ਕੋਰੋਨਾ ਦੌਰ ਵਿੱਚ ਕੈਨੇਡਾ ਤੋਂ ਆਈ ਚੰਗੀ ਖ਼ਬਰ! 90,000 ਪਰਵਾਸੀਆਂ ਨੂੰ ਮਿਲਣ ਜਾ ਰਹੀ ਹੈ PR, ਜਾਣੋ ਕੌਣ-ਕੌਣ ਹੈ List ਵਿੱਚ ਸ਼ਾਮਿਲ
Advertisement
Article Detail0/zeephh/zeephh885057

ਕੋਰੋਨਾ ਦੌਰ ਵਿੱਚ ਕੈਨੇਡਾ ਤੋਂ ਆਈ ਚੰਗੀ ਖ਼ਬਰ! 90,000 ਪਰਵਾਸੀਆਂ ਨੂੰ ਮਿਲਣ ਜਾ ਰਹੀ ਹੈ PR, ਜਾਣੋ ਕੌਣ-ਕੌਣ ਹੈ List ਵਿੱਚ ਸ਼ਾਮਿਲ

ਇੱਕ ਪਾਸੇ ਕੋਰੋਨਾ ਦੇ ਚੱਲਦੇ ਦੇਸ਼ ਦੀਆਂ ਸਰਹੱਦਾਂ ਬੰਦ ਹਨ ਤੇ ਇੰਟਰਨੈਸ਼ਨਲ ਫਲਾਈਟਸ ਵੀ ਰੋਕੀਆਂ ਹੋਈਆਂ ਹਨ  ਦੂਜੇ ਪਾਸੇ ਕਨਾਡਾ ਨੇ ਦੇਸ਼ ਵਿੱਚ ਰਹਿਣ ਵਾਲੇ ਪਰਵਾਸੀ ਲੋਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ.

90,000 ਪਰਵਾਸੀਆਂ ਨੂੰ ਮਿਲਣ ਜਾ ਰਹੀ ਹੈ  ਕੈਨੇਡਾ ਦੀ PR

ਟੋਰਾਂਟੋ :  ਇੱਕ ਪਾਸੇ ਕੋਰੋਨਾ ਦੇ ਚੱਲਦੇ ਦੇਸ਼ ਦੀਆਂ ਸਰਹੱਦਾਂ ਬੰਦ ਹਨ ਤੇ ਇੰਟਰਨੈਸ਼ਨਲ ਫਲਾਈਟਸ ਵੀ ਰੋਕੀਆਂ ਹੋਈਆਂ ਹਨ  ਦੂਜੇ ਪਾਸੇ ਕਨਾਡਾ ਨੇ ਦੇਸ਼ ਵਿੱਚ ਰਹਿਣ ਵਾਲੇ ਪਰਵਾਸੀ ਲੋਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ.  ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਲ ਕੋਰੋਨਾ ਮਹਾਂਮਾਰੀ ਤੋਂ ਨਿਪਟਣ ਦੇ ਲਈ ਸੇਵਾਵਾਂ ਦੇਣ ਵਾਲੇ 90,000 ਵਿਦਿਆਰਥੀਆਂ ਵਿਦੇਸ਼ੀ ਕਾਮਿਆਂ ਨੂੰ ਸਥਾਈ ਕਰਨ ਦਾ ਫ਼ੈਸਲਾ ਦਿੱਤਾ ਹੈ.  ਇਹ ਪ੍ਰੋਗਰਾਮ 6 ਮਈ ਤੋਂ ਸ਼ੁਰੂ ਹੋਵੇਗਾ  

ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਨਡੀਸਿਨੋ ਨੇ ਕਿਹਾ ਕਿ ਇਸ ਸਾਲ ਕੈਨੇਡਾ ਵਿੱਚ 4 ਲੱਖ ਤੋਂ ਵੱਧ ਪਰਵਾਸੀਆਂ ਨੂੰ ਬੁਲਾਉਣ ਦਾ ਟੀਚਾ ਹੈ ਇਸ ਨਵੀਂ ਨੀਤੀ ਦੇ ਨਾਲ ਵੱਡੀ ਗਿਣਤੀ ਵਿਚ ਕੈਨੇਡਾ ਵਿਚ ਵਸੇ  ਕੱਚੇ ਭਾਰਤੀ ਵਿਦਿਆਰਥੀ ਅਤੇ ਕਾਮਿਆਂ ਨੂੰ ਲਾਹਾ ਹੋਵੇਗਾ ਇਸ ਨੀਤੀ ਦੇ ਤਹਿਤ ਕੈਨੇਡਾ ਦੇ ਵਿਚ ਸਿੱਖਿਆ ਲੈ ਚੁੱਕੇ ਚਾਲੀ ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਵੀ ਪੱਕਾ ਕੀਤਾ ਜਾਏਗਾ  

ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਉਭਰਨ ਦੇ ਲਈ ਪਰਵਾਸੀਆਂ ਨੇ ਵੱਡਾ ਯੋਗਦਾਨ ਦਿੱਤਾ ਹੈ. ਉਨ੍ਹਾਂ ਨੇ ਸਾਫ ਕੀਤਾ ਕਿ ਨਵੀਂ ਨੀਤੀਆਂ ਦੇ ਤਹਿਤ ਕੈਨੇਡਾ ਵਿਚ ਆਪਣੀ ਭਵਿੱਖ ਦੀ ਯੋਜਨਾ ਬਣਾਉਣ ਵਾਲੇ  ਕੱਚੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਦੇਸ਼ ਦੇ ਆਰਥਿਕ ਸੁਧਾਰ ਦੇ ਵਿੱਚ ਵੱਡੀ ਭੂਮਿਕਾ ਨਿਭਾਉਣਗੇ ਅਤੇ ਚੰਗੇ ਨਿਰਮਾਣ ਵਿਚ ਮਦਦ ਕਰਨਗੇ ਇਮੀਗ੍ਰੇਸ਼ਨ ਮੰਤਰੀ ਦੇ ਐਲਾਨ  ਦੇ ਬਾਅਦ ਭਾਰਤੀ ਵਿਦਿਆਰਥੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ.
 ਦਸ ਦਈਏ ਕਿ ਫਰਵਰੀ ਵਿਚ ਟਰੂਡੋ ਸਰਕਾਰ ਨੇ ਕੋਵਿਡ 19 ਦੇ ਚਲਦੇ ਸਟੱਡੀ ਬੇਸ ਉੱਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰਕੇ ਵਿਦੇਸ਼ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਹਰ ਮਹੀਨੇ 2 ਹਜ਼ਾਰ ਡਾਲਰ  ਮਹੀਨੇਵਾਰ ਦੇਣ ਦਾ ਐਲਾਨ ਕੀਤਾ ਸੀ  

ਦੱਸ ਦਈਏ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ ਇੱਥੇ ਫਿਲਹਾਲ ਕੁੱਲ 642480 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਹਨ ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 219855 ਹੈ ਇਹ ਕਰੀਬ ਇਕ ਤਿਹਾਈ ਭਾਰਤੀ ਵਿਦਿਆਰਥੀ ਹਨ  ਕੈਨੇਡਾ ਦੇ ਵਿੱਚ ਕਿਉਂਕਿ ਭਾਰਤੀ ਵਿਦਿਆਰਥੀਆਂ ਨੂੰ ਹਫ਼ਤੇ ਵਿਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਇਸ ਲਈ ਸਥਾਨਕ ਲੋਕਾਂ ਦੇ ਵੱਲੋਂ ਰੇਡੀਓ ਅਤੇ ਟੀ ਵੀ ਟਾਕ ਸ਼ੋਅ ਵਿੱਚ ਉਨ੍ਹਾਂ ਦੇ ਖਿਲਾਫ ਸਥਾਨਕ ਨੌਕਰੀਆਂ ਉੱਤੇ ਕਬਜ਼ਾ ਕਰਨ ਦੇ  ਦੋਸ਼ ਲਗਾਏ ਜਾਂਦੇ ਹਨ.
  ਉੱਥੇ ਹੀ ਅਗਰ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਵਿਦਿਆਰਥੀਆਂ ਦੀ ਗੱਲ ਕੀਤੀ ਜਾਈ ਜਿਨ੍ਹਾਂ ਦਾ ਦਾਖਿਲ ਕੈਨੇਡਾ ਹੈ ਪਰ ਕੋਰੋਨਾ ਕਰਕੇ ਉਹ ਵਿਦਿਆਰਥੀ ਆਨਲਾਈਨ ਕਲਾਸਿਜ਼ ਲਗਾ ਰਹੇ ਹਨ. ਜਦ ਕਿ ਵਿਦਿਆਰਥੀ ਕੈਨੇਡਾ ਬੁਲਾਏ ਜਾਣ ਦੀ ਮੰਗ ਕਰ ਰਹੇ ਹਨ ਇਸ ਬਾਬਤ ਵਿਦਿਆਰਥੀਆਂ ਦੇ ਵੱਲੋਂ ਭਾਰਤ ਵਿਚ ਕਈ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ

WATCH LIVE TV

Trending news