Jallianwala Bagh Massacre: ਬ੍ਰਿਟਿਸ਼ ਸਿੱਖ ਨੇ ਦਾਅਵਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਰਹੂਮ ਮਹਾਰਾਣੀ ਐਲਿਜ਼ਾਬੈਥ-2 ਦਾ "ਕਤਲ" ਕਰਨਾ ਚਾਹੁੰਦਾ ਸੀ।
Trending Photos
Britain News: ਬ੍ਰਿਟੇਨ ਦੀ ਇੱਕ ਅਦਾਲਤ ਵੱਲੋਂ ਵੀਰਵਾਰ ਨੂੰ ਇੱਕ 21 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਨੂੰ 40 ਸਾਲਾਂ ਤੋਂ ਵੱਧ ਸਮੇਂ ਵਿੱਚ ਦੇਸ਼ਧ੍ਰੋਹ ਦੇ ਪਹਿਲੇ ਮਾਮਲੇ ਵਿੱਚ ਦੋਸ਼ੀ ਮੰਨਣ ਤੋਂ ਬਾਅਦ 9 ਸਾਲ ਦੀ ਸਜ਼ਾ ਸੁਣਾਈ ਗਈ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਸਿੱਖ ਵਿਅਕਤੀ ਨੇ ਕ੍ਰਿਸਮਿਸ ਵਾਲੇ ਦਿਨ 2021 ਦੇ ਵਿੱਚ ਹਥਿਆਰਾਂ ਨਾਲ ਵਿੰਡਸਰ ਕੈਸਲ ਦੀਆਂ ਕੰਧਾਂ ਟੱਪ ਕੇ ਸ਼ਾਹੀ ਗਾਰਡਾਂ ਨੂੰ ਦੱਸਿਆ ਸੀ ਕਿ ਉਹ ਮਹਾਰਾਣੀ ਐਲਿਜ਼ਾਬੈਥ II ਨੂੰ ਮਾਰਨ ਲਈ ਉੱਥੇ ਆਇਆ ਸੀ।
ਵਿਅਕਤੀ ਦੀ ਪਛਾਣ ਜਸਵੰਤ ਸਿੰਘ ਚੈਲ ਵਜੋਂ ਹੋਈ ਹੈ ਅਤੇ ਉਸਨੇ ਦਾਅਵਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਰਹੂਮ ਮਹਾਰਾਣੀ ਐਲਿਜ਼ਾਬੈਥ-2 ਦਾ "ਕਤਲ" ਕਰਨਾ ਚਾਹੁੰਦਾ ਸੀ।
ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ ਸਜ਼ਾ ਦੀ ਸੁਣਵਾਈ ਦੌਰਾਨ, ਜਸਟਿਸ ਨਿਕੋਲਸ ਹਿਲੀਅਰਡ ਨੇ ਫੈਸਲਾ ਦਿੱਤਾ ਕਿ ਚੈਲ ਨੂੰ ਬਰਕਸ਼ਾਇਰ ਦੇ ਇੱਕ ਉੱਚ-ਸੁਰੱਖਿਆ ਮਨੋਵਿਗਿਆਨਕ ਹਸਪਤਾਲ, ਬ੍ਰਾਡਮੂਰ ਹਸਪਤਾਲ ਵਿੱਚ ਉਦੋਂ ਤੱਕ ਰਹਿਣਾ ਚਾਹੀਦਾ ਹੈ ਜਦੋਂ ਤੱਕ ਉਸਨੂੰ ਹਿਰਾਸਤ ਵਿੱਚ ਤਬਦੀਲ ਕਰਨ ਲਈ ਯੋਗ ਨਹੀਂ ਮੰਨਿਆ ਜਾਂਦਾ ਹੈ।
ਜੱਜ ਦੇ ਮੁਤਾਬਕ ਚੈਲ ਦੀ ਸਜ਼ਾ ਦੀ ਲੰਬਾਈ ਦਾ ਫੈਸਲਾ ਕਰਦੇ ਸਮੇਂ ਉਸਦੀ ਔਟਿਜ਼ਮ, ਮਾਨਸਿਕ ਸਿਹਤ ਬਾਰੇ ਮਾਨਸਿਕ ਗਵਾਹੀ ਅਤੇ ਦੋਸ਼ੀ ਪਟੀਸ਼ਨ ਨੂੰ ਧਿਆਨ ਵਿੱਚ ਰੱਖਿਆ ਗਿਆ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਕਿਵੇਂ 2018 ਵਿੱਚ ਅੰਮ੍ਰਿਤਸਰ ਦੀ ਇੱਕ ਪਰਿਵਾਰਕ ਫੇਰੀ ਦੌਰਾਨ ਉਸ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਹੋਰ ਜਾਣਿਆ ਅਤੇ ਮਰਹੂਮ ਮਹਾਰਾਣੀ ਦੀ ਹੱਤਿਆ ਕਰਕੇ ਕਤਲੇਆਮ ਦਾ ਬਦਲਾ ਲੈ ਕੇ "ਆਪਣੇ ਜੀਵਨ ਦਾ ਮਕਸਦ" ਦੇਣ ਦਾ ਫੈਸਲਾ ਕੀਤਾ।
ਪਿਛਲੇ ਮਹੀਨੇ ਉਸਦੇ ਮੁਕੱਦਮੇ ਦੌਰਾਨ ਇਹ ਸਾਹਮਣੇ ਆਇਆ ਕਿ ਚੈਲ ਵੱਲੋਂ ਸ਼ਾਹੀ ਪਰਿਵਾਰ ਅਤੇ ਕਿੰਗ ਚਾਰਲਸ III ਨੂੰ ਮੁਆਫੀ ਵਜੋਂ ਆਪਣੀ "ਦੁਖ ਅਤੇ ਉਦਾਸੀ" ਜ਼ਾਹਰ ਕਰਨ ਲਈ ਇੱਕ ਪੱਤਰ ਲਿਖਿਆ ਗਿਆ ਸੀ।
ਕਿਹਾ ਜਾਂਦਾ ਹੈ ਕਿ ਚੈਲ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ ਅਤੇ ਉਸਨੂੰ ਮਰਹੂਮ ਮਹਾਰਾਣੀ ਦੇ ਖਿਲਾਫ ਇੱਕ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਵਾਲੀ "ਗਰਲਫ੍ਰੈਂਡ" ਵੱਲੋਂ ਭੜਕਾਇਆ ਗਿਆ ਸੀ।