੀ ਸੀਐੱਮ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ADGP (NRI)ਨੂੰ ਵੀ ਇਸ ਮਾਮਲੇ ਚ ਹੁਕਮ ਦਿੱਤੇ ਗਏ ਨੇ ।

ਮੁੱਖ ਮੰਤਰੀ ਨੇ ਦਿਖਾਈ ਹਾ ਸੰਜੀਦਗੀ

ਮਸਕਟ ਵਿੱਚ ਫਸੀਆਂ ਜ਼ਿਆਦਾਤਰ ਕੁੜੀਆਂ ਭਾਰਤੀ ਹਨ, ਜਿੰਨਾਂ ਚੋਂ 14 ਪੰਜਾਬ ਨਾਲ ਤਾੱਲੁਕ ਰੱਖਦੀਆਂ ਹਨ ।  ਪੰਜਾਬ  ਦੇ ਮੁੱਖਮੰਤਰੀ ਅਮਰਿੰਦਰ ਸਿੰਘ  ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰੀ  ਡਾਕਟਰ ਐੱਸ ਜੈਸ਼ੰਕਰ ਨੂੰ ਗੁਜਾਰਿਸ਼ ਕੀਤੀ ਹੈ ਕਿ ਮਸਕਟ ਵਿੱਚ ਫਸੀਆਂ ਸਾਰੀਆਂ ਔਰਤਾਂ ਦੀ ਵਤਨ ਵਾਪਸੀ ਨੂੰ ਯਕੀਲੀ ਬਣਾਇਆ ਜਾਵੇ ।  ਮੁੱਖਮੰਤਰੀ ਏਡੀਜੀਪੀ ਐੱਨਆਰਆਈ ਅਫੇਅਰਜ਼ ਨੂੰ ਆਦੇਸ਼ ਦਿੱਤੇ ਹਨ ਕਿ ਔਰਤਾਂ ਨੂੰ ਨੌਕਰੀ ਦਾ ਝਾਂਸਾ ਦੇਕੇ ਗੁੰਮਰਾਹ ਕਰਣ ਵਾਲੇ ਟਰੇਵਲ ਏਜੇਂਟਾਂ ਨੂੰ ਫੜਿਆ ਜਾਵੇ ।   ਉਨ੍ਹਾਂ ਨੇ ਐਸਪੀਐਸ ਓਬੇਰਾਏ  ਦੇ ਵੱਲੋਂ ਵਿਦੇਸ਼ ਵਿੱਚ ਫਸੇ ਹੇਰ ਮੁੰਡੇ ਤੇ ਕੁੜੀਆਂ ਦੀ ਭਾਰਤ ਵਾਪਸੀ  ਦੀਆਂ ਕੋਸ਼ਿਸ਼ਾਂ ਦੀ ਵੀ ਸ਼ਾਬਾਸ਼ੀ ਦਿੱਤੀ ਹੈ।

ਜ਼ਰੂਰੀ ਹੈ ਜਲਦ ਹੀ ਸ਼ਿਕੰਜਾ ਕੱਸਣਾ

ਫਰਜ਼ੀ ਟਰੈਵਲ ਏਜੰਟਾਂ ਖਿਲਾਫ ਸ਼ਿਕੰਜਾ ਕੱਸਣਾ ਕਿੰਨਾ ਜ਼ਿਆਦਾ ਜ਼ਰੂਰੀ ਦੇ ਗਿਆ ਹੈ, ਉਨਾਂ ਮਾਮਲਿਆਂ ਤੋਂ ਤੇ ਗੌਰ ਕਰਨ ਨਾਲ ਸਮਢ ਆਉਂਦਾ ਹੈ ਜਦ ਵਿਦੇਸ਼ਾਂ ਚ ਫਸੇ ਨੌਜਵਾਨ ਵਤਨ ਵਾਪਿਸੀ ਲਈ ਮਦਦ ਦੀ ਗਹਾਰ ਲਾਉਂਦੇ ਹਨ। ਸਾਉਦੀ ਅਰਬ ਚ ਫਸੀ ਇੱਕ ਕੁੜੀ ਨੇ ਵੀਡੀਓ ਜਾਰੀ ਕਰਕੇ ਮਦਦ ਦੀ ਅਪੀਲ ਕੀਤੀ ਤਾਂ ਦੂਜੇ ਪਾਸੇ ਬੀਤੇ ਦਿਨਾਂ ਚ 11 ਕੁੜੀਆਂ ਵੱਲੋਂ ਵੀ ਵੀਡੀਓ ਜਾਰੀ ਕਰਕੇ ਦਰਦ ਬਿਆਂ ਕੀਤਾ ਗਿਆ ਸੀ, ਅਤੇ ਇਸ ਤਰਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹਾਲਾਕਿ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਚ ਫਸੇ ਕਈ ਨੌਜਵਾਨ ਵਤਨ ਵਾਪਿਸੀ ਲਈ ਤੜਫਦੇ ਦੇਖੇ ਗਏ ਹਨ।