Trending Photos
Iran Hijab News Today: ਈਰਾਨ ਦੀ ਸੰਸਦ ਨੇ ਔਰਤਾਂ ਦੇ ਡਰੈੱਸ ਕੋਡ ਨੂੰ ਲੈ ਕੇ ਨਵਾਂ ਕਾਨੂੰਨ ਬਣਾਇਆ ਹੈ। ਇਸ ਤਹਿਤ ਜੇਕਰ ਕੋਈ ਵੀ ਔਰਤ (wearing hijab in Iran) ਹਿਜਾਬ ਨਹੀਂ ਪਹਿਨਦੀ ਹੈ ਤਾਂ ਉਸ ਨੂੰ 49 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਈਰਾਨ ਦੇ ਸੰਸਦ ਮੈਂਬਰ ਹੁਸੈਨੀ ਜਲਾਲੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਖਬਰਾਂ ਮੁਤਾਬਕ ਜਲਾਲੀ ਨੇ ਕਿਹਾ ਹੈ ਕਿ ਜੁਰਮਾਨੇ ਤੋਂ ਇਲਾਵਾ ਜੇਕਰ ਔਰਤਾਂ ਨਵੇਂ ਡਰੈੱਸ ਕੋਡ ਦੀ ਪਾਲਣਾ ਨਹੀਂ ਕਰਦੀਆਂ ਹਨ ਤਾਂ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਣਗੇ ਅਤੇ ਉਨ੍ਹਾਂ ਦੇ ਇੰਟਰਨੈੱਟ ਐਕਸੈਸ 'ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਨਵਾਂ ਕਾਨੂੰਨ ਉਨ੍ਹਾਂ ਲੋਕਾਂ ਲਈ ਵੱਡਾ ਝਟਕਾ ਹੈ ਜੋ ਪਿਛਲੇ 6 ਮਹੀਨਿਆਂ ਤੋਂ ਈਰਾਨ 'ਚ ਹਿਜਾਬ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ: Punjab news: CM ਭਗਵੰਤ ਮਾਨ ਦੀ ਬੇਟੀ ਨੂੰ ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਕੱਢੀਆਂ ਗਾਲ੍ਹਾਂ! ਦਿੱਤੀ ਇਹ ਧਮਕੀ
ਇਸ ਦੇ ਨਾਲ ਹੀ ਈਰਾਨ ਦੇ ਧਾਰਮਿਕ ਨੇਤਾ ਮੋਹਸੇਨ ਅਰਾਕੀ ਨੇ ਕੋਰੋਨਾ ਵਾਇਰਸ ਦੀ ਤੁਲਨਾ ਔਰਤਾਂ ਦੇ ਹਿਜਾਬ ਨਾ ਪਹਿਨਣ ਨਾਲ ਕੀਤੀ ਹੈ। ਉਨ੍ਹਾਂ ਕਿਹਾ, 'ਅਸੀਂ ਹਿਜਾਬ ਦੇ ਖਿਲਾਫ਼ ਰੁਝਾਨ ਨੂੰ ਕੋਰੋਨਾ ਵਾਇਰਸ ਵਾਂਗ ਫੈਲਣ ਨਹੀਂ ਦੇਵਾਂਗੇ। 'ਸਾਡੇ ਦੁਸ਼ਮਣਾਂ ਦਾ ਉਦੇਸ਼ ਈਰਾਨ 'ਚ ਔਰਤਾਂ ਦੀ ਆਜ਼ਾਦੀ ਨੂੰ ਖਤਮ ਕਰਨਾ ਹੈ। ਕਿਉਂਕਿ ਔਰਤ ਹਿਜਾਬ ਤੋਂ ਬਿਨਾਂ ਆਜ਼ਾਦ ਨਹੀਂ ਹੋ ਸਕਦੀ। ਇਸ ਨਾਲ ਉਹ ਹਮੇਸ਼ਾ ਦੂਜਿਆਂ ਦੀ ਲਾਲਸਾ ਦਾ ਸ਼ਿਕਾਰ ਬਣੇਗੀ।
ਦੂਜੇ ਪਾਸੇ ਸਰਕਾਰ ਇਰਾਨ ਵਿੱਚ ਪ੍ਰਦਰਸ਼ਨਾਂ ਨੂੰ ਜਿੰਨਾ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਓਨਾ ਹੀ ਵੱਡਾ ਨੁਕਸਾਨ ਹੋ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਈਰਾਨ ਦਾ ਪ੍ਰਦਰਸ਼ਨ ਹੁਣ 140 ਸ਼ਹਿਰਾਂ ਵਿਚ ਫੈਲ ਚੁੱਕਾ ਹੈ।