Canada ਵਿੱਚ Entry ਕਰਨੀ ਹੈ ਤਾਂ ਇਹ ਦਸਤਾਵੇਜ਼ ਹੁਣ ਸਭ ਤੋਂ ਜ਼ਿਆਦਾ ਜ਼ਰੂਰੀ
Advertisement

Canada ਵਿੱਚ Entry ਕਰਨੀ ਹੈ ਤਾਂ ਇਹ ਦਸਤਾਵੇਜ਼ ਹੁਣ ਸਭ ਤੋਂ ਜ਼ਿਆਦਾ ਜ਼ਰੂਰੀ

 ਕੋਰੋਨਾ ਮਹਾਂਮਾਰੀ ਨੂੰ ਲੈਕੇ ਸਾਰੇ ਹੀ ਦੇਸ਼ ਸੁਰੱਖਿਆ ਦੇ ਮੱਦੇਨਜ਼ਰ ਵਿਦੇਸ਼ੀ ਯਾਤਰੀਆਂ ਲਈ ਕਰੜੇ ਨਿਯਮ ਬਣਾ ਰਹੇ ਨੇ, ਹੁਣ ਕੈਨੇਡਾ ਸਰਕਾਰ ਵੱਲੋਂ ਵੀ ਇੱਥੇ ਆਉਣ ਵਾਲੇ ਯਾਤਰੀਆਂ ਲਈ ਨਵਾਂ ਐਲਾਨ ਕੀਤਾ ਗਿਆ ਹੈ, ਜਿੰਨਾਂ ਦੇ ਬਿਨਾਂ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ 

 ਕੈਨੇਡਾ ਸਰਕਾਰ ਵੱਲੋਂ ਵੀ ਇੱਥੇ ਆਉਣ ਵਾਲੇ ਯਾਤਰੀਆਂ ਲਈ ਨਵਾਂ ਐਲਾਨ ਕੀਤਾ ਗਿਆ ਹੈ

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਨੂੰ ਲੈਕੇ ਸਾਰੇ ਹੀ ਦੇਸ਼ ਸੁਰੱਖਿਆ ਦੇ ਮੱਦੇਨਜ਼ਰ ਵਿਦੇਸ਼ੀ ਯਾਤਰੀਆਂ ਲਈ ਕਰੜੇ ਨਿਯਮ ਬਣਾ ਰਹੇ ਨੇ, ਹੁਣ ਕੈਨੇਡਾ ਸਰਕਾਰ ਵੱਲੋਂ ਵੀ ਇੱਥੇ ਆਉਣ ਵਾਲੇ ਯਾਤਰੀਆਂ ਲਈ ਨਵਾਂ ਐਲਾਨ ਕੀਤਾ ਗਿਆ ਹੈ, ਜਿੰਨਾਂ ਦੇ ਬਿਨਾਂ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ 

ਕੈਨੇਡਾ (Canada) ਦੇ  ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudo) ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੇ ਬਾਰਡਰ ਦੇ ਜ਼ਰੀਏ ਕੁੱਝ ਟੂਰਿਸਟ ਦੇਸ਼ ਦੇ ਵਿੱਚ ਆ ਰਹੇ ਹਨ,  ਉਨ੍ਹਾਂ ਨੂੰ ਕੋਵਿਡ -19 ਟੈਸਟ ਦੀ ਨੈਗੇਟਿਵ ਰਿਪੋਰਟ ਨੂੰ ਪੇਸ਼ ਕਰਨਾ ਹੋਵੇਗਾ,  ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ 15 ਫਰਵਰੀ ਤੋਂ ਜਦੋਂ ਹੁਣ ਬਾਰਡਰ ਦੇ ਜ਼ਰੀਏ ਕੈਨੇਡਾ ਦੇ ਵਿੱਚ ਯਾਤਰੀ ਆਉਣਗੇ ਤਾਂ ਉਨ੍ਹਾਂ ਨੂੰ  73 ਘੰਟੇ ਵਿੱਚਕਾਰ ਕਰਵਾਏ ਗਏ PCR  ਟੈਸਟ ਦਾ ਰਿਜ਼ਲਟ ਵਿਖਾਉਣਾ ਜ਼ਰੂਰੀ ਹੋਵੇਗਾ, ਜਿਵੇਂ ਹੁਣ ਤੱਕ ਹਵਾਈ ਯਾਤਰਾ ਦੇ ਵਿੱਚ ਵਿਖਾਇਆ ਜਾਂਦਾ ਸੀ

ਰਿਪੋਰਟ ਨਾ ਮਿਲਣ 'ਤੇ ਹੋਵੇਗੀ ਕਾਰਵਾਈ 

 ਅਗਰ ਉਨ੍ਹਾਂ ਦੇ ਕੋਲ ਇਹ ਟੈਸਟ ਰਿਜ਼ਲਟ ਨਹੀਂ ਮਿਲਦੇ ਤਾਂ ਉਨ੍ਹਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਪਿਛਲੇ ਸਾਲ  ਮਾਰਚ ਮਹੀਨੇ ਤੋਂ ਹੀ ਕੈਨੇਡਾ ਅਮਰੀਕਾ ਦੀ ਸਰਹੱਦਾਂ ਬੰਦ ਹਨ, ਟਰੂਡੋ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਕੁੱਝ ਹੋਰ ਫ਼ੈਸਲੇ ਲਵੇਗੀ। ਜਿਸ ਦੇ ਤਹਿਤ ਹੈਲਥ ਕੈਨੇਡਾ ਇਸ ਦਾ ਫਾਲੋਅੱਪ ਕਰੇਗੀ ਅਤੇ ਲੋਕਾਂ ਦੇ ਟੈਸਟ ਕਰਵਾਕੇ  ਉਨ੍ਹਾਂ ਨੂੰ ਇਕਾਂਤਵਾਸ ਵਿੱਚ ਵੀ ਰੱਖਿਆ ਜਾਵੇਗਾ।
 
ਵਾਹਨਾਂ ਜ਼ਰੀਏ ਕੈਨੇਡਾ ਪਹੁੰਚ ਰਹੇ ਹਨ ਯਾਤਰੀ 

ਦੱਸ ਦੇਈਏ ਕਿ  ਹਵਾਈ ਜਹਾਜ਼ ਤੋਂ ਜ਼ਿਆਦਾਤਰ ਵਾਹਨਾਂ ਦੇ ਜ਼ਰੀਏ ਲੋਕ ਕੈਨੇਡਾ ਪਹੁੰਚ ਰਹੇ ਹਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ 2.9 ਮਿਲੀਅਨ ਲੋਕ ਵਾਹਨਾਂ ਦੇ ਜ਼ਰੀਏ ਸਰਹੱਦ ਪਾਰ ਕਰ ਰਹੇ ਨੇ ਜਦਕਿ 2.4 ਮਿਲੀਅਨ ਲੋਕ ਉਡਾਣਾਂ ਦੇ ਜ਼ਰੀਏ ਇੱਥੇ ਆ ਰਹੇ ਹਨ. ਕੈਨੇਡਾ ਵਿੱਚ ਹੁਣ ਤੱਕ ਕੁੱਲ ਕੋਰੋਨਾ ਵਾਇਰਸ  ਦੇ ਮਾਮਲੇ 8,10,166 ਹੈ ਉਥੇ ਹੀ ਇਸ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਆਂਕੜਾ 20,893 ਹੈ

Trending news