New Mexico: ਅਮਰੀਕੀ ਜੰਗਲਾਤ ਸੇਵਾ ਨੇ ਇਸ ਹਫ਼ਤੇ ਜੰਗਲੀ ਗਾਵਾਂ ਨੂੰ ਮਾਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
Trending Photos
Mexico Cattle Shooting News: ਅਮਰੀਕਾ ਦੇ ਮੈਕਸੀਕੋ ਸ਼ਹਿਰ ਵਿੱਚ ਦਰਜਨਾਂ ਅਵਾਰਾ ਗਾਵਾਂ ਨੂੰ ਮਾਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਅਮਰੀਕਾ ਦੇ ਜੰਗਲਾਤ ਵਿਭਾਗ ਨੇ ਕਿਹਾ ਕਿ ਇਹ (Stray animals) ਆਵਾਰਾ ਗਾਵਾਂ ਖੇਤੀ (Mexico Cattle Shooting)ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਪੈਦਲ ਚੱਲਣ ਵਾਲਿਆਂ ਲਈ ਖ਼ਤਰਾ ਬਣ ਰਹੀਆਂ ਹਨ।
ਦਰਅਸਲ, ਉਨ੍ਹਾਂ ਨੂੰ ਮਾਰਨ ਲਈ ਹੈਲੀਕਾਪਟਰ (Mexico Cattle Shooting)ਨਿਸ਼ਾਨੇਬਾਜ਼ ਕਿਰਾਏ 'ਤੇ ਲਏ ਗਏ ਹਨ। ਇਨ੍ਹਾਂ ਨੂੰ ਮਾਰਨ ਦਾ ਕੰਮ ਵੀਰਵਾਰ ਤੋਂ ਸ਼ੁਰੂ ਹੋ ਜਾਵੇਗਾ, ਜੋ ਚਾਰ ਦਿਨ ਚੱਲੇਗਾ। ਇਸ ਵਿੱਚ 150 ਦੇ ਕਰੀਬ ਗਾਵਾਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਆਵਾਰਾ ਗਾਵਾਂ (Stray animals) ਪਹਾੜਾਂ ਅਤੇ ਵਾਦੀਆਂ ਵਿੱਚ ਅਲੋਪ ਹੋ ਰਹੀਆਂ ਨਸਲਾਂ ਦੇ ਵਾਤਾਵਰਣ ਨੂੰ ਤਬਾਹ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Karachi attack video: ਕਰਾਚੀ ਹਮਲੇ ਦੀ ਪਹਿਲੀ ਵੀਡੀਓ ਆਈ ਸਾਹਮਣੇ! ਹੱਥਿਆਰਾਂ ਨਾਲ ਨਜ਼ਰ ਆਏ 3 ਅੱਤਵਾਦੀ
ਮੀਡਿਆ ਰਿਪੋਰਟ ਮੁਤਾਬਕ ਅਮਰੀਕੀ ਜੰਗਲਾਤ ਸੇਵਾ ਨੇ ਇਸ ਹਫਤੇ ਜੰਗਲੀ ਗਾਵਾਂ (Mexico Cattle Shooting) ਨੂੰ ਮਾਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਵਾਤਾਵਰਨ ਦੇ ਰਾਖਿਆਂ ਦਾ ਕਹਿਣਾ ਹੈ ਕਿ ਇਹ ਅਵਾਰਾ ਪਸ਼ੂ ਗਿਲਾ ਜੰਗਲ ਤੱਕ ਪਹੁੰਚਣ ਵਾਲੇ ਯਾਤਰੀਆਂ ਲਈ ਖਤਰਨਾਕ ਸਾਬਤ ਹੋ ਰਹੇ ਹਨ।
ਮੈਕਸੀਕੋ ਵਿੱਚ ਜੰਗਲੀ ਗਾਵਾਂ ਦੀ ਹੱਤਿਆ ਨੂੰ ਲੈ ਕੇ ਹੰਗਾਮਾ (Mexico Cattle Shooting)ਮਚ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜਾਨਵਰਾਂ ਨੂੰ ਮਾਰਨ ਦਾ ਇਹ ਤਰੀਕਾ ਬਹੁਤ ਜ਼ਾਲਮ ਹੈ। ਗਾਵਾਂ ਨੂੰ ਕੁਝ ਖੇਤਰਾਂ ਵਿੱਚ ਸੀਮਤ ਵੀ ਕੀਤਾ ਜਾ ਸਕਦਾ ਹੈ। ਇਸ ਦੀ ਬਜਾਏ ਕੋਈ ਹੋਰ ਤਰੀਕਾ ਵੀ ਅਪਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਜ਼ਿਆਦਾ ਤਕਲੀਫ ਹੋਵੇਗੀ।