ਪਾਕਿਸਤਾਨ ਇਸ ਤਰੀਕ ਨੂੰ ਮੁੜ ਤੋਂ ਕਰਤਾਰਪੁਰ ਲਾਂਘਾ ਖੌਲਣ ਜਾ ਰਿਹਾ ਹੈ,ਭਾਰਤ ਨੂੰ ਦਿੱਤੀ ਜਾਣਕਾਰੀ

 ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਬਿਆਨ

ਪਾਕਿਸਤਾਨ  ਇਸ ਤਰੀਕ ਨੂੰ ਮੁੜ ਤੋਂ ਕਰਤਾਰਪੁਰ ਲਾਂਘਾ ਖੌਲਣ ਜਾ ਰਿਹਾ ਹੈ,ਭਾਰਤ ਨੂੰ ਦਿੱਤੀ ਜਾਣਕਾਰੀ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਬਿਆਨ

ਚੰਡੀਗੜ੍ਹ : ਕੋਰੋਨਾ ਦੌਰਾਨ ਭਾਰਤ ਅਤੇ ਪਾਕਿਸਤਾਨ ਵਿੱਚ ਸਾਰੇ ਧਾਰਮਿਕ ਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਸੀ, ਇਸ ਦੌਰਾਨ 70 ਸਾਲ ਬਾਅਦ ਖੁੱਲੇ ਕਰਤਾਰਪੁਰ ਲਾਂਘੇ ਨੂੰ ਵੀ ਦੋਵਾਂ ਮੁਲਕਾਂ ਵੱਲੋਂ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਹੁਣ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਖੌਲਣ ਦਾ ਫ਼ੈਸਲਾ ਲਿਆ ਹੈ ਅਤੇ ਭਾਰਤ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਲਾਂਘੇ ਨੂੰ ਸਿੱਖ ਸੰਗਤਾਂ ਦੇ ਲਈ ਖੋਲਿਆਂ ਜਾਵੇਗਾ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਦੀ ਜਾਣਕਾਰੀ ਦਿੱਤੀ, ਪਾਕਿਸਤਾਨ ਸਰਕਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਸਰਕਾਰ ਨੂੰ ਲਾਂਘਾ ਖੌਲਣ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ,ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਟਵਿਟਰ ਹੈਂਡਲ ਦੇ ਇਹ ਜਾਣਕਾਰੀ ਸਾਂਝੀ ਕੀਤੀ ਹੈ  

