Israel Palestine War News: ਭਾਰਤ ਸਰਕਾਰ ਇਜ਼ਰਾਈਲ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਭਿਆਨਕ ਹਮਲਾ ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਕਸ 'ਤੇ ਇੱਕ ਵੀਡੀਓ ਸੰਦੇਸ਼ ਵਿੱਚ ਯੁੱਧ ਦਾ ਐਲਾਨ ਕੀਤਾ।
Trending Photos
Israel Palestine War News: ਭਾਰਤ ਸਰਕਾਰ ਇਜ਼ਰਾਈਲ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਭਿਆਨਕ ਹਮਲਾ ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਕਸ 'ਤੇ ਇੱਕ ਵੀਡੀਓ ਸੰਦੇਸ਼ ਵਿੱਚ ਯੁੱਧ ਦਾ ਐਲਾਨ ਕੀਤਾ।
ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ 'ਹਮਾਸ ਨੇ ਇਜ਼ਰਾਈਲ ਖ਼ਿਲਾਫ਼ ਜੰਗ ਸ਼ੁਰੂ ਕਰ ਦਿੱਤੀ ਹੈ, ਇਸ 'ਚ ਇਜ਼ਰਾਈਲ ਦੀ ਜਿੱਤ ਹੋਵੇਗੀ।' ਭਾਰਤ ਸਰਕਾਰ ਨੇ ਇਜ਼ਰਾਈਲ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਸਥਿਤੀ 'ਤੇ ਨਜ਼ਰ ਰੱਖਣ ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ। ਸਥਾਨਕ ਅਧਿਕਾਰੀਆਂ ਦੇ ਸੁਝਾਵਾਂ ਦੀ ਪਾਲਣਾ ਕਰੋ, ਗੈਰ-ਜ਼ਰੂਰੀ ਕੰਮ ਲਈ ਬਾਹਰ ਨਾ ਜਾਓ ਅਤੇ ਸੁਰੱਖਿਆ ਸ਼ੈਲਟਰਾਂ ਦੇ ਨੇੜੇ ਰਹੋ।
ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲ ਹੋਮ ਫਰੰਟ ਕਮਾਂਡ ਦੀ ਵੈੱਬਸਾਈਟ 'ਤੇ ਜਾਣ ਲਈ ਕਿਹਾ ਗਿਆ ਹੈ। ਐਮਰਜੈਂਸੀ ਦੀ ਸਥਿਤੀ ਵਿੱਚ, ਤੁਹਾਨੂੰ ਤੇਲ ਅਵੀਵ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਦੂਤਾਵਾਸ ਹੈਲਪਲਾਈਨ ਨੰਬਰ +97235226748 ਹੈ ਅਤੇ ਈਮੇਲ ID consl.telaviv@mea.gov.in ਹੈ।
ਕਾਬਿਲੇਗੌਰ ਹੈ ਕਿ ਫਲਸਤੀਨੀ ਸੰਗਠਨ ਹਮਾਸ ਨੇ ਇਜ਼ਰਾਈਲ ਦੇ ਤਿੰਨ ਸ਼ਹਿਰਾਂ 'ਤੇ ਰਾਕੇਟ ਹਮਲਾ ਕੀਤਾ ਹੈ। ਰਿਪੋਰਟ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 8 ਵਜੇ ਇਜ਼ਰਾਈਲ ਦੀ ਰਾਜਧਾਨੀ ਸਮੇਤ 7 ਸ਼ਹਿਰਾਂ 'ਤੇ ਰਾਕੇਟ ਦਾਗੇ ਗਏ ਅਤੇ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ 'ਤੇ ਡਿੱਗੇ। ਪ੍ਰਾਪਤ ਜਾਣਕਾਰੀ ਅਨੁਸਾਰ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਦੌਰਾਨ ਹਮਾਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ 'ਤੇ 5 ਹਜ਼ਾਰ ਰਾਕੇਟ ਨਾਲ ਹਮਲਾ ਕੀਤਾ ਹੈ ਤੇ ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ਤੋਂ 2200 ਰਾਕੇਟ ਦਾਗੇ ਹਨ।
ਇਹ ਵੀ ਪੜ੍ਹੋ : Canada News: ਕੈਨੇਡਾ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌਤ
ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਹ ਗਾਜ਼ਾ ਪੱਟੀ 'ਚ ਕੁਝ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅੱਤਵਾਦੀ ਸਮੂਹ ਹਮਾਸ ਨੇ ਇਜ਼ਰਾਈਲ ਖਿਲਾਫ ਨਵੀਂ ਫੌਜੀ ਮੁਹਿੰਮ ਦਾ ਐਲਾਨ ਕੀਤਾ ਹੈ। ਯਰੂਸ਼ਲਮ ਵਿੱਚ ਹਵਾਈ ਹਮਲਿਆਂ ਦੀ ਚੇਤਾਵਨੀ ਦੇਣ ਲਈ ਸਾਇਰਨ ਵੱਜ ਰਹੇ ਹਨ। ਇਸ ਤੋਂ ਪਹਿਲਾਂ, ਹਮਾਸ ਦੇ ਫੌਜੀ ਵਿੰਗ ਦੇ ਇੱਕ ਨੇਤਾ ਨੇ ਇੱਕ ਨਵੀਂ ਫੌਜੀ ਮੁਹਿੰਮ ਦੇ ਹਿੱਸੇ ਵਜੋਂ ਇਜ਼ਰਾਈਲ 'ਤੇ 5,000 ਤੋਂ ਵੱਧ ਰਾਕੇਟ ਦਾਗੇ ਜਾਣ ਦਾ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ : Raghav Chadha News: ਸਰਕਾਰੀ ਬੰਗਲੇ 'ਤੇ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਘਵ ਚੱਢਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨੇ