Tornado in Alberta: ਕੈਨੇਡਾ ਦੇ ਅਲਬਰਟਾ ਵਿੱਚ ਆਏ ਭਿਆਨ ਬਵੰਡਰ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਹੈ। ਇਸ ਬਵੰਡਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Trending Photos
Tornado in Alberta: ਮੱਧ ਕੈਨੇਡਾ ਵਿੱਚ ਆਏ ਭਿਆਨਕ ਤੂਫ਼ਾਨ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ। ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਦੇਸ਼ ਦੀ ਰਾਸ਼ਟਰੀ ਮੌਸਮ ਵਿਗਿਆਨ ਏਜੰਸੀ ਨੇ ਤੂਫਾਨ ਲਈ ਇੱਕ ਐਮਰਜੈਂਸੀ ਅਲਰਟ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਤੂਫਾਨ, ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ, ਭਾਰੀ ਗੜੇ ਅਤੇ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਸੀ।
ਸ਼ਨਿੱਚਰਵਾਰ ਨੂੰ ਇੱਕ ਬਡੰਬਰ ਦਾ ਵਿਸ਼ਾਲ ਗੋਲਾ ਨਜ਼ਰ ਆਇਆ ਸੀ ਜੋ ਆਪਣੇ ਵਿੱਚ ਗੰਦਗੀ ਅਤੇ ਮਿੱਟੀ ਕਰਦਾ ਹੋਇਆ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ। ਇਸ ਤੂਫਾਨ ਵਿੱਚ ਸੜਕਾਂ, ਦੁਕਾਨਾਂ ਤੇ ਘਰਾਂ ਦੀ ਭਾਰੀ ਨੁਕਸਾਨ ਹੋਇਆ। ਅਲਬਰਟਾ ਦੇ ਲੋਕਾਂ ਨੇ ਦੱਸਿਆ ਕਿ ਬਡੰਬਰ ਬਹੁਤ ਵਿਸ਼ਾਲ ਅਤੇ ਇਹ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਆਪਣੇ ਨਾਲ ਉਡਾ ਕੇ ਲੈ ਜਾ ਰਿਹਾ ਸੀ।
ਇਸ ਬਡੰਬਰ ਦੀ ਉਚਾਈ ਵੀ ਕਾਫੀ ਸੀ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਸੀ। ਬਡੰਬਰ ਘਰਾਂ ਤੇ ਹੋਰ ਚੀਜ਼ਾਂ ਆਪਣੇ ਨਾਲ ਉਡਾ ਲੈ ਗਿਆ। ਮਲਬਾ ਅਤੇ ਗੰਦਗੀ ਕਾਫੀ ਉਚਾਈ ਤੱਕ ਉਡ ਰਹੀ ਸੀ। ਇਹ ਬਡੰਬਰ ਕਾਫੀ ਘਾਤਕ ਸੀ। ਸਥਾਨਕ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਵਿਆਪਕ ਨੁਕਸਾਨ ਦੇ ਨਾਲ-ਨਾਲ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਵੀ ਮਿਲੀ ਹੈ ਪਰ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨੇ ਲੋਕ ਜ਼ਖ਼ਮੀ ਹੋਏ ਜਾਂ ਮਾਰੇ ਗਏ ਹਨ।
ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਗੈਂਗਸਟਰ ਅੰਸਾਰੀ ਨੂੰ ਲੈ ਕੇ ਟਵੀਟ ਕਰ ਕਹੀ ਇਹ ਵੱਡੀ ਗੱਲ
ਆਰਸੀਐਮਪੀ ਦੀ ਬੁਲਾਰਾ ਗੀਨਾ ਸਲੇਨੀ ਨੇ ਕਿਹਾ ਕਿ ਫਿਲਹਾਲ ਇਹ ਜਾਣਕਾਰੀ ਨਹੀਂ ਹੈ ਕਿ ਕਿੰਨੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਘੱਟੋ-ਘੱਟ ਦੋ ਘਰਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਸ਼ਨਿੱਚਰਵਾਰ ਨੂੰ ਇੱਕ ਈਮੇਲ ਕੀਤੇ ਬਿਆਨ ਵਿੱਚ ਅਲਬਰਟਾ ਹੈਲਥ ਸਰਵਿਸਿਜ਼ ਨੇ ਪੁਸ਼ਟੀ ਕੀਤੀ ਕਿ ਡਿਡਸਬਰੀ ਕਸਬੇ ਵਿੱਚ ਬਡੰਬਰ ਆਇਆ।
ਹਾਲਾਂਕਿ ਉਨ੍ਹਾਂ ਨੂੰ ਮਰੀਜ਼ਾਂ ਨੂੰ ਲਿਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਕਿਹਾ ਕਿ ਹਸਪਤਾਲ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਸਭ ਤੋਂ ਬੁਰੀ ਗੱਲ ਇਹ ਹੈ ਕਿ ਇਹ ਬਡੰਬਰ ਕੈਨੇਡਾ ਦਿਵਸ ਉਤੇ ਆਇਆ। ਪੀਐਮ ਟਰੂਡੋ ਨੇ ਅਜੇ ਤੱਕ ਬਡੰਬਰ ਜਾਂ ਇਸ ਨਾਲ ਹੋਏ ਨੁਕਸਾਨ ਉਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