ਇਸ ਤਰੀਕ ਤੋਂ ਬੰਦ ਹੋਇਆ ਲਾਂਘਾ 

ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧਣ ਤੋਂ ਬਾਅਦ 16 ਮਾਰਚ ਤੋਂ ਪਾਕਿਸਤਾਨ ਅਤੇ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਬੰਦ ਕਰਨ ਦਾ ਐਲਾਨ ਕੀਤਾ ਸੀ,4.6 ਕਿੱਲੋ ਮੀਟਰ ਲੰਮੇ ਇਸ ਲਾਂਘੇ ਦੀ ਸ਼ੁਰੂਆਤ 9 ਨਵੰਬਰ ਨੂੰ ਹੋਈ ਸੀ,ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ ਜਦਕਿ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲੇ ਜਥੇ ਦਾ ਸੁਆਗਤ ਕਰ ਕੇ ਲਾਂਘੇ ਦੀ ਸ਼ੁਰੂਆਤ ਕੀਤੀ ਸੀ,ਪਹਿਲੇ 100 ਦਿਨਾਂ (9 ਨਵੰਬਰ ਤੋਂ 19 ਫਰਵਰੀ) ਦੇ ਵਿੱਚ ਲਾਂਘੇ ਦੇ ਜ਼ਰੀਏ 50,403 ਯਾਤਰੀਆਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ,ਦਸੰਬਰ ਮਹੀਨੇ ਵਿੱਚ ਸਭ ਤੋਂ ਵਧ 23,383 ਸ਼ਰਧਾਲੂਆਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ,ਜਦਕਿ ਨਵੰਬਰ ਦੇ  21 ਦਿਨਾਂ ਦੇ ਅੰਦਰ 11,194 ਸ਼ਰਧਾਲੂ ਲਾਂਘੇ ਦੇ ਜ਼ਰੀਏ ਪਾਕਿਸਤਾਨ ਗਏ ਸਨ,ਜਨਵਰੀ ਵਿੱਚ ਇਹ ਗਿਣਤੀ ਘੱਟ ਕੇ 10,056 ਗਈ, ਜਦਕਿ ਫਰਵਰੀ ਦੇ ਪਹਿਲੇ 9 ਦਿਨਾਂ ਦੇ ਅੰਦਰ 5,770 ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ, ਭਾਰਤ ਤੋਂ ਤਕਰੀਬਨ 504 ਸ਼ਰਧਾਲੂ ਰੋਜ਼ਾਨਾ ਲਾਂਘੇ ਦੇ ਜ਼ਰੀਏ ਦਰਸ਼ਨ ਕਰਨ ਕਰਤਾਰਪੁਰ ਗਏ ਸਨ, ਜਦਕਿ ਦਸੰਬਰ ਮਹੀਨੇ ਵਿੱਚ ਸਭ ਤੋਂ ਵਧ 600 ਤੋਂ 1000 ਤੱਕ ਸ਼ਰਧਾਲੂ ਦਰਸ਼ਨ ਕਰਨ ਗਏ ਸਨ 

ਕਰਤਾਰਪੁਰ ਜਾਣ ਲਈ ਇਹ ਦਸਤਾਵੇਜ਼ ਜ਼ਰੂਰੀ 

ਲਾਂਘੇ ਦੇ ਜ਼ਰੀਏ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ  ਭਾਰਤ-ਪਾਕਿਸਤਾਨ ਵਿੱਚ ਹੋਏ ਸਮਝੌਤੇ ਮੁਤਾਬਿਕ ਵੀਜ਼ਾ ਦੀ ਜ਼ਰੂਰਤ ਨਹੀਂ ਹੈ,ਪਰ ਪਾਸਪੋਰਟ ਨੂੰ ਦੋਵਾਂ ਦੇਸ਼ਾਂ ਨੇ ਜ਼ਰੂਰੀ ਦਸਤਾਵੇਜ਼ ਦੱਸਿਆ ਸੀ, ਪਾਕਿਸਤਾਨ ਸਰਕਾਰ ਨੇ 14 ਡਾਲਰ ਲਾਂਘੇ ਦੀ ਫ਼ੀਸ ਰੱਖੀ ਸੀ,ਜਿਸ ਨੂੰ ਲੈਕੇ ਭਾਰਤ ਅਤੇ ਪੰਜਾਬ ਸਰਕਾਰ ਇਤਰਾਜ਼ ਜਤਾ ਚੁੱਕੀ ਹੈ ਪਰ ਇਸ ਤੇ ਹੁਣ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ, ਇਸ ਤੋਂ ਇਲਾਵਾ ਦਰਸ਼ਨ ਕਰਨ ਦੇ ਲਈ ਸ਼ਰਧਾਲੂਆਂ ਨੂੰ ਭਾਰਤ ਸਰਕਾਰ ਦੀ ਵੈੱਬ ਸਾਈਡ 'ਤੇ ਅਪਲਾਈ ਕਰਨ ਹੁੰਦਾ ਹੈ,ਮਨਜ਼ੂਰੀ ਮਿਲਣ ਤੋਂ ਬਾਅਦ ਡੇਰਾ ਬਾਬਾ ਨਾਨਕ 'ਤੇ ਬਣੀ ਚੈੱਕ ਪੋਸਟ ਰਾਹੀ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੁੰਦੀ ਹੈ, ਲਾਂਘੇ ਦੇ ਜ਼ਰੀਏ ਗਈ ਸ਼ਰਧਾਲੂਆਂ ਲਈ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣਾ ਜ਼ਰੂਰੀ ਹੁੰਦਾ ਹੈ